ਚੜ੍ਹਦਾ ਪੰਜਾਬ

August 14, 2022 11:13 AM

ਅਪ੍ਰੈਲ, 2020 ਤੋਂ ਮਾਰਚ 2021 ਤੱਕ ਪ੍ਰਾਪਤ ਹੋਏ ਮਾਲੀਏ ਵਿੱਚ 12.14 ਫੀਸਦ ਦਾ ਵਾਧਾ

ਚੰਡੀਗੜ :  ਮਾਲੀਆ ਉਗਰਾਹੀ ਵਿੱਚ ਵਾਧਾ ਦਰਸਾਉਂਦਿਆਂ ਸੂਬੇ ਨੂੰ ਅਪ੍ਰੈਲ 2020 ਤੋਂ ਮਾਰਚ 2021 ਤੱਕ ਕੁੱਲ 7466.62 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ । ਪਿਛਲੇ ਸਾਲ (ਅਪ੍ਰੈਲ 2019 ਤੋਂ ਮਾਰਚ 2020) ਉਗਰਾਹੇ 61529.27 ਕਰੋੜ  ਰੁਪਏ ਮਾਲੀਏ ਦੀ ਤੁਲਨਾ ਵਿੱਚ 68995.89 ਕਰੋੜ ਰੁਪਏ ਪ੍ਰਾਪਤ ਹੋਏ ਹਨ ਜੋ ਕਿ 12.14 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਆਪਣੇ ਕਰ ਮਾਲੀਏ (ਓ.ਟੀ.ਆਰ) ਵਿੱਚ ਪਿਛਲੇ ਸਾਲ ਦੇ ਮੁਕਾਬਲੇ 0.19% ਦੇ ਮਾਮੂਲੀ ਵਾਧੇ ਦਾ ਰੁਝਾਨ ਦੇਖਿਆ ਗਿਆ , ਜੋ ਕਿ 30,057 ਕਰੋੜ ਰੁਪਏ ਬਣਦਾ ਹੈ, ਜਿਸ ਵਿੱਚ ਪ੍ਰਮੁੱਖ  ਹਿੱਸਿਆਂ ਵਜੋਂ ਰਾਜ ਆਬਕਾਰੀ  ਲਗਭਗ (27 ਪ੍ਰਤੀਸ਼ਤ), ਸਟੈਂਪਸ ਅਤੇ ਰਜਿਸਟ੍ਰੇਸ਼ਨ (9 ਫੀਸਦ) ਅਤੇ ਵੈਟ (3 ਫੀਸਦੀ) ਸ਼ਾਮਲ ਹਨ।  ਜਦਕਿ ਵਾਹਨਾਂ ਅਤੇ ਐਸ.ਜੀ.ਐਸ.ਟੀ. ‘ਤੇ ਲੱਗਣ ਵਾਲੇ ਟੈਕਸਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ ਲਗਭਗ 27 ਅਤੇ 7 ਫੀਸਦ ਦਾ ਘਾਟਾ ਦੇਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਜ ਦਾ ਆਪਣਾ ਕਰ ਰਹਿਤ ਮਾਲੀਆ (ਐਨ.ਟੀ.ਆਰ) 4152 ਕਰੋੜ ਰੁਪਏ ਸੀ, ਅਤੇ ਵਿੱਤੀ ਸਾਲ 2019-20 ਦੌਰਾਨ ਇਸ ਵਿੱਚ 37 ਫੀਸਦ ਦੀ ਮਹੱਤਵਪੂਰਨ ਗਿਰਾਵਟ ਦੇਖੀ ਗਈ।  ਕੁਝ ਹੈੱਡਾਂ ਜਿਵੇਂ ਮੈਡੀਕਲ ਅਤੇ ਪਬਲਿਕ ਹੈਲਥ (15 ਫੀਸਦ), ਪੁਲਿਸ (47 ਫੀਸਦ) ਅਤੇ ਖਨਨ (33 ਫੀਸਦ) ਵਿੱਚ ਵਾਧੇ ਦਾ ਰੁਝਾਨ  ਹੈ। ਜੋ ਕਿ  ਸਿੱਖਿਆ, ਖੇਡਾਂ, ਕਲਾ ਅਤੇ ਸੱਭਿਆਚਾਰ (30 ਫੀਸਦ), ਸੜਕੀ ਆਵਾਜਾਈ (38 ਫੀਸਦੀ) ਅਤੇ ਹੋਰ (62 ਪ੍ਰਤੀਸਤ) ਦੀ  ਵੱਡੀ ਗਿਰਾਵਟ ਪਾਈ  ਗਈ ਹੈ।
ਸੂਬੇ ਵਿੱਚ ਪ੍ਰਾਪਤ ਹੋਏ ਕੇਂਦਰੀ ਟੈਕਸਾਂ ਦਾ ਹਿੱਸਾ 10,634 ਕਰੋੜ ਰੁਪਏ ਬਣਦਾ ਹੈ, ਜੋ ਕਿ 2019-20 ਦੇ ਮੁਕਾਬਲੇ 3 ਫੀਸਦੀ (ਲਗਭਗ) ਦਾ ਵਾਧਾ ਦਰਸਾਉਂਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ 2020-21 ਦੌਰਾਨ ਕੇਂਦਰ ਵੱਲੋਂ ਗ੍ਰਾਂਟ-ਇਨ-ਏਡ (ਜੀ.ਆਈ.ਏ.) ਦਾ ਕੁੱਲ 24,153 ਕਰੋੜ ਪ੍ਰਾਪਤ ਹੋਇਆ ਜੋ  ਲਗਭਗ 65 ਫੀਸਦ ਦਾ ਵਾਧਾ ਦਰਸਾਉਂਦਾ ਹੈ। ਕੇਂਦਰ ਵਲੋਂ ਜੀ.ਆਈ.ਏ. ਵਿੱਚ 80 ਫੀਸਦ ਵਾਧਾ ਹੋਇਆ ਹੈ ਜੋ 7,659 ਕਰੋੜ ਰੁਪਏ ਬਣਦਾ ਹੈ  ਅਤੇ ਇਹ ਆਰ.ਡੀ ਗ੍ਰਾਂਟ ਦੇ ਸਿੱਟੇ ਵਜੋਂ ਸੰਭਵ ਹੋਇਆ ਹੈ। ਰਾਜ ਨੂੰ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਆਰ.ਡੀ ਗ੍ਰਾਂਟ  ਕਾਰਨ ਵਿੱਤੀ ਸਾਲ 2020-21 ਦੌਰਾਨ 638.25 ਕਰੋੜ ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਏ ਹਨ।
ਮਾਲੀਆ ਖਰਚੇ ਵਿੱਚ 15 ਫੀਸਦ ਦਾ ਵਾਧਾ ਹੋਇਆ ਹੈ ਜੋ ਕਿ ਹੁਣ 75,819 ਕਰੋੜ ਰੁਪਏ ਤੋਂ ਵੱਧ ਕੇ 87,096 ਕਰੋੜ ਹੋ ਗਿਆ ਹੈ , ਜਿਸ ਵਿੱਚ ਮੁੱਖ ਤੌਰ ’ਤੇ  ਵਿੱਤੀ ਸਾਲ 2019-20 ਵਿੱਚ ਪੈਨਸ਼ਨ ਅਤੇ ਰਿਟਾਇਰਮੈਂਟ ਲਾਭਾਂ ਵਿੱਚ 33 ਫੀਸਦੀ (ਭਾਵ 3,381 ਕਰੋੜ ਰੁਪਏ) ਦਾ ਵੱਡਾ ਵਾਧਾ ਸ਼ਾਮਲ ਹੈ। ਇਸਦੇ ਨਾਲ ਹੀ ਵਿਆਜ ਦੇ ਭੁਗਤਾਨ ਵਿੱਚ 1,585 ਕਰੋੜ ਰੁਪਏ (9 ਪ੍ਰਤੀਸਤ) ਦਾ ਵਾਧਾ ਅਤੇ ਆਮ ਸਿੱਖਿਆ ਦੇ ਅਧੀਨ ਖਰਚੇ: . 1,134 ਕਰੋੜ ਰੁਪਏ(11 ਫੀਸਦੀ ਵਾਧਾ) ਦਾ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਅਪ੍ਰੈਲ-ਮਾਰਚ 2021 ਦੌਰਾਨ 9,657 ਕਰੋੜ ਰੁਪਏ ਦੀ ਬਿਜਲੀ ਸਬਸਿਡੀ  ਜਾਰੀ ਕੀਤੀ ਗਈ ।  ਬੁਲਾਰੇ ਨੇ ਦੱਸਿਆ ਕਿ ਪੂੰਜੀਗਤ ਖਰਚੇ 97 ਫੀਸਦੀ  ਦਾ ਵਾਧਾ ਦਰਜ ਕੀਤਾ ਗਿਆ , ਜੋ ਕਿ  2,224 ਕਰੋੜ ਰੁਪਏ ਤੋਂ 4382 ਕਰੋੜ ਰੁਪਏ ਤੱਕ ਵਧਕੇ ਲਗਭਗ ਦੁੱਗਣੇ ਹੋ ਗਏ ਹਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806