Follow us

27/12/2024 8:43 am

Search
Close this search box.
Home » News In Punjabi » ਚੰਡੀਗੜ੍ਹ » ਪੰਜਾਬ ਪੁਲਿਸ ਅਤੇ ਮੈਟਾ ਨੇ ਸਾਂਝੇ ਤੌਰ ‘ਤੇ ਸਾਈਬਰਸਪੇਸ ਵਿੱਚ ਡੀਪ ਫੇਕ ਦੀ ਪਛਾਣ ਕਰਨ ਬਾਰੇ ਵਰਕਸ਼ਾਪ ਦਾ ਕੀਤਾ ਆਯੋਜਨ 

ਪੰਜਾਬ ਪੁਲਿਸ ਅਤੇ ਮੈਟਾ ਨੇ ਸਾਂਝੇ ਤੌਰ ‘ਤੇ ਸਾਈਬਰਸਪੇਸ ਵਿੱਚ ਡੀਪ ਫੇਕ ਦੀ ਪਛਾਣ ਕਰਨ ਬਾਰੇ ਵਰਕਸ਼ਾਪ ਦਾ ਕੀਤਾ ਆਯੋਜਨ 

ਵਰਕਸ਼ਾਪ ਦਾ ਉਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਛਾ ਅਨੁਸਾਰ ਆਨਲਾਈਨ ਫੈਲਣ ਵਾਲੀ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦੇਣਾ 

ਚੰਡੀਗੜ੍ਹ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਛਾ ਅਨੁਸਾਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਆਨਲਾਈਨ ਫੈਲਣ ਵਾਲੀਆਂ ਗਲਤ ਸੂਚਨਾਵਾਂ ਨਾਲ ਨਜਿੱਠਣ ਅਤੇ ਜਨਤਾ ਵਿੱਚ ਇਸ ਦੇ ਫੈਲਾਅ ਨੂੰ ਰੋਕਣ ਸਬੰਧੀ ਢੰਗ-ਤਰੀਕਿਆਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੇਟਾ (ਫੇਸਬੁੱਕ) ਅਤੇ ਮਿਸਇਨਫਰਮੇਸ਼ਨ ਕੰਬੈਟ ਅਲਾਇੰਸ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਸਾਈਬਰ ਸਪੇਸ ਵਿੱਚ ‘ਡੀਪ ਫੇਕ’ ਦੀ ਪਛਾਣ ਕਰਨ ਅਤੇ ਇਸ ਰਾਹੀਂ ਅਸ਼ਲੀਲ ਸਮੱਗਰੀ ਤਿਆਰ ਕਰਕੇ ਇਸ ਦੇ ਪਸਾਰ ਦੀ ਸੰਭਾਵਨਾ ਬਾਰੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਰਵਾਈ ਗਈ।

ਡੀਪ ਫੇਕ ਇੱਕ ਚਿੱਤਰ, ਆਡੀਓ ਜਾਂ ਵੀਡੀਓ ਹੈ ਜਿਸ ਵਿੱਚ ਕਿਸੇ ਅਸਲ ਵਿਅਕਤੀ ਨੂੰ ਡਿਜੀਟਲ ਰੂਪ ਵਿੱਚ ਐਡਿਟ ਕਰਕੇ ਕਿਸੇ ਹੋਰ ਨਾਲ ਹੂ-ਬ-ਹੂ ਮਿਲਾ ਦਿੱਤਾ ਜਾਂਦਾ ਹੈ ਅਤੇ ਇਹ ਦੇਖਣ ਨੂੰ ਬਿਲਕੁੱਲ ਅਸਲ ਲਗਦਾ ਹੈ। 

ਸਿਖਲਾਈ ਪ੍ਰੋਗਰਾਮ ਦੌਰਾਨ ਮੈਟਾ ਦੇ ਨਾਲ ਮਿਸਇਨਫਰਮੇਸ਼ਨ ਕੰਬੈਟ ਅਲਾਇੰਸ (ਐਮਸੀਏ) ਟੀਮ ਨੇ ਆਨਲਾਈਨ ਪਲੇਟਫਾਰਮਾਂ ‘ਤੇ ਗਲਤ ਜਾਣਕਾਰੀ ਦੀ ਪਛਾਣ ਕਰਨ, ਹਟਾਉਣ ਅਤੇ ਇਸ ਨਾਲ ਨਜਿੱਠਣ ਲਈ ਵੱਖ-ਵੱਖ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਤਾਇਨਾਤ ਵੱਖ-ਵੱਖ ਰੈਂਕਾਂ ਦੇ 150 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ।

ਇਸ ਟਰੇਨਿੰਗ ਦਾ ਉਦੇਸ਼ ਡੀਪ ਫੇਕ ਰਾਹੀਂ ਪੈਦਾ ਕੀਤੀ ਗਲਤ ਤੇ ਝੂਠੀ ਜਾਣਕਾਰੀ ਨਾਲ ਨਜਿੱਠਣ ਲਈ ਜਨਤਕ ਤੌਰ ‘ਤੇ ਉਪਲਬਧ ਸਾਧਨਾਂ ਅਤੇ ਢੰਗ-ਤਰੀਕਿਆਂ ਦੀ ਵਰਤੋਂ ਕਰਕੇ ਪੰਜਾਬ ਪੁਲਿਸ ਦੀ ਸਮਰੱਥਾ ਨੂੰ ਵਧਾਉਣਾ ਸੀ।

ਵਰਕਸ਼ਾਪ ਵਿੱਚ ਹਿੱਸਾ ਲੈਂਦਿਆਂ ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ ਗਲਤ ਜਾਣਕਾਰੀ ਅਤੇ ਡੀਪ ਫੇਕ ਦਾ ਮੁੱਦਾ ਨਾਗਰਿਕਾਂ ਲਈ, ਖਾਸ ਕਰਕੇ ਪ੍ਰਮੁੱਖ ਵਿਅਕਤੀਆਂ, ਮਸ਼ਹੂਰ ਹਸਤੀਆਂ ਅਤੇ ਜਨਤਕ ਸ਼ਖਸੀਅਤਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਈਬਰ ਸਪੇਸ ਨੂੰ ਉਪਭੋਗਤਾਵਾਂ ਲਈ ਸੁਰੱਖਿਅਤ ਜ਼ੋਨ ਬਣਾਉਣ ਦੇ ਮੰਤਵ ਨਾਲ ਪੰਜਾਬ ਪੁਲਿਸ ਮੁੱਖ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਡੀਪ ਫੇਕ ਦੇ ਖ਼ਤਰਿਆਂ ਦੇ ਪ੍ਰਭਾਵਸ਼ਾਲੀ ਹੱਲ ਅਪਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪੰਜਾਬ ਪੁਲਿਸ ਨੂੰ ਨਾਗਰਿਕਾਂ ਦਰਮਿਆਨ ਸਹੀ ਜਾਣਕਾਰੀ ਦੇ ਪਸਾਰ ਲਈ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਵੀ ਨਿਪੁੰਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਅਧਿਕਾਰੀ ਅਜਿਹੀ ਗਲਤ ਤੇ ਝੂਠੀ ਜਾਣਕਾਰੀ ਨਾਲ ਨਜਿੱਠਣ ਅਤੇ ਸਮੇਂ ਸਿਰ ਸਹੀ ਜਾਣਕਾਰੀ ਦਾ ਪ੍ਰਸਾਰ ਲਈ ਨਵੀਨਤਾਕਾਰੀ ਤਕਨੀਕਾਂ ਅਪਣਾਉਣ ਲਈ ਆਪਣੀ ਸਮਰੱਥਾ ਵਿੱਚ ਵਾਧਾ ਕਰ ਰਹੇ ਹਨ।

ਡੀਆਈਜੀ ਸਾਈਬਰ ਕ੍ਰਾਈਮ ਨੀਲਾਂਬਰੀ ਵੀ ਜਗਦਲੇ ਨੇ ਕਿਹਾ ਕਿ ਸਾਈਬਰ ਸਪੇਸ ਵਿੱਚ ਗਲਤ ਜਾਣਕਾਰੀ/ਡੀਪ ਫੇਕ ਦੇ ਫੈਲਾਅ ਨੂੰ ਰੋਕਣ ਲਈ, ਪੰਜਾਬ ਪੁਲਿਸ ਵੱਲੋਂ ਰੈਪਿਡ ਇਨਫਰਮੇਸ਼ਨ ਕਮਿਊਨੀਕੇਸ਼ਨ ਨੈਟਵਰਕ (ਆਰਆਈਸੀਐਨ) ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸਾਈਬਰ ਧੋਖੇਬਾਜ਼ਾਂ ਦੇ ਕੰਮ ਕਰਨ ਦੀਆਂ ਵਿਧੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਸਟੇਟ ਸਾਈਬਰ ਕ੍ਰਾਈਮ ਸੈੱਲ, ਐਸ.ਏ.ਐਸ. ਨਗਰ, ਪੰਜਾਬ ਵੱਲੋਂ ਲੋਕਾਂ ਨੂੰ ਸਾਈਬਰ ਸੁਰੱਖਿਆ, ਸੁਰੱਖਿਅਤ ਸਾਈਬਰ ਨਿਯਮਾਂ ਅਤੇ ਵੱਖ-ਵੱਖ ਕਿਸਮਾਂ ਦੇ ਸਾਈਬਰ ਅਪਰਾਧਾਂ ਤੋਂ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੇ ਅਕਾਊਂਟ ਵੀ ਬਣਾਏ ਗਏ ਹਨ।

dawn punjab
Author: dawn punjab

Leave a Comment

RELATED LATEST NEWS