ਐਸ.ਏ.ਐਸ. ਨਗਰ : ਪੰਜਾਬ ਮੰਡੀ ਬੋਰਡ ਵੱਲੋਂ ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਦੀ ਅਗਵਾਈ ਹੇਠ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦੀ ਸਹੁਲਤ ਲਈ ਵੀ ਵਧੇਰੇ ਫੈਸਲੇ ਲਏ ਜਾ ਰਹੇ ਹਨ। ਇਸੇ ਕੜੀ ਤਹਿਤ ਹਰਚੰਦ ਸਿੰਘ ਬਰਸਟ ਦੇ ਦਿਸ਼ਾ ਨਿਰਦੇਸ਼ਾ ਤੇ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਵੱਖ-ਵੱਖ ਬੈਕਾਂ ਦੇ ਏ.ਟੀ.ਐਮ. ਲਗਵਾਉਣ ਦੀ ਵਿਉਂਤ ਬੰਦੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਹੀ ਨੇਪਰੇ ਚਾੜ੍ਹ ਲੋਕਾਂ ਨੂੰ ਇਹ ਸੁਵਿਧਾ ਦੇ ਦਿੱਤੀ ਜਾਵੇਗੀ। ਇਸ ਨਾਲ ਜਿੱਥੇ ਲੋਕਾਂ ਨੂੰ ਮੰਡੀਆਂ ਵਿੱਚ ਖਰੀਦਦਾਰੀ ਸਮੇਂ ਪੈਸੇ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਂਥੇ ਹੀ ਲੋਕ ਲੋੜ ਅਨੁਸਾਰ ਹਰ ਸਮੇਂ ਆਪਣੇ ਏ.ਟੀ.ਐਮ. ਕਾਰਡ ਰਾਹੀਂ ਪੈਸੇ ਕਢਵਾ ਸਕਣਗੇ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਲੋਕ ਹਿਤ ਵਿੱਚ ਨਵੇਂ-ਨਵੇਂ ਫੈਸਲੇ ਲੈ ਰਿਹਾ ਹੈ। ਜਿਸਦੇ ਸਦਕਾ ਅਸੀਂ ਮੰਡੀਆਂ ਅਤੇ ਮਾਰਕੀਟ ਕਮੇਟੀਆਂ ਵਿੱਚ ਏ.ਟੀ.ਐਮ. ਲਗਾਉਣ ਵੱਲ ਵਧ ਰਹੇ ਹਾਂ। ਤਾਂਕਿ ਲੋਕਾਂ ਨੂੰ ਪੈਸੇ ਦੇ ਲੈਣ-ਦੇਣ ਵਿੱਚ ਕੋਈ ਵੀ ਮੁਕਸ਼ਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਲੋਕਾਂ ਨੂੰ ਮੰਡੀਆਂ ਵਿੱਚ ਪੈਸੇ ਦੀ ਕਮੀ ਕਰਕੇ ਖਰੀਦੇ ਸਮਾਨ ਵਿੱਚੋਂ ਕੁੱਝ ਨੂੰ ਛਡਣਾ ਪੈ ਜਾਂਦਾ ਸੀ, ਪਰ ਹੁਣ ਲੋਕ ਇਸ ਮਜਬੂਰੀ ਤੋਂ ਉੱਪਰ ਉੱਠ ਕੇ ਸਮਾਨ ਲੈ ਸਕਣਗੇ। ਇਸ ਕਦਮ ਦੇ ਨਾਲ ਜਿੱਥੇ ਲੋਕਾਂ ਨੂੰ ਵਧੇਰਾ ਫਾਇਦਾ ਹੋਵੇਗਾ, ਉੱਥੇ ਹੀ ਇਹ ਕਦਮ ਮੰਡੀ ਬੋਰਡ ਨੂੰ ਆਰਥਿਕ ਤੌਰ ਤੇ ਵੀ ਮਜਬੂਤ ਬਣਾਵੇਗਾ।
ਹਰਚੰਦ ਸਿੰਘ ਬਰਸਟ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਤੋਂ ਇਲਾਵਾ ਅਸੀਂ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਕਰਨ ਲਈ ਮੰਡੀਆਂ ਵਿੱਚ ਯੂਨੀਪੋਲ ਲਗਾਉਣ ਦੀ ਵੀ ਯੋਜਨਾ ਨੂੰ ਅਮਲੀ ਜਾਮਾ ਪਹਿਣਾ ਰਹੇ ਹਾਂ। ਅੱਜ ਵਿਗਿਆਪਨਾਂ ਦਾ ਦੌਰ ਹੈ ਅਤੇ ਰਸਤੇ ਵਿੱਚ ਜਾਂਦੇ ਹੋਏ ਜਗ੍ਹਾਂ-ਜਗ੍ਹਾਂ ਤੇ ਇਸ਼ਤਿਹਾਰ ਲੱਗੇ ਦਿਖਾਈ ਦਿੰਦੇ ਹਨ। ਇਸੇ ਨੂੰ ਧਿਆਨ ਵਿੱਚ ਰਖਦਿਆਂ ਮੰਡੀ ਬੋਰਡ ਵੱਲੋਂ ਸੂਬੇ ਦੀ ਮੇਨ ਰੋਡ ਸਥਿਤ ਮੰਡੀਆਂ ਵਿੱਚ ਵਿਗਿਆਪਨ ਲਗਾਉਣ ਲਈ ਯੂਨੀਪੋਲ ਲਗਵਾਕੇ ਕਿਰਾਏ ਤੇ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦਾ ਜ਼ਿਆਦਾਤਰ ਪੈਸੇ ਮੰਡੀਆਂ ਅਤੇ ਪਿੰਡਾ ਦੀਆਂ ਲਿੰਕ ਰੋਡ ਆਦਿ ਦੇ ਵਿਕਾਸ ਕਾਰਜਾਂ ਤੇ ਖਰਚ ਹੁੰਦਾ ਹੈ। ਪਰ ਕੇਂਦਰ ਸਰਕਾਰ ਨੇ ਮੰਡੀ ਬੋਰਡ ਦਾ ਆਰ.ਡੀ.ਐਫ. ਰੋਕਿਆ ਹੋਇਆ ਹੈ। ਜਿਸ ਦਾ ਸਿੱਧਾ ਅਸਰ ਵਿਕਾਸ ਕਾਰਜਾਂ ਤੇ ਪੈ ਰਿਹਾ ਹੈ। ਇਸੇ ਦੀ ਭਰਭਾਈ ਲਈ ਮੰਡੀ ਬੋਰਡ ਇਹਨਾਂ ਕੋਸ਼ਿਸ਼ਾ ਵਿੱਚ ਹੈ ਕਿ ਪੈਸੇ ਦੀ ਕਮੀ ਕਰਕੇ ਪਿੰਡਾ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਲੋਕਾਂ ਦੀ ਭਲਾਈ ਦੇ ਕਾਰਜ ਲਗਾਤਾਰ ਚਲਦੇ ਰਹਿਣ।