Follow us

18/09/2024 6:52 pm

Search
Close this search box.
Home » News In Punjabi » ਕਾਰੋਬਾਰ » ਪੰਜਾਬ ਸਰਕਾਰ ਵੱਲੋਂ “ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ, 2023” ਲਾਂਚ

ਪੰਜਾਬ ਸਰਕਾਰ ਵੱਲੋਂ “ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ, 2023” ਲਾਂਚ

ਸੂਬੇ ਦੇ ਵੰਨ-ਸੁਵੰਨਤਾ ਵਾਲੇ ਸੱਭਿਆਚਾਰ, ਅਮੀਰ ਵਿਰਾਸਤ ਅਤੇ ਸ਼ਾਸਨ ਪ੍ਰਬੰਧ ਨੂੰ ਬਿਹਤਰ ਢੰਗ ਨਾਲ ਉਜਾਗਰ ਕਰਨ ਲਈ ਸੋਸ਼ਲ ਮੀਡੀਆ ਇਨਫਲੂਐਂਸਰਾਂ ਨਾਲ ਕੀਤੀ ਭਾਈਵਾਲੀ

ਇਨਫਲੂਐਂਸਰਾਂ ਲਈ https://bit.ly/Punjabinfluencerpolicy ਪੋਰਟਲ ‘ਤੇ ਰਜਿਸਟ੍ਰੇਸ਼ਨ ਫਾਰਮ ਕੀਤਾ ਜਾਰੀ

ਚੰਡੀਗੜ੍ਹ :

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਧੀਨ “ਪੰਜਾਬ ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ, 2023” ਲਿਆਂਦੀ ਗਈ ਹੈ। ਇਹ ਨੀਤੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਨਾਲ ਸਹਿਯੋਗੀ ਭਾਈਵਾਲੀ ਰਾਹੀਂ ਸੂਬੇ ਦੇ `    ਵੰਨ-ਸੁਵੰਨਤਾ ਵਾਲੇ ਸੱਭਿਆਚਾਰ, ਅਮੀਰ ਵਿਰਾਸਤ ਅਤੇ ਸ਼ਾਸਨ ਪ੍ਰਬੰਧ ਨੂੰ ਬਿਹਤਰ ਢੰਗ ਨਾਲ ਉਜਾਗਰ ਕਰੇਗੀ।

ਪੰਜਾਬ ਸਬੰਧੀ ਜਾਣਕਾਰੀ ਦੇਣ ਲਈ ਨਵੇਂ ਸਫ਼ਰ ਦੀ ਸ਼ੁਰੂਆਤ

ਅਜੋਕੇ ਡਿਜ਼ੀਟਲ ਯੁੱਗ ਵਿੱਚ ਇਨਫਲੂਐਂਸਰ ਜਨਤਕ ਧਾਰਨਾਵਾਂ ਨੂੰ ਮਹੱਤਵਪੂਰਨ ਢੰਗ ਨਾਲ ਬਦਲਦੇ ਹਨ, ਇਸ ਨੀਤੀ ਦਾ ਉਦੇਸ਼ ਇਹਨਾਂ ਇਨਫਲੂਐਂਸਰਾਂ ਜ਼ਰੀਏ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਾਸਤ ਅਤੇ ਸ਼ਾਸਨ ਸਬੰਧੀ ਪਹਿਲਕਦਮੀਆਂ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣਾ ਹੈ।

ਇਨਫਲੂਐਂਸਰਾਂ ਨੂੰ ਖੁੱਲ੍ਹਾ ਸੱਦਾ: ਇਸ ਪਹਿਲਕਦਮੀ ਦਾ ਹਿੱਸਾ ਬਣੋ

ਪੰਜਾਬ ਸਰਕਾਰ ਇਸ ਵਿਲੱਖਣ ਪਹਿਲਕਦਮੀ ਦਾ ਹਿੱਸਾ ਬਣਨ ਲਈ ਵੱਖ-ਵੱਖ ਡਿਜ਼ੀਟਲ ਪਲੇਟਫਾਰਮਾਂ ਦੇ ਇਨਫਲੂਐਂਸਰਾਂ ਨੂੰ ਨਿੱਘਾ ਸੱਦਾ ਦਿੰਦੀ ਹੈ।

ਆਓ ਮਿਲ ਕੇ ਪੰਜਾਬ ਦੀਆਂ ਰੋਚਕ ਤੇ ਦਿਲਚਸਪ ਕਹਾਣੀਆਂ ਸੁਣਾਈਏ

ਇਸ ਨੀਤੀ ਜ਼ਰੀਏ ਇਨਫਲੂਐਂਸਰ ਅਤੇ ਸਰਕਾਰ ਮਿਲ ਕੇ ਪੰਜਾਬ ਦੇ ਵਿਕਾਸ, ਇਸ ਦੇ ਅਮੀਰ ਸੱਭਿਆਚਾਰ ਅਤੇ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੀਆਂ ਕਹਾਣੀਆਂ ਨੂੰ ਸਮੁੱਚੇ ਭਾਰਤ ਵਾਸੀਆਂ ਨਾਲ ਸਾਂਝਾ ਕਰਨਾ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਨੀਤੀ ਦਾ ਉਦੇਸ਼ ਝੂਠੀਆਂ ਅਤੇ ਮਨਘੜਤ ਖ਼ਬਰਾਂ ਵਿਰੁੱਧ ਸਮੂਹਿਕ ਲੜਾਈ ਵਿੱਚ ਯੋਗਦਾਨ ਪਾਉਣਾ ਵੀ ਹੈ।

ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ-2023 ਬਾਰੇ ਵਿਸਤ੍ਰਿਤ ਜਾਣਕਾਰੀ ਲਈ ਅਤੇ ਇਹ ਜਾਣਨ ਲਈ ਕਿ ਤੁਸੀਂ ਇਸ ਯਾਤਰਾ ਦਾ ਹਿੱਸਾ ਕਿਵੇਂ ਬਣ ਸਕਦੇ ਹੋ, http://diprpunjab.gov.in/sites/default/files/influencer%20policy%202023.pdf ‘ਤੇ ਜਾਓ।   

ਸ਼੍ਰੇਣੀਆਂ ਵਿੱਚ ਵੱਖੋ-ਵੱਖਰੀਆਂ ਕਮਾਈ ਦੀਆਂ ਸੰਭਾਵਨਾਵਾਂ ਹੋਣਗੀਆਂ। ਵੇਰਵੇ, ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਂਦੇ ਹੋਏ, ਇਸ ਸਬੰਧੀ ਨੀਤੀ ਵਿੱਚ ਵਿਆਪਕ ਰੂਪ ਵਿੱਚ ਦੱਸਿਆ ਗਿਆ ਹੈ।

ਇਨਫਲੂਐਂਸਰ ਇੰਪਾਵਰਮੈਂਟ ਪਾਲਿਸੀ ਦੇ ਮੁੱਖ ਨੁਕਤੇ

ਇਨਫਲੂਐਂਸਰਾਂ ਦੀ ਯੋਗਤਾ ਅਤੇ ਸ਼੍ਰੇਣੀਆਂ: ਇਹ ਨੀਤੀ ਇਨਫਲੂਐਂਸਰਾਂ ਨੂੰ ਉਹਨਾਂ ਦੇ ਸਬਸਕ੍ਰਾਈਬਰਾਂ ਦੇ ਅਧਾਰ ‘ਤੇ ਪੰਜ ਵਿਸ਼ੇਸ਼ ਸ਼੍ਰੇਣੀਆਂ ਵਿੱਚ ਦਰਸਾਉਂਦੀ ਹੈ:

ਕੌਣ ਅਪਲਾਈ ਕਰ ਸਕਦਾ ਹੈ:  ਨੀਤੀ ਉਹਨਾਂ ਇਨਫਲੂਐਂਸਰਾਂ ਨੂੰ ਸੱਦਾ ਦਿੰਦੀ ਹੈ ਜਿਨ੍ਹਾਂ ਦੀ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਰਗਰਮ ਮੌਜੂਦਗੀ ਹੈ ਅਤੇ ਜਾਣਕਾਰੀ ਦੀ ਵਿਆਪਕ ਪਹੁੰਚ ਤੇ ਪ੍ਰਭਾਵਸ਼ਾਲੀ ਪ੍ਰਸਾਰ ਨੂੰ ਯਕੀਨੀ ਬਣਾਉਂਦੇ ਹਨ। ਇਨਫਲੂਐਂਸਰਾਂ ਨੂੰ ਇੱਕ ਸਕਾਰਾਤਮਕ ਅਤੇ ਕਨੂੰਨੀ ਡਿਜ਼ੀਟਲ ਇਮੈਜ ਕਾਇਮ ਰੱਖਣਾ ਲਾਜ਼ਮੀ ਹੈ, ਜਿਸ ਤਹਿਤ ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਜਾਂ ਸੂਬੇ ਤੇ ਕੌਮੀ ਹਿੱਤਾਂ ਵਿਰੁੱਧ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਾ ਹੋਵੇ।

ਕਮਾਈ ਦੀ ਸੰਭਾਵਨਾ:  ਨੀਤੀ ਇੱਕ ਢਾਂਚਾਗਤ ਮੁਆਵਜ਼ੇ ਦੇ ਮਾਡਲ ਦੀ ਰੂਪ-ਰੇਖਾ ਪ੍ਰਦਾਨ ਕਰਦੀ ਹੈ, ਜੋ ਇਨਫਲੂਐਂਸਰਾਂ ਨੂੰ ਉਹਨਾਂ ਦੀ ਸਮੱਗਰੀ ਦੀ ਪਹੁੰਚ ਅਤੇ ਪ੍ਰਭਾਵ ਦੇ ਆਧਾਰ ‘ਤੇ ਮਿਹਨਤਾਨੇ ਦੀ ਪੇਸ਼ਕਸ਼ ਕਰਦੀ ਹੈ। ਇਨਫਲੂਐਂਸਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੱਖੋ-ਵੱਖਰੀਆਂ ਕਮਾਈ ਦੀਆਂ ਸੰਭਾਵਨਾਵਾਂ ਹੋਣਗੀਆਂ। ਵੇਰਵੇ, ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਂਦੇ ਹੋਏ, ਇਸ ਸਬੰਧੀ ਨੀਤੀ ਵਿੱਚ ਵਿਆਪਕ ਰੂਪ ਵਿੱਚ ਦੱਸਿਆ ਗਿਆ ਹੈ।

ਨੈਤਿਕ ਮਾਪਦੰਡਾਂ ਨੂੰ ਬਰਕਰਾਰ ਰੱਖਣਾ:

 ਇਨਫਲੂਐਂਸਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੰਨਟੈਂਟ ਤਿਆਰ ਅਤੇ ਸਾਂਝਾ ਕਰਦੇ ਸਮੇਂ ਨੈਤਿਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਜੋ ਗੋਪਨੀਯਤਾ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਨਿਯਮਾਂ ਦੇ ਨਾਲ-ਨਾਲ ਸਬੰਧਿਤ ਵਿਗਿਆਪਨ ਅਤੇ ਡੇਟਾ ਸੁਰੱਖਿਆ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ।

ਪਾਰਦਰਸ਼ਤਾ ਅਤੇ ਸਹਿਯੋਗ:  ਪੰਜਾਬ ਸਰਕਾਰ ਪੂਰਨ ਰੂਪ ਵਿੱਚ ਪਾਰਦਰਸ਼ਤਾ ਅਤੇ ਆਪਸੀ ਸਹਿਯੋਗ ਦਾ ਭਰੋਸਾ ਦਿੰਦੀ ਹੈ। ਇਸ ਦੇ ਨਾਲ ਹੀ ਇਨਫਲੂਐਂਸਰਾਂ ਨੂੰ ਉਹਨਾਂ ਦੀ ਪਹੁੰਚ ਨੂੰ ਵਧਾਉਣ ਲਈ ਪਲੇਟਫਾਰਮ ਵੀ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal