Follow us

07/10/2024 2:59 am

Search
Close this search box.
Home » News In Punjabi » ਸਿੱਖਿਆ » ਫੌਜ ਵਿਚ ਭਰਤੀ: ਸੀ-ਪਾਈਟ ਲਾਲੜੂ ਵਿਖੇ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ

ਫੌਜ ਵਿਚ ਭਰਤੀ: ਸੀ-ਪਾਈਟ ਲਾਲੜੂ ਵਿਖੇ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ

ਐਸ.ਏ.ਐਸ. ਨਗਰ :

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਜ਼ਿਲ੍ਹਾ ਪਟਿਆਲਾ ਦੇ ਨੌਜਵਾਨਾਂ ਦੀ ਫੌਜ ਵਿੱਚ ਭਰਤੀ ਲਈ ਲਿਖਤੀ ਪੇਪਰ ਸਬੰਧੀ ਸਿਖਲਾਈ ਅਤੇ ਫਿਜ਼ੀਕਲ ਟਰੇਨਿੰਗ ਰੋਜ਼ਗਾਰ ਕੇਂਦਰ (ਸੀ-ਪਾਈਟ) ਲਾਲੜੂ ਵਿਖੇ ਸ਼ੁਰੂ ਹੋ ਚੁੱਕੀ ਹੈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਟਰੇਨਿੰਗ ਅਫਸਰ, ਸੀ-ਪਾਈਟ ਕੈਂਪ, ਲਾਲੜੂ ਨੇ ਕਿਹਾ ਕਿ ਇਸ ਭਰਤੀ ਲਈ ਨੌਜਵਾਨ 08 ਫਰਵਰੀ 2024 ਤੋਂ ਆਨਲਾਇਨ ਅਪਲਾਈ ਕਰ ਸਕਦੇ ਹਨ। ਨੌਜਵਾਨਾਂ ਦੀ ਜਨਮ ਮਿਤੀ 01 ਅਕਤੂਬਰ 2003 ਤੋਂ 30 ਅਪਰੈਲ 2007 ਦੇ ਵਿੱਚ ਹੋਣੀ ਚਾਹੀਦੀ ਹੈ।


ਇਹਨਾਂ ਜ਼ਿਲ੍ਹਿਆਂ ਦੇ ਚਾਹਵਾਨ ਨੌਜਵਾਨ ਜਲਦੀ ਤੋਂ ਜਲਦੀ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਸੀ-ਪਾਈਟ ਕੈਂਪ, ਆਈ.ਟੀ.ਆਈ., ਲਾਲੜੂ , ਪੁੱਜਣ, ਟਰੇਨਿੰਗ ਦੌਰਾਨ ਖਾਣਾ, ਰਿਹਾਇਸ ਮੁਫ਼ਤ ਦਿੱਤੀ ਜਾਵੇਗੀ।


ਇਸ ਤੋਂ ਇਲਾਵਾ ਜਿਹੜੇ ਨੌਜਵਾਨਾਂ ਨੇ ਏਅਰ ਫੋਰਸ, ਸੀ.ਆਰ.ਪੀ.ਐਫ, ਨੇਵੀ, ਐਸ.ਐਸ.ਬੀ. ਅਤੇ ਸਟੇਟ ਪੁਲਿਸ ਲਈ ਆਨਲਾਇਨ ਅਪਲਾਈ ਕਰ ਦਿੱਤਾ ਹੈ, ਉਹ ਯੁਵਕ ਵੀ ਲਿਖਤੀ ਅਤੇ ਫਿਜ਼ੀਕਲ ਟਰੇਨਿੰਗ ਲਈ ਆ ਸਕਦੇ ਹਨ।


ਵਧੇਰੇ ਜਾਣਕਾਰੀ ਲਈ ਫੋਨ ਨੰ: 98783-94770 ਅਤੇ 98150-77512 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal