ਨਿਊ ਚੰਡੀਗੜ੍ਹ:
ਸਿਹਤ ਸੁਵਿਧਾਵਾਂ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਸੰਸਥਾਨ (HBCHRC), ਨਿਊ ਚੰਡੀਗੜ੍ਹ, ਇੱਕ ਸ਼ਲਾਘਾਯੋਗ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ ਨਾਲ ਸਮਝੌਤਾ ਕੀਤਾ ਹੈ।
ਇਸ ਪਹਿਲਕਦਮੀ ਦਾ ਤਹਿਤ ਇੱਕ ਅਤਿ-ਆਧੁਨਿਕ ਸੀਟੀ ਸਕੈਨਰ ਸਥਾਪਿਤ ਕੀਤਾਜਾਵੇਗਾ, ਜੋ ਕੈਂਸਰ ਦੇ ਨਿਦਾਨ ਅਤੇ ਖੋਜ ਵਿੱਚ ਹਸਪਤਾਲ ਦੀਆਂ ਸਮਰੱਥਾਵਾਂ ਨੂੰ ਵਧਾਉਣ ਵਿਚ ਮਦਦ ਕਰੇਗਾ।
6.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਸਬੰਧਤ ਡਾ. ਅਸ਼ੀਸ਼ ਗੁਲੀਆ, (ਡਾਇਰੈਕਟਰ) ਨੇ ਕਿਹਾ ਕਿ ਇਸ ਐਮਓਯੂ ਦੇ ਸਾਈਨ ਹੋਣ ਨਾਲ ਹੋਮੀ ਭਾਭਾ ਕੈਂਸਰ ਹਸਪਤਾਲ ਸਿਹਤ ਸੰਭਾਲ ਸੇਵਾਵਾਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਡਾਇਗਨੌਸਟਿਕ ਸਮਰੱਥਾਵਾਂ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
