Follow us

26/02/2024 8:15 pm

Download Our App

Home » News In Punjabi » ਸਿੱਖਿਆ » ਗਰੀਬ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਵਰਦਾਨ ਸਾਬਿਤ ਹੋਈ : ਲੱਧੜ 

ਗਰੀਬ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਵਰਦਾਨ ਸਾਬਿਤ ਹੋਈ : ਲੱਧੜ 

 ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਚ ‘ਦਲਿਤ ਯੁਵਾ ਸੰਵਾਦ’ ਦੇ ਮਾਧਿਅਮ ਨਾਲ ਸਬੰਧਤ ਵਿਦਿਆਰਥੀਆਂ ਲਈ ਪ੍ਰੋਗਰਾਮ ਉਲੀਕਿਆ

ਅਮਲੋਹ, ਫਤਿਹਗੜ੍ਹ ਸਾਹਿਬ:  ਭਾਰਤੀਆ ਜਨਤਾ ਪਾਰਟੀ ਐਸ ਸੀ ਮੋਰਚਾ ਨੇ ਦੇਸ਼ ਪੱਧਰ ਅਭਿਆਨ “ਦਲਿਤ ਯੁਵਾ ਸੰਵਾਦ” ਦੇ ਤਹਿਤ ਫਤਿਹਗੜ੍ਹ ਸਾਹਿਬ ਦੀ ਸਬਡਿਵਜਨ ਅਮਲੋਹ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆ ਨੂੰ ਆਉਂਦਿਆਂ ਸਮੱਸਿਆਵਾ ਦੇ ਸੰਵਾਦ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ।

ਇਸ  ਪ੍ਰੋਗਰਾਮ ਨੂੰ ਸੰਬੋਧਨ ਕਰਦਿਆ  ਸੁੱਚਾ ਰਾਮ ਲੱਧੜ ਪ੍ਰਧਾਨ ਐਸ ਸੀ ਮੋਰਚਾ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆ ਦੇ ਨਾਲੋ-ਨਾਲ ਪੱਛੜੇ ਵਰਗ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਗਰੀਬ ਪ੍ਰੀਵਾਰਾਂ ਦੇ ਵਿਦਿਆਰਥੀਆਂ ਇਹ ਸਕੀਮ ਵਰਦਾਨ ਸਾਬਿਤ ਹੋ ਰਹੀ ਹੈ। ਉੱਚ ਸਿੱਖਿਆ ਹਾਸਲ ਕਰਨ ਲਈ ਕੇਂਦਰ ਸਰਕਾਰ ਵਿਕਸਿਤ ਭਾਰਤ ਸੰਕਲਪ ਯਾਤਰਾ ਮੁਹਿੰਮ ਚਲਾਉਣ ਨਾਲ ਸਬੰਧਤ ਵਿਦਿਆਰਥੀਆਂ ਦੀ ਮੁਸ਼ਕਿਲਾ ਨੂੰ ਉਜਾਗਰ ਕਰਕੇ ਨਿਪਟਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਦੱਸਿਆ ਕਿ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੁਪੱਤਨੀ ਰਾਮਾਬਈ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ।


ਭਾਰਤੀਆ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਸੀਂ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਚ ‘ਦਲਿਤ ਯੁਵਾ ਸੰਵਾਦ’ ਦੇ ਮਾਧਿਅਮ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਅਡਮੀਸ਼ਨਾ ਸਮੇੰ ਅਤੇ ਉਸ ਦਰਮਿਆਨ ਡਿਗਰੀਆਂ ਸਰਟੀਫਿਕੇਟ ਲੈਣ ਵਿਚ ਬਹੁਤ ਖੱਜਲ ਖੁਆਰ ਅਤੇ ਤਕਲੀਫ ਹੋਣ ਕਾਰਨ ਨਿਰਾਸ਼ਾਜਨਕ ਮਾਹੌਲ ਦਾ ਹੱਲ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ।

ਕਾਲਜ ਅਤੇ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਅਤੇ ਵਿਦਿਆਰਥੀਆਂ ਦਾ ਸਕਾਲਰਸ਼ਿਪ ਸਕੀਮ ਦਾ ਭੁਗਤਾਨ ਕਰਨ ਵਿੱਚ ਆਉਂਦਿਆਂ ਮੁਸ਼ਕਿਲਾ ਦਾ ਸਾਰਥਿਕ ਹੱਲ ਕਰਵਾਉਣ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ ਅਤੇ ਸ਼ੋਸ਼ਲ ਜਸਟਿਸ ਅਤੇ ਇੰਮਪਵਾਰਮੈਂਟ ਵਿਭਾਗ ਨਾਲ ਸਬੰਧਿਤ ਵੈਬਸਾਇਟ ਲੋਡ ਕਰਨ ਵਿੱਚ ਮੁਸ਼ਕਿਲ ਤੇ ਵਿਚਾਰ-ਚਰਚਾ ਕੀਤੀ ਜਾਵੇਗੀ।ਇਸ ‘ਦਲਿਤ ਯੁਵਾ ਸੰਵਾਦ’ ਵਿੱਚ ਜਸਪ੍ਰੀਤ ਕੌਰ, ਅਰਸ਼ਪ੍ਰੀਤ ਕੌਰ,ਸਰਬਜੀਤ ਕੌਰ ਅਤੇ ਸੁਮਨਪਰੀਤ ਕੌਰ ਵਿਦਿਆਰਥਣਾਂ ਨੇ ਦੱਸਿਆ ਕਿ ਮੈਨੂੰ ਬੀ ਏ ਭਾਗ ਪਹਿਲਾ ਵਿੱਚ ਹਾਲੇ ਤੱਕ ਪੋਸਟ-ਮੈਟ੍ਰਿਕ ਸਕਾਲਰਸ਼ਿਪ ਦਾ ਭੁਗਤਾਨ ਨਹੀਂ ਹੋਇਆ ਮੈ ਹੁਣ ਬੀ ਏ ਭਾਗ ਦੂਜੇ ਵਿੱਚ ਹੋ ਗਈ ਹਾਂ ਪਿੱਛਲੇ ਸਾਲ ਤੋ ਬਹੁਤ ਪ੍ਰੇਸ਼ਾਨ ਹਾਂ।

ਵਿਚਾਰ ਚਰਚਾ ਦੌਰਾਨ ਜਸਕਰਨ ਸਿੰਘ ਨੂੰ ਕੇਂਦਰ ਸਰਕਾਰ ਦੀ 60 ਪ੍ਰਤੀਸ਼ਤ ਤਾ ਮਿਲ ਗਈ ਪਰ ਪੰਜਾਬ ਸਰਕਾਰ ਦੀ 40 ਪ੍ਰਤੀਸ਼ਤ ਹਾਲੇ ਤੱਕ ਨਹੀਂ ਮਿਲੀ ਅਤੇ ਗੁਰਪ੍ਰੀਤ ਸਿੰਘ ਨੇ ਵੀ ਦੱਸਿਆ ਕਿ ਮੇਰੀ ਸਕਾਲਰਸ਼ਿਪ ਸਕੀਮ ਅਧੀਨ ਆਉਂਦੀ ਰਾਸ਼ੀ ਪਿਛਲੇ ਤਿੰਨ ਸਾਲਾਂ ਤੋ ਇੰਤਜ਼ਾਰ ਕਰ ਰਿਹਾ ਹਾਂ।

  ਕੈਂਥ ਨੇ ਦੱਸਿਆ ਕਿ ਅਜਿਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਕੇਸਾਂ ਦੀ ਸੁਣਵਾਈ ਲਈ ਕਾਲਜ ਅਤੇ ਯੂਨੀਵਰਸਿਟੀਆਂ ਹੱਲ ਕਰਵਾਉਣ ਲਈ ਦਾ ਦੌਰਾ ਕੀਤਾ ਜਾ ਰਿਹਾ ਹੈ। ਭਾਜਪਾ ਦੇ ਲੋਕ ਸਭਾ ਦੇ ਪ੍ਰਭਾਰੀ ਪ੍ਰਦੀਪ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਭਲਾਈ ਸਕੀਮਾਂ ਨਾਲ ਗਰੀਬ ਪ੍ਰੀਵਾਰਾਂ ਲਈ ਫਾਇਦੇਮੰਦ ਹਨ ਉਨ੍ਹਾ ਦਾ ਜੀਵਨ ਪੱਧਰ ਸੁਧਾਰਨ ਲਈ ਵਿਸ਼ੇਸ਼ ਅਭਿਆਨ ਤਹਿਤ ਵੱਖੋ-ਵੱਖ ਸਕੀਮਾਂ ਦਾ ਗਰੀਬ ਵਰਗ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਅਹਿਮ ਪ੍ਰੋਗਰਾਮ ਵਿਚ ਡਾਂ ਸੰਦੀਪ ਸਿੰਘ ਪ੍ਰਧਾਨ ਦੇਸ਼ ਭਗਤ ਯੂਨੀਵਰਸਿਟੀ, ਡਾਂ ਵਰਿੰਦਰ ਸਿੰਘ ਸਲਾਹਕਾਰ,ਡਾਂ ਦਵਿੰਦਰ ਕੁਮਾਰ ਡਾਇਰੈਕਟਰ, ਡਾਂ ਚੰਦਰਕਾਂਤਾ ਨੋਡਲ ਅਫ਼ਸਰ, ਕਮਲ ਰੱਖੜਾ, ਹਰੀਸ਼ ਗਰਗ ਅਤੇ ਸੰਦੀਪ ਕੁਮਾਰ ਤੋ ਇਲਾਵਾ ਵੱਡੀ ਤਾਦਾਦ ਵਿੱਚ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ।

dawn punjab
Author: dawn punjab

Leave a Comment

RELATED LATEST NEWS

Top Headlines

BKU ਏਕਤਾ-ਉਗਰਾਹਾਂ ਵੱਲੋਂ 16 ਜ਼ਿਲ੍ਹਿਆਂ ਵਿੱਚ 44 ਥਾਂਵਾਂ ‘ਤੇ ਟਰੈਕਟਰ ਮਾਰਚ ਕਰਕੇ WTO ਦੇ ਪੁਤਲਾ ਫੂਕ ਮੁਜ਼ਾਹਰੇ

ਸ਼ੁਭਕਰਨ ਸਿੰਘ ਦੇ ਕਾਤਲਾਂ ‘ਤੇ ਕਤਲ ਦਾ ਕੇਸ ਦਰਜ ਕਰਨ ਦੀ ਕੀਤੀ ਮੰਗ ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੰਯੁਕਤ

Live Cricket

Rashifal