Follow us

23/02/2025 8:56 am

Search
Close this search box.
Home » News In Punjabi » ਕਾਰੋਬਾਰ » ਡੀ. ਬੀ. ਈ. ਈ. ਵੱਲੋਂ ਸੱਤ ਨਾਮੀ ਕੰਪਨੀਆਂ ਦਾ ਪਲੇਸਮੈਂਟ ਕੈਂਪ 31 ਅਕਤੂਬਰ ਨੂੰ

ਡੀ. ਬੀ. ਈ. ਈ. ਵੱਲੋਂ ਸੱਤ ਨਾਮੀ ਕੰਪਨੀਆਂ ਦਾ ਪਲੇਸਮੈਂਟ ਕੈਂਪ 31 ਅਕਤੂਬਰ ਨੂੰ

ਐਸ.ਏ.ਐਸ.ਨਗਰ:

ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਮਾਡਲ ਕੈਰੀਅਰ ਸੈਂਟਰ ਅਤੇ ਪੀ. ਐੱਸ. ਡੀ. ਐੱਮ, ਐੱਸ. ਏ. ਐੱਸ ਨਗਰ ਵੱਲੋਂ ਬੀ. ਐੱਸ. ਸੀ. ਜੇ., ਐਕਸਿਸ ਬੈਂਕ, ਟੈੱਲੀ ਪ੍ਰਫੋਰਮਸ, ਕਨੈਕਟ,  ਡੀਟੀਨਸ, ਇੰਡਸਸਿੰਡ ਅਤੇ ਕੁਇਸ ਕੋਰਪ ਲਈ ਮੰਗਲਵਾਰ, 31 ਅਕਤੂਬਰ, 2023 ਨੂੰ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ ਅਤੇ ਜਿਸ ਵਿੱਚ ਸਾਰੀਆਂ ਕੰਪਨੀਆਂ ਦੇ ਸੀ. ਆਰ. ਓ. ਦੁਆਰਾ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਐੱਚ ਆਰ ਟੀਮ ਦੁਆਰਾ ਸਵੇਰੇ 9.30 ਵਜੇ ਤੋਂ 2.30 ਵਜੇ ਤੱਕ ਉਮੀਦਵਾਰਾਂ ਦੀ ਵਾਕਇੰਨ ਇੰਟਰਵਿਊ ਕੀਤੀ ਜਾਵੇਗੀ।

• ਐਕਸਿਸ ਬੈਂਕ ਲਈ ਗ੍ਰੈਜੂਏਟ ਅਤੇ ਐੱਚ. ਸੀ. ਐੱਸ. ਡਿਪਲੋਮਾ ਪਾਸ ਉਮੀਦਵਾਰ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 2.5 ਲੱਖ ਸੀ.ਟੀ. ਸੀ. ਹੋਵੇਗੀ।  


• ਬੀ. ਐੱਸ. ਸੀ. ਜੇ ਲਈ ਗ੍ਰੈਜੂਏਟ (ਫਰੈਸ਼ਰ ਅਤੇ ਤਜਰਬੇਕਾਰ) ਉਮੀਦਵਾਰ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 14 ਹਜ਼ਾਰ ਤੋਂ  20 ਹਜ਼ਾਰ (ਸੀ. ਟੀ. ਸੀ.) ਹੋਵੇਗੀ।


• ਟੈਲੀ ਪ੍ਰਫੋਰਮਸ ਲਿਮਟਿਡ ਲਈ ਬਾਰਵੀਂ ਪਾਸ ਅਤੇ ਚੰਗੇ ਹੁਨਰ ਵਾਲੇ ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 1.25 ਲੱਖ ਸਲਾਨਾ ਹੋਵੇਗੀ।


• ਕਨੈਕਟ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 1.8 ਲੱਖ ਤੋਂ 3 ਲੱਖ ਹੋਵੇਗੀ।


• ਡੀਟੀਨਸ ਲਈ ਗ੍ਰੈਜੂਏਟ (ਫਰੈਸ਼ਰ ਅਤੇ ਤਜਰਬੇਕਾਰ) ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 20,000 ਹੋਵੇਗੀ।


• ਇੰਡਸਸਿੰਡ ਲਈ ਗ੍ਰੈਜੂਏਟ (ਫਰੈਸ਼ਰ ਅਤੇ ਤਜਰਬੇਕਾਰ) ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 1.80 ਲੱਖ (ਸੀ. ਟੀ. ਸੀ.) ਹੋਵੇਗੀ।


• ਕੁਇਸ ਕੋਰਪ ਲਈ ਬਾਰਵੀਂ ਪਾਸ  ਅਤੇ ਫਰੈਸ਼ਰ ਉਮੀਦਵਾਰ ਇੰਟਰਵੀਊ ਵਿੱਚ ਹਿੱਸਾ ਲੈ ਸਕਦੇ ਹਨ। ਇਸ ਵਿੱਚ ਤਨਖਾਹ ਦੀ ਦਰ 174600 ਤੋਂ 200000 ਸਲਾਨਾ (ਸੀ. ਟੀ. ਸੀ.) ਹੋਵੇਗੀ।

ਡਿਪਟੀ ਡਾਇਰੈਕਟਰ , ਡੀ. ਬੀ. ਈ. ਈ. ਸ੍ਰੀ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ. ਵੱਲੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਸੱਤ ਕੰਪਨੀਆਂ ਹਿੱਸਾ ਲੈਣਗੀਆਂ। ਉਹਨਾਂ ਨੇ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਿਤ ਦਸਤਾਵੇਜ਼ਾਂ ਨਾਲ ਡੀ. ਬੀ. ਈ. ਈ. ਦਫ਼ਤਰ ਵਿੱਚ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ. ਬੀ. ਈ. ਈ. ਕਮਰਾ ਨੰਬਰ 461, ਡੀਸੀ ਕੰਪਲੈਕਸ, ਸੈਕਟਰ 76, ਐਸ. ਏ. ਐੱਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ. ਮੇਲ- dbeeplacementssasnagar@gmail.com ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।

dawn punjab
Author: dawn punjab

Leave a Comment

RELATED LATEST NEWS