Follow us

06/10/2024 6:52 pm

Search
Close this search box.
Home » News In Punjabi » ਸਿੱਖਿਆ » PEC ਦੇ ਵਿਦਿਆਰਥੀਆਂ ਨੇ IIT ਕਾਨਪੁਰ ‘ਚ ਹੋਈ ਪ੍ਰਤੀਯੋਗਤਾ ਵਿਚ ਤੀਜਾ ਥਾਂ ਲਿਆ

PEC ਦੇ ਵਿਦਿਆਰਥੀਆਂ ਨੇ IIT ਕਾਨਪੁਰ ‘ਚ ਹੋਈ ਪ੍ਰਤੀਯੋਗਤਾ ਵਿਚ ਤੀਜਾ ਥਾਂ ਲਿਆ

ਚੰਡੀਗੜ੍ਹ :
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਇੱਕ ਹੋਰ ਮੀਲ ਪੱਥਰ ਆਪਣੇ ਨਾਂ ਕੀਤਾ ਹੈ। PEC ਦੇ 6 ਵਿਦਿਆਰਥੀ ਪ੍ਰਥਮ, ਅਸ਼ਮਿਤਾ, ਰਕਸ਼ਿਤ, ਕਵੀਸ਼, ਖੁਸ਼ੀ ਅਤੇ ਹਰਮਨਜੋਤ ਦੀ ਇੱਕ ਵਿਦਿਆਰਥੀ ਟੀਮ ਨੇ 15-17 ਫਰਵਰੀ, 2024 ਤੱਕ IIT ਕਾਨਪੁਰ ਦੁਆਰਾ ਆਯੋਜਿਤ ਤਕਨੀਕੀ-ਫੈਸਟ ਆਈਏਆਰਸੀ (ਇੰਟਰਨੈਸ਼ਨਲ ਆਟੋਨੋਮਸ ਰੋਬੋਟਿਕਸ ਚੈਲੇਂਜ) ਵਿੱਚ ਭਾਗ ਲਿਆ।

ਟੀਮ ਨੂੰ ਇੱਕ ਪੂਰੀ ਤਰ੍ਹਾਂ ਆਟੋਨੋਮਸ ਬੋਟ ਬਣਾਉਣ ਲਈ ਕਿਹਾ ਗਿਆ ਸੀ, ਜੋ ਇੱਕ ਲਾਈਨ ਫਾਲੋਅਰ ਅਤੇ ਇੱਕ ਮੇਜ਼ ਸੋਲਵਰ ਦੇ ਰੂਪ ਵਿੱਚ ਕੰਮ ਕਰ ਸਕੇ ਅਤੇ ਨਾਲ ਹੀ ਕੰਪਲੈਕਸ ਮੈਟ੍ਰਿਕਸ ਸਮੱਸਿਆਵਾਂ ਨੂੰ ਵੀ ਹੱਲ ਕਰ ਸਕੇਗਾ।

ਟਾਪ ਆਈਆਈਟੀ ਅਤੇ ਇੰਜੀਨੀਅਰਿੰਗ ਸੰਸਥਾਵਾਂ ਦੀਆਂ 24 ਟੀਮਾਂ ਵਿੱਚੋਂ, PEC ਦੀ ਟੀਮ ਨੇ ਤੀਸਰਾ ਸਥਾਨ ਜਿੱਤਣ ਦੇ ਨਾਲ ਹੀ ਮੈਰਿਟ ਸਰਟੀਫਿਕੇਟ ਅਤੇ 30,000/- ਰੁਪਏ ਨਕਦ ਇਨਾਮ ਵਜੋਂ ਪ੍ਰਾਪਤ ਕੀਤੇ।

ਇਸ ਟੀਮ ਦੇ ਸਾਰੇ ਵਿਦਿਆਰਥੀ ਬੀ.ਟੈਕ ਪਹਿਲੇ ਸਾਲ ਦੇ ਵਿਦਿਆਰਥੀ ਹਨ, ਅਤੇ ਇਸ ਪ੍ਰਾਪਤੀ ਨੇ ਉਹਨਾਂ ਨੂੰ ਬਹੁਤ ਸਾਰੇ ਐਕਸਪੋਜਰ ਦੇ ਨਾਲ ਬਹੁਤ ਵਧੀਆ ਅਨੁਭਵ ਵੀ ਦਿੱਤਾ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal