ਮੋਹਾਲੀ :
ਮੋਹਾਲੀ ਦੇ ਪਿੰਡ ਤੀੜਾ ‘ਚ ਕੈਟਰਿੰਗ ਦੇ ਗੋਦਾਮ ‘ਚ ਸਿਲੰਡਰ ਫਟ ਗਿਆ ਹੈ। ਸਿਲੰਡਰ ਫਟਣ ਕਾਰਨ ਗੋਦਾਮ ਦੀ ਛੱਤ ਡਿੱਗ ਗਈ। ਇਸ ਹਾਦਸੇ ‘ਚ ਕੁੱਲ ਤਿੰਨ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਭੇਜ ਦਿੱਤਾ ਗਿਆ।
ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਕੈਟਰਿੰਗ ਗੋਦਾਮ ਇੱਕ ਔਰਤ ਦੀ ਮਲਕੀਅਤ ਦੱਸਿਆ ਜਾਂਦਾ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਦਾਮ ਦੇ ਅੰਦਰ ਮੌਜੂਦ ਲੋਕ ਇੱਕ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਗੈਸ ਭਰ ਰਹੇ ਸਨ। ਇਸ ਦੌਰਾਨ ਸਿਲੰਡਰ ਫਟ ਗਿਆ। ਗੋਦਾਮ ਦੇ ਅੰਦਰ ਕਈ ਹੋਰ ਸਿਲੰਡਰ ਰੱਖੇ ਹੋਏ ਸਨ। ਹਾਲਾਂਕਿ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਇਹ ਲੋਕ ਪ੍ਰੋਗਰਾਮਾਂ ਵਿੱਚ ਏ.ਸੀ ਅਤੇ ਕੂਲਰ ਲਗਾਉਂਦੇ ਸਨ। ਹਾਦਸੇ ਦੇ ਸਮੇਂ ਗੋਦਾਮ ਦੇ ਅੰਦਰ ਸਿਰਫ਼ ਤਿੰਨ ਲੋਕ ਮੌਜੂਦ ਸਨ। ਇਹ ਲੋਕ ਇੱਥੇ ਹੀ ਰਹਿੰਦੇ ਸਨ।
