ਚੰਡੀਗੜ੍ਹ:
ਇੰਪੈਕਟ ਆਰਟਸ ਅਤੇ ਸੰਗੀਤ ਨਾਟਕ ਅਕਾਦਮੀ ਦਿੱਲੀ ਵੱਲੋਂ ਦੋ ਦਿਨਾਂ ਦਾ ਨਾਟ ਉਤਸਵ (ਛੇਵਾਂ ਅਸ਼ਰਫੀਆਂ – 2024) ਦਾ ਆਯੋਜਨ ਪੰਜਾਬ ਕਲਾ ਭਵਨ ਸੈਕਟਰ- 16 , ਚੰਡੀਗੜ੍ਹ ਵਿਖੇ ਅੱਜ ਪਹਿਲੇ ਦਿਨ ਨਾਟਕ ‘ਆਧੀ ਰਾਤ ਕੇ ਬਾਅਦ’ ਦੇ ਮੰਚਨ ਨਾਲ ਆਗਾਜ਼ ਕੀਤਾ ਗਿਆ|
ਨਾਟਕ ਇੰਪੈਕਟ ਆਰਟਸ ਵੱਲੋਂ ਪੇਸ਼ ਕੀਤਾ ਗਿਆ| ਇਸ ਨਾਟਕ ਨੂੰ ਪ੍ਰਸਿੱਧ ਰੰਗ ਕਰਮੀ ਤੇ ਫਿਲਮੀ ਅਦਾਕਾਰ ਬਨਿੰਦਰਜੀਤ ਸਿੰਘ ਬਨੀ ਨੇ ਨਿਰਦੇਸ਼ਿਤ ਕੀਤਾ| ਇਸ ਨਾਟਕ ਨੂੰ ਡਾਕਟਰ ਸ਼ੰਕਰ ਸ਼ੇਸ਼ ਨੇ ਲਿਖਿਆ ਹੈ|
ਨਾਟਕ ਵਿੱਚ ਇਹ ਦੱਸਿਆ ਗਿਆ ਹੈ ਕਿ ਬਿਨਾਂ ਕਿਸੇ ਦੀ ਗੱਲ ਸੁਣੇ ਯਕੀਨ ਨਹੀਂ ਕਰਨਾ ਚਾਹੀਦਾ|
ਨਾਟਕ ਵਿੱਚ ਦਿਖਾਇਆ ਗਿਆ ਕਿ ਇੱਕ ਚੋਰ ਇੱਕ ਜੱਜ ਦੇ ਘਰ ਚੋਰੀ ਕਰਨ ਪਹੁੰਚਦਾ ਹੈ| ਚੋਰ ਦੇ ਕੋਲ ਉਸ ਕੋਟ ਕੇਸ ਤੇ ਸੰਬੰਧਿਤ ਕੁਝ ਸਬੂਤ ਹਨ ਜਿਸ ਦਾ ਫੈਸਲਾ ਜੱਜ ਨੇ ਅਗਲੇ ਦਿਨ ਸੁਣਾਉਣਾ ਹੈ| ਜੱਜ ਦਾ ਪੜੋਸੀ ਪੱਤਰਕਾਰ ਤੇ ਚੋਰ ਜੱਜ ਨੂੰ ਕੇਸ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਨ ਹਨ ਪਰ ਜੱਜ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦਾ| ਜੱਜ ਨੂੰ ਯਕੀਨ ਹੋ ਜਾਂਦਾ ਹੈ ਕਿ ਪੱਤਰਕਾਰ ਤੇ ਚੋਰ ਆਪਣੀ ਜਗ੍ਹਾ ਸਹੀ ਹਨ|
ਦਰਸ਼ਕ ਬੜੀ ਹੀ ਗੰਭੀਰਤਾ ਤੇ ਸਹਿਣਸ਼ੀਲਤਾ ਨਾਲ ਨਾਟਕ ਵੇਖਦੇ ਹਨ ਤੇ ਅੰਤ ਤੱਕ ਇਹ ਅਹਿਸਾਸ ਨਹੀਂ ਕਰ ਪਾਂਦੇ ਕਿ ਨਾਟਕ ਦਾ ਅੰਤ ਕੀ ਹੋਏਗਾ|
ਨਾਟਕ ਦੇ ਵਿੱਚ ਮੁੱਖ ਅਦਾਕਾਰੀ ਨਿਭਾਉਣ ਵਾਲੇ ਕਲਾਕਾਰ ਹਨ। ਪੁਸ਼ਪਿੰਦਰ ਬੱਗਾ, ਸੌਰਵ, ਰਜਤ ਸਚਦੇਵਾ, ਸ਼ਰਨ ਬੇਗਾਨੀਆ, ਅੰਮ੍ਰਿਤ ਪਾਲ ਸਿੰਘ, ਜਤਿਨ ਸੱਚਦੇਵਾ ,ਕਮਲਜੀਤ ਸਿੰਘ
ਨਾਟਕ ਵਿੱਚ ਪ੍ਰਕਾਸ਼ ਅੰਕੁਸ਼ ਰਾਣਾ ਨੇ ਦਿੱਤਾ,| ਨਾਟਕ ਦੀ ਕਾਸਟਿਊਮ ਸੁਮਿਤ ਸੁਆਮੀ ਨੇ ਕੀਤੀ |ਨਾਟਕ ਦਾ ਸੰਗੀਤ ਨੇਹਾ ਧਿਮਾਨ ਨੇ ਕੀਤਾ |ਮੰਚ ਸੱਜਾ ਦੀ ਜਿੰਮੇਵਾਰੀ ਜਸ਼ਨਦੀਪ ਸਿੰਘ ਤੇ ਚਰਨਜੀਤ ਸਿੰਘ ਨੇ ਨਿਭਾਈ |ਕਲਾਕਾਰਾਂ ਦਾ ਮੇਕਅਪ ਰੁਪਿੰਦਰ ਕੌਰ ਤੇ ਕਮਲਦੀਪ ਕੌਰ ਨੇ ਕੀਤਾ| ਮੰਚ
ਪਿੱਛੇ ਜਿਹਨਾਂ ਕਲਾਕਾਰਾਂ ਨੇ ਆਪਣੀ ਜਿੰਮੇਵਾਰੀ ਨਿਭਾਈ ਉਹਨਾਂ ਦੇ ਨਾਮ ਹਨ ਗੁਰਵਿੰਦਰ ਸਿੰਘ,ਪਰਨੀਤ ਕੌਰ, ਦਾਨੀਸ਼,ਕ੍ਰਿਸ਼ਨਾ, ਸ਼ਿਵਮ ਸ਼ਰਮਾ,ਗਗਨਦੀਪ ਸਿੰਘ, ਰਵੀਤੇ ਸਿੰਘ ਬਰਾੜ
ਨਾਟ ਉਤਸਵ ਬਨਿੰਦਰਜੀਤ ਸਿੰਘ ਬਨੀ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਇੰਪੈਕਟ ਆਰਟਸ ਤੇ ਪ੍ਰੈਜੀਡੈਂਟ ਹਨ ਤੇ ਬਾਕੀ ਟੀਮ ਵਿੱਚ ਇਕਬਾਲ ਸਿੰਘ, ਰਣਜੀਤ ਸਿੰਘ, ਚੰਦਨ ਕੁਮਾਰ, ਸੰਦੀਪ ਬਿੰਦਰਾ ਟੀਮ ਦਾ ਸਾਥ ਨਿਭਾ ਰਹੇ ਹਨ