ਬੁਢਲਾਡਾ: ਨਜ਼ਦੀਕੀ ਪਿੰਡ ਵਿੱਚ ਬੀਤੇ ਰਾਤ ਨੂੰ ਇਕ ਔਰਤ ਅਤੇ ਇਕ ਮਰਦ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਨੇੜਲੇ ਪਿੰਡ ਅਹਿਮਦਪੁਰ ਵਿਖੇ ਇੱਕ ਔਰਤ ਅਤੇ ਇੱਕ ਮਰਦ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜੰਗੀਰ ਸਿੰਘ ਪੁੱਤਰ ਕੇਹਰ ਸਿੰਘ ਅਤੇ ਉਸਦੀ ਭਰਜਾਈ ਰਣਜੀਤ ਕੌਰ ਪਤਨੀ ਹਰੀ ਸਿੰਘ ਦਾ ਰਾਤ ਸਮੇਂ ਕਤਲ ਹੋ ਗਿਆ। ਮ੍ਰਿਤਕਾਂ ਦੇ ਗਲ਼ ਉਤੇ ਤੇਜ਼ ਹਥਿਆਰ ਦੇ ਡੂੰਘੇ ਨਿਸ਼ਾਨ ਸਨ। ਇਸ ਘਟਨਾ ਦਾ ਪਤਾ ਚਲਦਾ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਡੀਐਸਪੀ ਬੁਢਲਾਡਾ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ।
