ਮਾਨਸਾ/ ਚੰਡੀਗੜ੍ਹ:
ਸਭ RTI ਕਾਰਕੁੰਨ ਮਾਨਿਕ ਗੋਇਲ ਨੇ ਇਕ ਖੁਲਾਸਾ ਕੀਤਾ ਕਿ
ਨਗਰ ਕੌਂਸਲ ਮਾਨਸਾ ‘ਚ ਕਰੋੜਾ ਰੁਪਏ ਦੀ ਠੱਗੀ, ਪਹਿਲਾਂ ਤੋਂ ਹੀਂ ਬਣੀਆਂ ਗਲੀਆਂ ਦਾ ਕੱਢਿਆ ਟੈਂਡਰ। ਮਾਨਿਕ ਗੋਇਲ ਨੇ ਲਿਖੀ ਮੁੱਖਮੰਤਰੀ ਨੂੰ ਚਿੱਠੀ, ਕਿਹਾ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਇਸ਼ਾਰੇ ਤੇ ਹੋ ਰਿਹਾ ਹੈ.
RTI ਕਾਰਕੁੰਨ ਮਾਨਿਕ ਗੋਇਲ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਨੇ 30.11.2023 ਦੇ 4 ਕਰੋੜ ਦੇ 22 ਟੈਂਡਰ ਕੱਢੇ ਹਨ। ਜੋ ਕਿ ਟਾਈਲਾ ਲਗਾਉਣ ਅਤੇ ਨਾਲੀਆ ਬੰਦ ਕਰਨ ਦੇ ਹਨ। ਉਹਨਾਂ ਚੋਂ 22 ਚੋਂ ਤਕਰੀਬਨ 18 ਗਲੀਆਂ ਪਹਿਲਾ ਹੀ ਬਹੁਤ ਵਧੀਆ ਅਤੇ ਸ਼ਾਨਦਾਰ ਬਣੀਆ ਹੋਈਆ ਹਨ।
ਉਹਨਾਂ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਹਨਾਂ ਗਲੀਆਂ ਵਿੱਚ ਪਹਿਲਾਂ ਹੀ ਇੰਟਰਲਾਕਿੰਗ ਟਾਇਲ ਲੱਗੀ ਹੈ ਜਾਂ ਕੰਕਰੀਟ ਦੀ ਗਲੀ ਬਣੀ ਹੈ। ਇਹ ਸਭ ਸਰਕਾਰੀ ਫੰਡਾ ਦੀ ਠੱਗੀ ਮਾਰਨ ਲਈ ਹੋ ਰਿਹਾ ਹੈ। ਪਹਿਲਾ ਤੋਂ ਹੀ ਬਣੀਆ ਗਲੀਆ ਨੂੰ ਮਿੱਟੀ ਵਗੈਰਾ ਪਾ ਕੇ ,ਨਵੀਆਂ ਗਲੀਆਂ ਦੇ ਬਿਲ ਪਾ ਕੇ ਖਰਚੇ ਤੋ ਕਈ ਗੁਣਾ ਪੈਸਾ ਹੜੱਪ ਲਿਆ ਜਾਵੇਗਾ।
ਮਾਨਿਕ ਗੋਇਲ ਨੇ ਕਿਹਾ ਕਿ ਮੇਰੇ ਸ਼ਹਿਰ ਮਾਨਸਾ ਵਿੱਚ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਹੈ ਤੇ ‘ਆਪ’ ਦਾ ਹੀ ਨਗਰ ਕੌਂਸਲ ਪ੍ਰਧਾਨ ਹੈ। ਫਿਰ ਵੀ ਸ਼ਹਿਰ ਦਾ ਅੱਜ ਦੇ ਸਮੇਂ ਬੁਰਾ ਹਾਲ ਹੈ। ਬਹੁਤ ਸਾਰੀਆਂ ਗਲੀਆਂ ਅਤੇ ਇਲਾਕੇ ਇਹੋਜੇ ਹਨ ਜਿੱਥੇ ਗਲੀ ਕੱਚੀ ਹੈ ਜਾਂ ਬਹੁਤ ਟੁੱਟੀ ਹੋਈ ਹੈ। ਕਈ ਤਾਂ ਮੇਨ ਰੋਡਾਂ ਦੇ ਟੁੱਟਣ ਕਰਕੇ ਹਰ ਰੋਜ ਐਕਸੀਡੈਂਟ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਦੂਜੀ ਵੱਡੀ ਸਮੱਸਿਆ ਸੀਵਰੇਜ ਦੇ ਪਾਣੀ ਦੀ ਹੈ। ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਹਰ ਵਾਰਡ ਦਾ ਬੁਰਾ ਹਾਲ ਹੋਇਆ ਪਿਆ ਹੈ। ਸ਼ਹਿਰ ਦੇ ਪ੍ਰਮੁੱਖ ਬਜਾਰ, ਰਿਹਾਇਸ਼ੀ ਇਲਾਕੇ ਅਤੇ ਜਿਆਦਾਤਰ ਗਲੀਆ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਪਾਣੀ ਨਾਲ ਭਰੀਆ ਪਈਆ ਹਨ।
ਐਥੋਂ ਤੱਕ ਕਿ ਮਾਨਸਾ ਦੇ ਆਪ ਦੇ ਵਿਧਾਇਕ ਦੇ ਘਰ ਕੋਲ ਕੀ ਮਹੀਨਿਆਂ ਤੋਂ ਸੀਵਰੇਜ ਉਵਰਫਲੋ ਹੋਣ ਕਰਕੇ ਪਾਣੀ ਖੜਾ ਹੈ। ਲੋਕ ਜਿਲਾ ਪ੍ਰਸ਼ਾਸਨ, ਸਰਕਾਰ ਅਤੇ ਨਗਰ ਕੌਂਸਲ ਕੋਲ ਇਸ ਸੀਵਰੇਜ ਦੇ ਪਾਣੀ ਦਾ ਹੱਲ ਕਰਨ ਲਈ ਤਰਲੇ ਕੱਢ ਰਹੇ ਹਨ। ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਲੋਕਾਂ ਵਿੱਚ ਫੈਲੀ ਹੋਈ ਹੈ।
ਪਰ ਨਗਰ ਕੌਂਸਲ ਇਨ੍ਹਾਂ ਟੁੱਟੀਆਂ/ਕੱਚੀਆਂ ਗਲੀਆਂ ਅਤੇ ਸਾਰੇ ਸ਼ਹਿਰ ਵਿੱਚ ਭਰੇ ਸੀਵਰੇਜ ਦੇ ਪਾਣੀ ਦਾ ਹੱਲ ਕਰਨ ਦੀ ਥਾਂ ਪਹਿਲਾਂ ਤੋਂ ਸਹੀ ਸਲਾਮਤ ਗਲੀਆਂ ਦਾ ਟੈਂਡਰ ਕੱਢ ਰਿਹਾ ਹੈ। ਤਾਂ ਕਿ ਪੈਸੇ ਹੜੱਪੇ ਜਾ ਸਕਣ?
ਬਹੁਤ ਸਾਰੀਆਂ ਗਲੀਆਂ ਜਿਵੇਂ ਚਕੇਰੀਆ ਰੋਡ ਤੇ ਸ਼ਾਮ ਸਵੀਟਸ ਦੇ ਨਾਲ ਵਾਲੀ ਗਲੀ, ਕਚਿਹਰੀ ਮੇਨ ਵੀ ਆਈ ਪੀ ਰੋਡ ਆਦਿ , ਬਾਹਰਲੇ ਵਾਰਡਾ ਦੀਆ ਟੁੱਟੀਆਂ/ਕੱਚੀਆਂ ਗਲੀਆ ਪਹਿਲ ਦੇ ਅਧਾਰ ਤੇ ਬਣਨੀਆ ਚਾਹੀਦੀਆ ਹਨ।
ਗੋਇਲ ਨੇ ਕਿਹਾ ਕਿ ਪਹਿਲਾਂ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਸੀਵਰੇਜ ਸਫਾਈ ਲਈ ਸਭ ਤੋਂ ਪਹਿਲਾ ਕਿਰਾਏ ‘ਤੇ ਸੁਪਰ ਸਕਸ਼ਨ ਮਸ਼ੀਨ ਮੰਗਵਾ ਕੇ ਸ਼ਹਿਰ ਦੀ ਸਫਾਈ ਕਰਉਣ । ਸ਼ਹਿਰ ਦੇ ਢਹਿਢੇਰੀ ਹੋਏ ਸੀਵਰੇਜ ਢਾਂਚੇ ਨੂੰ ਕਪੈਸਿਟੀ ਅਨੁਸਾਰ ਬਣਵਾਉਣ ਤਾਂ ਕਿ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਅਤੇ ਬਿਮਾਰੀਆਂ ਤੋਂ ਨਿਜਾਤ ਦਿਵਾਉਣ।
RTI ਕਾਰਕੁੰਨ ਨੇ ਦੱਸਿਆ ਉਹਨਾ ਨੂੰ ਪਤਾ ਲੱਗਿਆ ਹੈ ਕਿ ਨਗਰ ਕੌਂਸਲ ਕੋਲ ਲਗਾਏ ਗਏ ਟੈਡਰਾ ਦੇ ਫੰਡ ਉਪਲੱਬਧ ਹੀ ਨਹੀਂ ਹਨ, ਜਦੋਂ ਕਿ ਜੇਕਰ ਫੰਡ ਉਪਲੱਬਧ ਨਹੀਂ ਹਨ ਤਾਂ ਟੈਂਡਰ ਕਾਲ ਨਹੀਂ ਕੀਤੇ ਜਾ ਸਕਦੇ ਜੋ ਕਿ ਗੈਰ-ਕਾਨੂੰਨੀ ਵੀ ਹੈ। ਅਜਿਹਾ ਕਰਕੇ ਨਗਰ ਕੌਂਸਲ ਹੋਰ ਵੀ ਵੱਧ ਠੱਗੀ ਮਾਰੇਗੀ, ਟੈਂਡਰ ਪ੍ਰਕਿਰਿਆ ਤੋਂ ਬਾਅਦ ਟੈਂਡਰ ਅਲਾਟ ਕਰਕੇ ਗਲੀਆ ਤਾਂ ਬਣਾਈਆ ਨਹੀਂ ਜਾਣਗੀਆ, ਬਸ ਕਾਗਜਾਤ ‘ਚ ਬਿਲ ਚੜਾ ਕੇ ਪੈਮੇਂਟਸ ਖਾਦੀਆ ਜਾਣਗੀਆ। ਪਹਿਲਾਂ ਵੀ ਅਜਿਹਾ ਕੀਤਾ ਜਾ ਚੁੱਕਿਆ ਹੈ।
ਮਾਨਿਕ ਗੋਇਲ ਨੇ ਦੱਸਿਆ ਕਿ ਉਹਨਾ ਨੇ ਇਸ ਸੰਬੰਧੀ ਇੱਕ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਅਤੇ ਲੋਕਲ ਗੋਰਮਿੰਟ ਵਿਭਾਗ ਦੇ ਅਫਸਰਾ ਨੂੰ ਸਮੇਤ ਸਬੂਤ ਭੇਜੀ ਹੈ, ਉਹਨਾ ਮੰਗ ਕੀਤੀ ਕਿ ਇਸ ਮਾਮਲੇ ਦੀ ਪੁਲਿਸ ਵਿਜੀਲੈਂਸ ਵਿਭਾਗ ਜਾਂ ਲੋਕਲ ਗੋਰਮਿੰਟ ਵਿਭਾਗ ਦੇ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਜੇ ਮੁੱਖਮੰਤਰੀ ਕਰੱਪਸ਼ਨ ਪ੍ਰਤਿ ਵਾਕਾਈ ਗੰਭੀਰ ਹੋਏ ਤਾਂ ਇਸ ਪਲਾਨਡ ਠੱਗੀ ਨੂੰ ਰੋਕਣਗੇ ਅਤੇ ਇਹ ਠੱਗੀ ਪਲਾਨ ਕਰਨ ਲਈ ਆਪਣੇ ਅਹੁਦਿਆ ਅਤੇ ਪਾਵਰਾ ਦੀ ਗਲਤ ਇਸਤੇਮਾਲ ਕਰਨ ਵਾਲੇ ਅਧਿਕਾਰੀਆ ਕਮਰਚਾਰੀਆ ਅਫਸਰਾ ਅਤੇ ਅਹੁਦੇਦਾਰਾਂ ਨੂੰ ਕਾਨੂੰਨ ਮੁਤਾਬਕ ਸਜਾ ਦਵਾਉਣਗੇ। ਕਿਉੰਕਿ ਇਸ ਠੱਗੀ ਵਿੱਚ ਜਾਣਕਾਰੀ ਅਨੁਸਾਰ ਅਧਿਕਾਰੀਆਂ, ਕਰਮਚਾਰੀਆਂ ਅਤੇ ਉਹਨਾਂ ਦੀ ਪਾਰਟੀ ਦੇ ਨੁਮਾਇੰਦਿਆਂ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ।
ਗੋਇਲ ਨੇ ਦੋਸ਼ ਲਗਾਇਆ ਕਿ ਜਿਲ੍ਹੇ ਵਿੱਚ ਵੱਡੇ ਪੱਧਰ ਤੇ ਕਰੱਪਸ਼ਨ ਚੱਲ ਰਹੀ ਹੈ। ਰਾਜਨਿਤਿਕ ਲੀਡਰ, ਅਧਿਕਾਰੀ ਅਤੇ ਕਰਮਚਾਰੀ ਇਹ ਸਭ ਬੰਦ ਕਰਕੇ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰਨ।
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਲ ਗੋਰਮਿੰਟ ਵਿਭਾਗ ,ਨਗਰ ਕੌਂਸਲ ਮਾਨਸਾ, ਪ੍ਰਾਪਰਟੀ ਟੈਕਸ, NOC ਆਦਿ ਨਾਲ ਸੰਬੰਧਿਤ ਹੋਰ ਘਪਲੇ ਵੀ ਉਜਾਗਰ ਕੀਤੇ ਜਾਣਗੇ।