Follow us

09/05/2025 11:57 am

Search
Close this search box.
Home » News In Punjabi » ਚੰਡੀਗੜ੍ਹ » ਲਗਾਤਾਰ ਟੈਂਡਰ ਲਮਕਾਉਣ ਕਾਰਨ ਨਗਰ ਨਿਗਮ ਨੂੰ ਹੋਏਗਾ ਕਰੋੜਾਂ ਰੁਪਏ ਦਾ ਘਾਟਾ, ਅਧਿਕਾਰੀ ਹੋਣਗੇ ਜਿੰਮੇਵਾਰ : ਕੁਲਜੀਤ ਬੇਦੀ

ਲਗਾਤਾਰ ਟੈਂਡਰ ਲਮਕਾਉਣ ਕਾਰਨ ਨਗਰ ਨਿਗਮ ਨੂੰ ਹੋਏਗਾ ਕਰੋੜਾਂ ਰੁਪਏ ਦਾ ਘਾਟਾ, ਅਧਿਕਾਰੀ ਹੋਣਗੇ ਜਿੰਮੇਵਾਰ : ਕੁਲਜੀਤ ਬੇਦੀ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮਕੈਨਿਕਲ ਸਫਾਈ ਫੌਰੀ ਤੌਰ ਤੇ ਆਰੰਭ ਕਰਾਉਣ ਲਈ ਲਿਖਿਆ ਕਮਿਸ਼ਨਰ ਨੂੰ ਪੱਤਰ

ਦੋ ਸਾਲ ਤੋਂ ਮਕੈਨਿਕਲ ਸਫਾਈ ਨਾ ਹੋਣ ਕਾਰਨ ਸ਼ਹਿਰ ਵਿੱਚ ਸਫਾਈ ਵਿਵਸਥਾ ਬਦਹਾਲ : ਨਗਰ ਨਿਗਮ ਦਾ ਅਕਸ ਹੋ ਰਿਹਾ ਖਰਾਬ : ਡਿਪਟੀ ਮੇਅਰ

ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਮੋਹਾਲੀ ਦੀਆਂ ਮੁੱਖ ਇਹ ਸੜਕਾਂ ਅਤੇ ਬੀ ਸੜਕਾਂ ਉੱਤੇ ਮਕੈਨੀਕਲ ਸਵਿਪਿੰਗ ਦਾ ਕੰਮ ਫੌਰੀ ਤੌਰ ਤੇ ਆਰੰਭ ਕਰਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਜੇਕਰ ਟੈਂਡਰ ਦਾ ਕੰਮ ਟੈਂਡਰ ਹਾਸਲ ਕਰਨ ਵਾਲੀ ਕੰਪਨੀ ਨੂੰ ਨਹੀਂ ਦਿੱਤਾ ਜਾਂਦਾ ਅਤੇ ਟੈਂਡਰ ਰੱਦ ਹੁੰਦਾ ਹੈ ਤਾਂ ਨਗਰ ਨਿਗਮ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਵੇਗਾ ਅਤੇ ਸ਼ਹਿਰ ਵਿੱਚ ਪਹਿਲਾਂ ਹੀ ਬੁਰੀ ਹਾਲਤ ਵਿੱਚ ਚੱਲ ਰਹੀ ਸਫਾਈ ਦੇ ਹਾਲਾਤ ਹੋਰ ਬੁਰੀ ਤਰ੍ਹਾਂ ਵਿਗੜ ਜਾਣਗੇ।

ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਹੈ ਕਿ ਲਗਭਗ 2 ਸਾਲ ਤੋਂ ਸ਼ਹਿਰ ਵਿੱਚ ਸਫਾਈ ਦਾ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਭਾਵੇਂ ਨਗਰ ਨਿਗਮ, ਮੋਹਾਲੀ ਨੂੰ ਸਵੱਛ ਸਰਵੇਖਣ 2023 ਵਿੱਚ ਪੰਜਾਬ ਸੂਬੇ ਵਿੱਚ ਪਹਿਲਾ ਨੰਬਰ ਹਾਸਿਲ ਕੀਤਾ ਹੈ, ਪ੍ਰੰਤੂ ਸ਼ਹਿਰ ਵਿੱਚ ਸਫਾਈ ਸਬੰਧੀ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ।

ਡਿਪਟੀ ਮੇਅਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਨਗਰ ਨਿਗਮ ਦੇ ਹਾਊਸ ਦੇ ਮਤਾ ਨੰ: 56 ਮਿਤੀ: 26/08/2021 ਰਾਹੀਂ  ਏ ਅਤੇ ਬੀ ਸੜਕਾਂ ਦੀ ਸਫਾਈ ਦਾ ਕੰਮ ਮਕੈਨੀਕਲ ਸਵੀਪਿੰਗ ਰਾਂਹੀ ਕਰਵਾਉਣਾ ਪਾਸ ਕੀਤਾ ਗਿਆ ਸੀ। ਚੀਫ ਇੰਜੀਨੀਅਰ, ਸਥਾਨਕ ਸਰਕਾਰ ਵਿਭਾਗ ਵੱਲੋਂ 07/04/2022 ਰਾਹੀਂ ਇਸ ਤਖਮੀਨੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਉਪਰੰਤ ਨਗਰ ਨਿਗਮ ਵੱਲੋਂ ਮਕੈਨੀਕਲ ਸਵੀਪਿੰਗ ਦੇ ਕੰਮ ਦੇ ਟੈਂਡਰ 2 ਵਾਰੀ ਕਾਲ ਕੀਤੇ ਗਏ ਸਨ, ਜੋ ਕਿ ਤਕਨੀਕੀ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹ ਸਕੇ। ਇਸ ਉਪਰੰਤ ਦੁਬਾਰਾ ਤੋਂ ਮਕੈਨੀਕਲ ਸਵੀਪਿੰਗ ਸਬੰਧੀ ਟੈਂਡਰ ਕਾਲ ਕੀਤਾ ਗਿਆ ਸੀ।

ਬੇਦੀ ਅਨੁਸਰ ਇਸ ਟੈਂਡਰ ਵਿੱਚ 2 ਕੰਪਨੀਆਂ ਵੱਲੋਂ ਭਾਗ ਲਿਆ ਗਿਆ ਅਤੇ ਜਿਹਨਾਂ ਦੀ ਟੈਕਨੀਕਲ ਬਿੱਡ ਮਿਤੀ: 31/08/2023 ਨੂੰ ਖੋਲੀ ਗਈ ਸੀ। ਨਗਰ ਨਿਗਮ, ਮੋਹਾਲੀ ਦੇ ਅਧਿਕਾਰੀਆਂ ਵੱਲੋਂ ਨਗਰ ਨਿਗਮ ਜਲੰਧਰ ਵਿੱਚ ਚੱਲ ਰਹੀ ਮਕੈਨੀਕਲ ਸਵੀਪਿੰਗ ਸਬੰਧੀ ਡੈਮੋ ਮਿਤੀ: 28/09/2023 ਨੂੰ ਦੇਖਿਆ ਗਿਆ ਸੀ। ਇਸ ਡੈਮੋ ਲੈਣ ਤੋਂ ਬਾਅਦ ਇਸ ਕੰਮ ਦੀ ਫਾ
ਵਿੱਤੀ ਬਿੱਡ ਮਿਤੀ: 08/11/2023 ਨੂੰ ਖੋਲੀ ਗਈ ਸੀ। ਵਿੱਤ ਅਤੇ ਠੇਕਾ ਕਮੇਟੀ ਦੀ ਮਿਤੀ: 23/01/2024 ਰਾਹੀਂ ਮਤਾ ਪਾਸ ਕੀਤਾ ਗਿਆ ਹੈ ਕਿ ਗਲੋਬਲ ਵੇਸਟ ਮੈਨੇਜਮੈਂਟ ਸੈੱਲ  ਕੰਪਨੀ ਵੱੱਲੋਂ ਰੇਟ ਘੱਟ ਪ੍ਰਾਪਤ ਹੋਏ ਹਨ। ਇਸ ਕੰਪਨੀ ਦੇ ਰੇਟ ਦੂਜੀ ਕੰਪਨੀ ਤੋਂ ਲਗਭਗ 24 ਕਰੋੜ ਰੁਪਏ (59%) ਘੱਟ ਹਨ।

ਡਿਪਟੀ ਮੇਅਰ ਕੁਲਜੀਤ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਹੁਣ ਜੇਕਰ ਇਸ ਕੰਮ ਦੇ ਟੈਂਡਰ ਵਿੱਚ ਹੋਰ ਦੇਰੀ ਹੋਣ ਕਾਰਨ ਉਕਤ ਕੰਪਨੀ ਵੱਲੋਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਜ਼ਾਦਾ ਹੈ ਤਾਂ ਇਸ ਸਬੰਧੀ ਸਾਰੀ ਜਿੰਮੇਵਾਰੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਹੋਵੇਗੀ। ਅਜਿਹਾ ਹੋਣ ਕਾਰਨ ਨਗਰ ਨਿਗਮ ਨੂੰ ਵਿੱਤੀ ਨੁਕਸਾਨ ਹੋਵੇਗਾ ਅਤੇ ਨਗਰ ਨਿਗਮ ਦਾ ਅਕਸ ਵੀ ਖਰਾਬ ਹੋਵੇਗਾ ਅਤੇ ਇਸ ਨਾਲ ਮੋਹਾਲੀ ਵਿੱਚ ਸਫਾਈ ਵਿਵਸਥਾ ਦੀ ਹਾਲਤ ਹੋਰ ਬੁਰੀ ਤਰ੍ਹਾਂ ਵਿਗੜ ਜਾਵੇਗੀ। ਇਸ ਲਈ ਮਕੈਨੀਕਲ ਸਵੀਪਿੰਗ ਸਬੰਧੀ ਕੰਮ ਉਕਤ ਕੰਪਨੀ ਨੰ ਜਲਦ ਤੋਂ ਜਲਦ ਅਲਾਟ ਕਰਕੇ ਕੰਮ ਸ਼ੁਰੂ ਕਰਵਾਇਆ ਜਾਵੇ।

ਡਿਪਟੀ ਮੇਅਰ ਬੇਦੀ ਵੱਲੋਂ ਇਸ ਪੱਤਰ ਦੀ ਕਾਪੀ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਅਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਵੀ ਭੇਜੀ ਗਈ ਹੈ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal