SAS Nagar: ਮੋਹਾਲੀ Mohali ਦੇ ਸ਼੍ਰੀ ਸਨਾਤਨ ਧਰਮ ਮੰਦਰ ਅਤੇ ਸ਼੍ਰੀ ਸ਼ਿਵ ਮੰਦਿਰ ਫੇਜ਼-9 ਮੋਹਾਲੀ ਵਿਖੇ ਅੱਜ ਤੋਂ ਪੰਜ ਦਿਨਾਂ ਤੱਕ ਚੱਲਣ ਵਾਲੀ ਵਿਸ਼ਾਲ ਸ਼੍ਰੀ ਰਾਮ ਕਥਾ ਦੇ ਆਯੋਜਨ ਤੋਂ ਪਹਿਲਾਂ ਮੰਦਰ ਤੋਂ 108 ਕਲਸ਼ ਯਾਤਰਾ Kalash Yatra ਦਾ ਆਯੋਜਨ ਕੀਤਾ ਗਿਆ, ਜੋ ਕਿ ਪੂਰੀ ਰੀਤੀ-ਰਿਵਾਜਾਂ ਨਾਲ ਸੰਚਾਲਿਤ ਕੀਤਾ ਗਿਆ ਨੂੰ ਸੰਗੀਤਕ ਸਾਜ਼ਾਂ ਨਾਲ ਮੰਦਰ ਤੋਂ ਕੱਢਿਆ ਗਿਆ ਅਤੇ ਇਲਾਕੇ ਦੀ ਪਰਿਕਰਮਾ ਕਰਕੇ ਫੇਜ਼-9 ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਪਹੁੰਚੀ, ਜਿੱਥੇ ਮੰਦਰ ਕਮੇਟੀ, ਸਾਬਕਾ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ ਅਤੇ ਹੋਰ ਮੇਮ੍ਬਰਾਂ ਨੇ ਕਲਸ਼ ਯਾਤਰਾ ਦਾ ਸਵਾਗਤ ਕੀਤਾ।
ਇੱਥੇ ਪੁੱਜੀ ਕਲਸ਼ ਯਾਤਰਾ ਲਈ ਮੰਦਿਰ ਕਮੇਟੀ ਦੇ ਮੇਮ੍ਬਰਾਂ ਵੱਲੋਂ ਵਿਸ਼ੇਸ਼ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ ਅਤੇ ਭਜਨ ਤੇ ਕੀਰਤਨ ਕਰਨ ਉਪਰੰਤ ਮਹਿਲਾਂਵਾਂ ਨੇ ਮੰਦਿਰ ਤੋਂ ਜਲ ਭਰਿਆ ਅਤੇ ਕਲਸ਼ ਲੈ ਕੇ ਮੁੜ ਆਰੰਭ ਸਥਾਨ ‘ਤੇ ਪੁੱਜੀਆਂ | ਇਸ ਸਥਾਨ ‘ਤੇ ਵੀ ਕਲਸ਼ ਯਾਤਰਾ ਦਾ ਪੂਰੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ੍ਰੀ ਰਾਮ ਕਥਾ ਪੰਡਾਲ ਨੇੜੇ ਕਲਸ਼ ਦੀ ਸਥਾਪਨਾ ਕੀਤੀ ਗਈ |
ਮੰਦਿਰ ਕਮੇਟੀ ਦੇ ਮੌਜੂਦਾ ਚੇਅਰਮੈਨ ਰਮੇਸ਼ ਵਰਮਾ, ਪ੍ਰਧਾਨ ਸੰਜੀਵ ਕੁਮਾਰ, ਜਨਰਲ ਸਕੱਤਰ ਅਰਵਿੰਦ ਠਾਕੁਰ, ਖ਼ਜ਼ਾਨਚੀ ਰਮਨ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਮੰਦਿਰ ਦੇ ਵਿਹੜੇ ‘ਚ ਵਿਸ਼ਾਲ ਸ੍ਰੀ ਰਾਮ ਕਥਾ ਦੇ ਆਯੋਜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸੰਗਤਾਂ ਨੂੰ ਕਥਾ ਵਿਚ ਹਿੱਸਾ ਲੈਣ ਲਈ ਕਾਰਡ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਮੰਦਿਰ ਅਯੁੱਧਿਆ ਵਿੱਚ ਸ਼੍ਰੀ ਰਾਮਲਲਾ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਸੰਸਥਾਪਕ ਅਤੇ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸਯਾ ਸਾਧਵੀ ਸ਼੍ਰੀਮਤੀ ਜਯੋਤਸਨਾ ਭਾਰਤੀ ਜੀ ਦੇ ਮੁਖਾਰਬਿੰਦ ਤੋਂ ਸ਼੍ਰੀ ਰਾਮ ਕਥਾ ਦੇ ਸ਼ਰਧਾਲੂ ਸੰਗਤਾਂ ਨੂੰ ਕਥਾ ਸਰਵਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਕਥਾ ਦੀ ਸਮਾਪਤੀ ਮੌਕੇ ਰੋਜ਼ਾਨਾ ਮਹਾਂ ਆਰਤੀ ਕਰਵਾਈ ਜਾ ਰਹੀ ਹੈ ਅਤੇ ਉਪਰੰਤ ਹਰ ਰੋਜ਼ ਸੰਗਤਾਂ ਲਈ ਅਤੁਟ ਭੰਡਾਰਾ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ 6 ਤੋਂ 8 ਵਜੇ ਤੱਕ ਸ਼੍ਰੀ ਰਾਮ ਕਥਾ ਕਰਵਾਈ ਜਾਂਦੀ ਹੈ। ਇਸ ਦੌਰਾਨ ਦੋਵੇਂ ਮੰਦਿਰਾਂ ਦੇ ਪੁਜਾਰੀਆਂ ਅਤੇ ਮੰਦਰ ਕਮੇਟੀ ਦੇ ਮੇਮ੍ਬਰਾਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ।
