ਇਕ ਕਰੋੜ ਰੁਪਏ ਦੀ ਲਾਗਤ ਨਾਲ ਪੀ.ਡਬਲਿਊ.ਡੀ. ਬਣਾਵੇਗਾ ਤਿੰਨ ਮਹੀਨਿਆਂ ਦੇ ਅੰਦਰ ਸੜਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ:
ਪੰਜਾਬ ਦੇ ਵਿੱਚ ਸਰਬਪੱਖੀ ਵਿਕਾਸ ਦੇ ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਤਾਂ ਜੋ ਪੰਜਾਬ ਨੂੰ ਵਿਕਾਸ ਦੇ ਪੱਖੋਂ ਬੁਲੰਦੀਆਂ ਤੇ ਲਿਜਾਇਆ ਜਾ ਸਕੇ।
ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਜਗਤਪੁਰ ਤੋਂ ਕੰਡਾਲਾ ਤੱਕ ਹੋਣ ਜਾ ਰਹੇ ਜਾ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਮੌਕੇ ਕੀਤਾ। ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ
ਦੇ ਵੱਲੋਂ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ ਬਣਾ ਦਿੱਤੀ ਜਾਵੇਗੀ। ਨਵੀਨੀਕਰਨ ਤਹਿਤ 1.61 ਕਿਲੋਮੀਟਰ ਸੜਕ ‘ਤੇ 18 ਐਮ ਐਮ ਦੇ ਪੇਵਰ ਬਲਾਕ ਲਾਏ ਜਾਣਗੇ। ਇਸ ਸੜ੍ਹਕ ‘ਤੇ ਇੱਕ ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਲਈ ਫ਼ੰਡ ਮੰਡੀ ਬੋਰਡ ਵੱਲੋਂ ਮੁਹਈਆ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ 18 ਫੁੱਟ (ਸਮੇਤ ਬਰਮ 22 ਫ਼ੁੱਟ) ਚੌੜੀ ਸੜ੍ਹਕ ਦੇ ਬਣਨ ਨਾਲ ਨਾਲ ਇਲਾਕੇ ਦੇ ਲੋਕਾਂ ਨੂੰ ਏਅਰਪੋਰਟ ਜਾਣ ਅਤੇ ਆਉਣ ‘ਚ ਵੱਡਾ ਫਾਇਦਾ ਹੋਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਸੜਕ ਨੂੰ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸੜ੍ਹਕ ਲੁੱਕ ਵਾਲੀ ਸੀ ਪਰ ਇਸ ਨੂੰ ਚਿਰ-ਟਿਕਾਊ ਬਣਾਉਣ ਲਈ ਇਸ ਵਾਰ ਪੇਵਰ ਬਲਾਕ ਵਰਤੇ ਜਾਣਗੇ। ਇਸ ਕੰਮ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ।
ਉਨ੍ਹਾਂ ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਦੇ ਮੁਤਾਬਿਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਾਵੇਂ ਆਪਣੇ ਚੋਣ ਨਿਸ਼ਾਨ ‘ਤੇ ਪੰਚਾਇਤੀ ਚੋਣ ਨਹੀਂ ਲੜੀ, ਪਰ ਇਸ ਦੇ ਬਾਵਜੂਦ ਲੋਕਾਂ ਨੇ 100 ਪ੍ਰਤੀਸ਼ਤ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ, ਬਿਨਾਂ ਕਿਸੇ ਲੜਾਈ ਝਗੜੇ ਦੇ ਆਪੋ-ਆਪਣੇ ਨੁਮਾਇੰਦਿਆਂ ਦੀ ਚੋਣ ਕੀਤੀ, ਜਿਸ ਦੇ ਨਾਲ ਹੁਣ ਸਮੁੱਚੇ ਪੰਜਾਬ ਦੇ ਵਿਕਾਸ ਨੂੰ ਅੱਗੇ ਤੋਰਿਆ ਜਾ ਸਕੇਗਾ ਅਤੇ ਇਸ ਸਭ ਦਾ ਸਿਹਰਾ ਸੂਬੇ ਦੀ ਜਨਤਾ ਨੂੰ ਜਾਂਦਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਉਤਸ਼ਾਹ ਅਤੇ ਉਮੀਦ ਦੇ ਨਾਲ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਸੀ, ਉਦੋਂ ਤੋਂ ਲੈ ਕੇ ਲੋਕ ਖੁਸ਼ੀ ਲੋਕਾਂ ਦੇ ਵਿੱਚ ਖੁਸ਼ੀ ਅਤੇ ਤਸੱਲੀ ਭਰਿਆ ਮਾਹੌਲ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿੱਚ ਬਿਨਾਂ ਕਿਸੇ ਪੱਖਪਾਤ ਅਤੇ ਬਿਨਾਂ ਕਿਸੇ ਲੜਾਈ ਝਗੜੇ ਦੇ ਆਰਾਮ ਨਾਲ ਵਿਕਾਸਮੁਖੀ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਸ ਸੜਕ ਦਾ ਕੰਮ ਵੀ ਤੈਅ ਕੀਤੀ ਗਈ ਤਿੰਨ ਮਹੀਨੇ ਦੀ ਸਮਾਂ-ਸੀਮਾ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ‘ਤੇ ਸ੍ਰੀਮਤੀ ਆਸ਼ਿਕਾ ਜੈਨ, ਡੀ.ਸੀ. ਐਸ.ਏ.ਐਸ. ਨਗਰ, ਸ੍ਰੀਮਤੀ ਦਮਨਦੀਪ ਕੌਰ, ਐਸ.ਡੀ.ਐਮ., ਮੋਹਾਲੀ ,ਸ਼ਿਵਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪੀ.ਡਬਲਿਊ.ਡੀ., ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਅਵਤਾਰ ਸਿੰਘ ਮੌਲੀ, ਰਣਜੀਤ ਸਿੰਘ ਰਾਣਾ, ਹਰਪਾਲ ਸਿੰਘ ਚੰਨਾ ਸਾਬਕਾ ਕੌਂਸਲਰ, ਹਰਪ੍ਰੀਤ ਸਿੰਘ ਸਰਪੰਚ ਪਿੰਡ ਕੰਡਾਲਾ, ਕਰਮਜੀਤ ਕੁਮਾਰ ਬਿੱਟੂ ਸਰਪੰਚ ਪਿੰਡ ਝਿਊਰਹੇੜੀ, ਦਵਿੰਦਰ ਸਿੰਘ ਕਾਲਾ ਸਫ਼ੀਪੁਰ,ਧੀਰਜ ਕੁਮਾਰ ਗੌਰੀ- ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਸੁਖਵਿੰਦਰ ਸਿੰਘ ਸੁੱਖਾ ਸਰਪੰਚ ਪਿੰਡ ਬਾਕਰਪੁਰ, ਸੁਰਜੀਤ ਸਿੰਘ ਬਾਕਰਪੁਰ,
ਗੁਰਜੀਤ ਸਿੰਘ, ਮੁਖਤਿਆਰ ਸਿੰਘ ਸਰਪੰਚ ਪਿੰਡ ਕੁਰੜਾ,
ਅਕਬਿੰਦਰ ਸਿੰਘ ਗੋਸਲ, ਬੰਤ ਸਿੰਘ,ਪਰਗਟ ਸਿੰਘ,
ਅਮਨਦੀਪ ਸਿੰਘ,,ਗੁਰਪਾਲ ਸਿੰਘ ਗਰੇਵਾਲ,ਮੁਖਤਿਆਰ ਸਿੰਘ ਲਖਨੌਰ ਵੀ ਹਾਜ਼ਰ ਸਨ,
ਫੋਟੋ ਕੈਪਸ਼ਨ:
ਵਿਧਾਇਕ ਕੁਲਵੰਤ ਸਿੰਘ ਏਅਰਪੋਰਟ ਤੋਂ ਕੰਡਾਲਾ ਰੋਡ ‘ਤੇ ਪਿੰਡ ਕੰਡਾਲਾ-ਜਗਤਪੁਰਾ ਸੜਕ ਦਾ ਨੀਹ ਪੱਥਰ ਰੱਖਦੇ ਹੋਏ। ਨਾਲ ਡੀ ਸੀ ਆਸ਼ਿਕਾ ਜੈਨ ਵੀ ਨਜ਼ਰ ਆ ਰਹੇ ਹਨ।