ਸਾਬਕਾ CM ਚਰਨਜੀਤ ਸਿੰਘ ਚੰਨੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਪੜ ਪੁਲੀਸ ਵਲੋਂ ਇਸ ਮਸਲੇ ਨੂੰ ਸੁਲਝਾਉਣ ਦੇ ਦਾਅਵੇ ਉਪਰ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ ਓਹਨਾਂ ਨੇ ਕਿਹਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਆ ਨਾਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ ਗੈਰ ਪੰਜਾਬੀ ਬੰਦਾ ਲੇਕਿਨ ਜਿਹਨੇ ਮੈਨੂੰ ਤਾਂ ਦਿੱਤੀ ਸੀ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਸੀ ਉਹਦੇ ਮੈਸੇਜ ਵੀ ਆਏ ਆ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ, ਠੇਠ ਪੰਜਾਬੀ, ਬੰਦਾ ਬੋਲਦਾ ਸੀ।
ਓਹਨਾਂ ਕਿਹਾ ਅੱਜ ਮੈਂ ਇੱਕ ਇੰਟਰਵਿਊ ਦੇਖੀ ਹੈ ਐਸ.ਐਸ.ਪੀ ਵਲੋਂ ਇਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸ ਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਸੀ, ਓਹਨਾਂ ਕਿਹਾ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ ਬਾਈ ਦੇ ਨਾਲ ਗੱਲ ਕਰਾ ਦਿੰਨਾ 22 ਸ਼ਬਦ ਆ ਜਿਹੜਾ ਓਹ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲੈਹਜਾ ਚੇਂਜ ਨਹੀਂ ਹੁੰਦਾ, ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਇਹ ਟੋਟਲ ਡਰਾਮਾ ਹੈ ਇਹ ਉਹ ਬੰਦਾ ਨਹੀਂ ਹੈ ਜਿਹਨੇ ਮੈਨੂੰ ਧਮਕੀਆਂ ਦਿੱਤੀਆਂ,
ਓਹਨਾਂ ਕਿਹਾ ਆਉਣ ਵਾਲੀਆਂ ਚੋਣਾਂ ਨੂੰ ਦੇਖ ਕੇ ਇਹ ਸਾਰਾ ਕੁਝ ਢੱਕਣਾ ਚਾਹੁੰਦੇ ਹਨ ਅੱਜ ਚੋਣਾਂ ਦੇ ਵਿੱਚ ਜਿਹੜਾ ਮੇਨ ਮੁੱਦਾ ਹੈ ਓਹ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਹਾਲਤ ਹੈ । ਪਰ ਇਹ ਐਵੇਂ ਡਰਾਮੇਬਾਜ਼ੀ ਕਰਕੇ ਇਹ ਢੋਲ ਨੂੰ ਬੰਦ ਕਰਨ ਕਰਨ ਚ ਲੱਗੇ, ਇਹ ਸਹੀ ਨਹੀਂ ਹੈ।
ਇਹ ਬੰਦਾ ਨਹੀਂ ਆ ਉਹ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਆਉਂਦੀ, ਮੈਨੂੰ ਪਤਾ ਨਹੀਂ ਲੱਗੇਗਾ ? ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦਿੰਦਾ ਕਿ ਕਿਹੜੀ ਸਟੇਟ ਦਾ ਰਹਿਣ ਵਾਲਾ ਆ ਕਿਹੜੀ ਬੋਲੀ ਬੋਲਣ ਵਾਲਾ ਜਾਂ ਕਿਹੜੀ ਬਰਾਦਰੀ ਦਾ ਬੰਦਾ, ਇਹ ਬੰਦਾ ਓਹ ਨਹੀਂ ਆ, ਇਹ ਬਿਲਕੁਲ ਹੀ ਡਰਾਮੇਬਾਜ਼ੀ ਹੈ , ਪੁਲੀਸ ਇਹ ਬੰਦੇ ਦਾ ਆਪ ਹੀ ਉਹ ਦੱਸ ਰਹੇ ਕਿ ਇਸ ਦੀ ਕੋਈ ਕ੍ਰਿਮੀਨਲ ਬੈਕਗਰਾਊਂਡ ਨਹੀਂ ਜਿਹਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ, ਜਿਹੜਾ ਇਸ ਕੰਮ ਦਾ ਮਾਹਰ ਨਹੀਂ ਹੈ ਓਹ ਇਕ ਮੁੱਖ ਮੰਤਰੀ ਨੂੰ ਧਮਕੀ ਨੀ ਦੇ ਸਕਦਾ। ਜੇ ਇਹਨਾਂ ਦੇ ਵਿੱਚ ਜਾਨ ਹੈ ਤਾਂ ਅਸਲੀ ਬੰਦਾ ਫੜਨ ਜਿਸ ਨੇ ਧਮਕੀ ਦਿੱਤੀ ਸੀ, ਚੋਣਾਂ ਕਾਰਣ ਇਸ ਮੁੱਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਨਾ ਕਰੇ ਸਰਕਾਰ।