ਚੰਡੀਗੜ੍ਹ
ਟੀ. ਐਫ਼ ਟੀ. ਦੇ 18ਵੇ ਵਿਨਟਰ ਨੈਸ਼ਨਲ ਥੀਏਟਰ ਫੈਸਟੀਵਲ 2023 ਦੇ ਚੋਥੇ ਦਿਨ ਪੰਜਾਬੀ ਫ਼ਿਲਮਾਂ ਇੰਡਸਟਰੀ ਦੇ ਉਭਰਦੇ ਸਿਤਾਰੇ ਪ੍ਰੀਤ ਭੁੱਲਰ ਸਾਬ ਨੇ ਸ਼ਿਰਕਤ ਕੀਤੀ । ਭੁਲਰ ਜੀ ਨੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਹੀਰ ਐਂਡ ਹੀਰੋ ਤੋਂ ਕੀਤੀ । ਉਸ ਤੋਂ ਬਾਅਦ ਇਨ੍ਹਾਂ ਪਿੱਛੇ ਮੁੜ ਕੇ ਨਾ ਵੇਖਿਆ । ਹਰ ਮੋੜ ਉੱਤੇ ਔਕੜਾਂ ਆਈਆਂ ਪਰ ਇਨ੍ਹਾਂ ਦੀ ਪ੍ਰੀਤ ਫਿਲਮਾਂ ਨਾਲ ਬਣੀ ਰਹੀ । ਉਨ੍ਹਾਂ ਇੱਕ ਤੋਂ ਬਾਅਦ ਇੱਕ ਪੰਜਾਬੀ ਫਿਲਮਾਂ ਜਿਵੇਂ ਕਿਸਾ ਪੰਜਾਬ, ਇੰਡੀਆ ਮੋਸਟ ਵਾਂਟੇਡ, ਮਰਜਾਣੇ, ਬੈਂਚ 2013 ਫਿਲਮ ਵਿੱਚ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ।
ਟੀਐਫਟੀ ਦੇ ਫਾਉਂਡਰ ਤੇ ਡਾਇਰੈਕਟਰ ਸ੍ਰੀ ਸੁਦੇਸ਼ ਸ਼ਰਮਾ ਜੀ ਦੇ ਨਿਰਦੇਸ਼ਨ ਵਿੱਚ ਕੋਰਟ ਮਾਰਸ਼ਲ, ਚੇਹਰੇ ਜਿਹੇ ਮਸ਼ਹੂਰ ਨਾਟਕਾਂ ਵਿੱਚ ਅਭੀਨਯੇ ਕੀਤਾ। ਇਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ “ਜਸਪਾਲ ਤੇ ਮਸੇਰ”
ਰੰਗਮੰਚ ਵਿੱਚ ਇਹਨਾਂ ਦੀ ਸ਼ੁਰੂਆਤ 2009 ਵਿੱਚ ਅੰਮ੍ਰਿਤਸਰ ਦੇ ਥਿਏਟਰ ਗਰੁੱਪ ਮੰਚ ਰੰਗ ਮੰਚ ਦੇ ਪ੍ਰਸਿੱਧ ਲੇਖਕ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਜੀ ਅਗਵਾਈ ਵਿੱਚ ਕੀਤੀ ।
ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਵੀਰ ਜ਼ਰਾ ਵਿੱਚ ਚਾਈਲਡ ਆਟੀਸਟ ਦੀ ਭੂਮਿਕਾ ਨਿਭਾਈ
ਰੰਗਮੰਚ ਦੀ ਸ਼ੁਰੂਆਤ ਕਰ ਰਹੇ ਨਵੇਂ ਕਲਾਕਾਰਾਂ ਨੂੰ ਪ੍ਰੀਤ ਭੁੱਲਰ ਸਾਹਿਬ ਨੇ ਇਹ ਸੰਦੇਸ਼ ਦਿੱਤਾ ਕਿ ਆਪਣੇ ਆਪ ਦੇ ਨਾਲ ਸੱਚੇ ਰਹੋ ਕੰਮ ਪ੍ਰਤੀ ਸੱਚੇ ਰਹੋ। ਅੱਜ ਮੈਂ ਇਸ ਮੁਕਾਮ ਤੇ ਹਾਂ ਆਪਣੇ ਮਹਿਨਤ ਸਦਕਾ ਹਾਂ ਪਰਿਵਾਰ ਦੇ ਸਹਿਯੋਗ ਸਦਕਾ ਹਾਂ ।
ਐਕਟਿੰਗ ਕਰਨੀ ਨਾਲ ਐਕਟਿੰਗ ਨਹੀਂ ਆਉਂਦੀ ਐਕਟਿੰਗ ਬਾਰੇ ਸੋਚਣਾ,ਦੇਖਣਾ,ਪੜਨਾ ਤੇ ਸਮਝਣਾ ਨਾਲ ਐਕਟਿੰਗ ਆਉਂਦੀ ਹੈ । ਸਿਰਫ਼ ਲਾਈਨਾਂ ਨੂੰ ਯਾਦ ਕਰਕੇ ਬੋਲ ਦੇਣਾ ਐਕਟਿੰਗ ਨਹੀਂ ਹੁੰਦੀ ।
