Follow us

20/09/2024 1:46 am

Search
Close this search box.
Home » News In Punjabi » ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੈਡੀਕਲ/ ਕੈਂਸਰ ਚੈਕਅੱਪ ਕੈਂਪ ਲਗਾਇਆ

ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੈਡੀਕਲ/ ਕੈਂਸਰ ਚੈਕਅੱਪ ਕੈਂਪ ਲਗਾਇਆ

ਸਮੇਂ ਸਮੇਂ ਸਿਰ ਲਗਾਏ ਜਾਂਦੇ ਰਹਿਣਗੇ ਅਜਿਹੇ ਹੋਰ ਵੀ ਕੈਂਪ : ਕੁਲਜੀਤ ਸਿੰਘ ਬੇਦੀ

ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ, ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.), ਵੂਮਨ ਵੈਲਫੇਅਰ ਐਸੋਸੀਏਸ਼ਨ, ਸੈਕਟਰ-60, ਮੋਹਾਲੀ,  ਅਮ੍ਰਿਤ ਕੈਂਸਰ ਫਾਊਂਡੇਸ਼ਨ ਸੰਸਥਾ ਅਤੇ ਸ਼ੈਲਬੀ ਮਲਟੀ ਸਪੈਸ਼ਲਟੀ ਹਸਪਤਾਲ, ਫੇਜ 9, ਮੋਹਾਲੀ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਮਹਿਲਾਵਾਂ ਲਈ ਛਾਤੀ ਦੇ ਕੈਂਸਰ ਦੀ ਜਾਂਚ, ਹੱਡੀਆਂ ਦੀ ਘਣਤਾ ਦੀ ਜਾਂਚ, ਦਿਲ ਦੇ ਰੋਗਾਂ ਦੀ ਜਾਂਚ ਅਤੇ ਜਨਰਲ ਮੈਡੀਸਿਨ ਦਾ ਕੈਂਪ ਫੇਜ 3-ਬੀ2 ਦੀ ਪਾਰਕ ਵਿਖੇ ਲਗਾਇਆ ਗਿਆ।


ਇਸ ਮੌਕੇ ਬੋਲਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਵੱਧਦੇ ਕੇਸ ਸਾਨੂੰ ਦੇਖ ਕੇ ਇਹ ਕੈਂਪ ਲਗਾਇਆ ਗਿਆ ਜਿਸ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਕਰਵਾਏ ਗਏ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੈਡੀਕਲ ਚੈੱਕ ਅਪ ਕੈਂਪ ਸਮੇਂ ਸਮੇਂ ਸਿਰ ਲਗਾਏ ਜਾਂਦੇ ਰਹਿਣਗੇ।

ਡਿਪਟੀ ਮੇਅਰ ਕੁਲਜੀਤ ਸਿੰਘ ਨੇ ਕੈਂਪ ਵਿੱਚ ਸਹਿਯੋਗ ਦੇਣ ਲਈ 13-13 ਸੰਸਥਾ ਦੇ ਸੰਚਾਲਕ ਹਰਜੀਤ ਸਿੰਘ ਐਚ.ਐਸ. ਸਬਰਵਾਲ ਅਤੇ ਮਾਹਿਰ ਡਾਕਟਰਾਂ ਡਾ. ਮੋਹਿਤ ਵਾਲਿਆ ਅਤੇ ਡਾ. ਜਸਮੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ।

ਉਹਨਾਂ ਇਸ ਮੌਕੇ ਖਾਸ ਤੌਰ ਤੇ ਲਾਇਨਜ਼ ਕਲੱਬ ਮੋਹਾਲੀ ਅਤੇ ਵਿਮਨ ਵੈਲਫੇਅਰ ਐਸੋਸੀਏਸ਼ਨ ਸੈਕਟਰ 60 ਦੇ ਮੈਂਬਰਾਂ ਤੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

ਉਨ੍ਹਾਂ  ਦੱਸਿਆ ਕਿ ਕੈਂਪ ਦੌਰਾਨ ਅਮ੍ਰਿਤ ਕੈਂਸਰ ਫਾਊਂਡੇਸ਼ਨ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 54 ਦੇ ਕਰੀਬ ਮਹਿਲਾਵਾਂ ਦੀ ਮੁਫ਼ਤ ਮੈਮੋਗ੍ਰਾਫੀ ਕੀਤੀ ਗਈ ਅਤੇ ਮਹਿਲਾਵਾਂ ਵਿੱਚ ਵੱਧ ਰਹੀ ਇਸ ਬਿਮਾਰੀ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ, ਉਸ ਬਾਰੇ ਵੀ ਮਾਹਿਰ ਟੀਮ ਵੱਲੋਂ ਜਾਣਕਾਰੀ ਪ੍ਰਦਾਨ ਕੀਤੀ ਗਈ।

ਸ਼ੈਲਬੀ ਹਸਪਤਾਲ ਵੱਲੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮੋਹਿਤ ਵਾਲੀਆ ਵੱਲੋਂ 55 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸੀ ਦੌਰਾਨ ਡਾ. ਜਸਮੀਤ ਸਿੰਘ ਵੱਲੋਂ 47 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ।

ਇਸ ਉਪਰੰਤ ਕੈਂਸਰ ਫਾਊਂਡੇਸ਼ਨ ਦੀ ਟੀਮ ਵੱਲੋਂ ਕੈਂਪ ਦੋਰਾਨ 109 ਮਰੀਜ਼ਾਂ ਦੀ ਹੱਡੀਆਂ ਦੀ ਘਣਤਾ (ਬੋਨ- ਡੈਨਸਟੀ ਟੈਸਟ) ਦੀ ਜਾਂਚ  ਵੀ ਕੀਤੀ ਗਈ ਅਤੇ ਸਮੇਂ ਦੌਰਾਨ ਹੱਡੀਆਂ ਵਿੱਚ ਵੱਧ ਰਹੀ ਕੈਲਸ਼ੀਅਮ ਦੀ ਕਮੀ ਬਾਰੇ ਜਾਣੂ ਕਰਵਾਇਆ ਗਿਆ।

ਇਸ ਤੋਂ ਪਹਿਲਾਂ ਵੂਮੈਨ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੁਲਜੀਤ ਸਿੰਘ ਬੇਦੀ ਵੱਲੋਂ ਲਗਵਾਏ ਇਸ ਕੈਂਪ ਦੀ ਸ਼ਲਾਗਾ ਕਰਦਿਆਂ ਅਜਿਹੇ ਹੋਰ ਵੀ ਕੈਂਪ ਲਗਾਉਣ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਮਹਿਲਾਵਾਂ ਇਸ ਦਾ ਲਾਭ ਲੈ ਸਕਣ।

ਲਾਇਨਜ਼ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

dawn punjab
Author: dawn punjab

Leave a Comment

RELATED LATEST NEWS

Top Headlines

ਨਵੇਂ ਕਮਿਸ਼ਨਰ ਟੀ ਬੈਨਿਥ ਨੇ ਚਾਰਜ ਸਾਂਭਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਕੀਤੀ ਮੁਲਾਕਾਤ

ਟੀਮ ਵਾਂਗੂ ਕੰਮ ਕਰਨ, ਸ਼ਹਿਰ ਦੇ ਵਿਕਾਸ ਲਈ ਸਾਰਿਆਂ ਤੋ ਸਹਿਯੋਗ ਲੈਣ ਅਤੇ ਦੇਣ ਦੀ ਕੀਤੀ ਗੱਲ ਮੋਹਾਲੀ ਨਗਰ ਨਿਗਮ

Live Cricket

Rashifal