ਚੰਡੀਗੜ੍ਹ : ਪੰਜ ਦਿਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਚੌਥੇ ਦਿਨ ਆਯੋਜਿਕ ਟੀਮ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ‘ਮਨ ਮਿੱਟੀ ਦਾ ਬੋਲਿਆ’ ਪੇਸ਼ ਕੀਤਾ ਗਿਆ, ਜਿਸਦੀ ਸਕ੍ਰਿਪਟ ਕੁਝ ਸੱਚੀਆਂ ਘਟਨਾਵਾਂ ਦੇ ਆਧਾਰ ’ਤੇ ਸ਼ਬਦੀਸ਼ ਨੇ ਲਿਖੀ ਸੀ।
ਇਸ ਸੋਲੋ ਨਾਟਕ ਦੀ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਨਾਟਕ ਨਿਰਦੇਸ਼ਤ ਵੀ ਕੀਤਾ ਸੀ। ਇਹ ਨਾਟ ਉਤਸਵ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਇਹ ਨਾਟਕ ਵੱਖੋ-ਵੱਖਰੇ ਹਾਲਾਤ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਦਰਦ ਦੀ ਗਾਥਾ ਹੈ। ਇਸ ਵਿੱਚ ਮਾਸੂਮ ਬੱਚੀ ਹੈ, ਜੋ ਘਰ ਵਿੱਚ ਹੀ ਬਾਪ ਤੇ ਦਾਦੇ ਦਾ ਸ਼ਿਕਾਰ ਹੁੰਦੀ ਹੈ। ਇੱਕ ਦੋਸਤ ਦਾ ਸ਼ਿਕਾਰ ਬਣੀ ਮੁਟਿਆਰ ਹੈ; ਪਤੀ ਦਾ ਘਰ ਛੱਡ ਚੁੱਕੀ ਗਰੀਬ ਔਰਤ ਹੈ; ਤੇ ਪੰਚਾਇਤ ਦੇ ਫ਼ਰਮਾਨ ’ਤੇ ਰੇਪ ਦੀ ਸ਼ਿਕਾਰ ਹੋਈ ਤਲਾਕਸ਼ੁਦਾ ਔਰਤ ਮੁਖਤਾਰਾਂ ਮਾਈ ਹੈ।

ਇਸਦੀ ਅਦਾਕਾਰਾ ਅਨੀਤਾ ਸ਼ਬਦੀਸ਼ ਹਰ ਕਿਰਦਾਰ ਦਾ ਦਰਦ; ਉਸਦਾ ਪ੍ਰਤੀਰੋਧ ਤੇ ਹਾਰ-ਜਿੱਤ ਦੀ ਮਨੋਦਸ਼ਾ ਨੂੰ ਮੰਚ ’ਤੇ ਸਾਕਾਰ ਕਰ ਰਹੀ ਸੀ। ਉਹ ਫੇਡ ਇੰਨ ਤੇ ਫੇਡ ਆਉਟ ਕੀਤੇ ਬਿਨਾ ਮੰਚ ’ਤੇ ਹੀ ਆਪਣੇ ਕਿਰਦਾਰ ਨੂੰ ਬਦਲ ਰਹੀ ਸੀ, ਜਿਸ ਲਈ ਸਿਰਫ਼ ਚੁੰਨੀ ਤਬਦੀਲ ਕੀਤੀ ਜਾ ਰਹੀ ਸੀ ਤੇ ਇਹ ਚੁੰਨੀ ਸਵਾਲ ਦੀ ਸ਼ਕਲ ਵਿੱਚ ਮੰਚ ’ਤੇ ਹੀ ਆਪਣੀ ਜਗ੍ਹਾ ਬਦਲ ਰਹੀ ਸੀ।
ਇਹ ਨਾਟਕ ਭਾਰਤ ਤੇ ਪਾਕਿਸਤਾਨ ਵਿੱਚ ਵਾਪਰਦਾ ਹੈ, ਪਰ ਜਿਸ ਮਰਦ ਪ੍ਰਧਾਨ ਸਮਾਜ ਦੀਆਂ ਪਰਤਾਂ ਫਰੋਲਦਾ ਹੈ, ਉਹ ਵਿਸ਼ਵ-ਵਿਆਪੀ ਵਰਤਾਰਾ ਹੈ। ਇਹ ਮਰਦਾਂ ਖ਼ਿਲਾਫ਼ ਨਹੀਂ, ਮਰਦ-ਪ੍ਰਧਾਨ ਸਮਾਜ ਨੂੰ ਚੁਣੌਤੀ ਦਿੰਦਾ ਨਾਟਕ ਹੈ; ਤੇ ਜਿਨ੍ਹਾਂ ਮਰਦਾਂ ਦੇ ਚਿਹਰੇ ਬੇ-ਨਕਾਬ ਕਰਦਾ ਹੈ, ਪਰ ਸਮਾਜ ਅੰਦਰ ਬਰਾਬਰੀ ਦੇ ਸੰਘਰਸ਼ ਨੂੰ ਹੀ ਸਮੱਸਿਆ ਦਾ ਸਦੀਵੀ ਹੱਲ ਸਵੀਕਾਰ ਕਰਦਾ ਹੈ।
ਇਸ ਨਾਟਕ ਦਾ ਸੰਗੀਤ ਦਿਲਖੁਸ਼ ਥਿੰਦ ਦਾ ਸੀ ਤੇ ਗਾਇਕਾ ਮਿੰਨੀ ਦਿਲਖੁਸ਼ ਸਨ, ਜਿਸਨੂੰ ਸੁਮੀਤ ਸੇਖਾ ਆਪਰੇਟ ਕਰ ਰਹੇ ਸਨ। ਇਸਦਾ ਸੈੱਟ ਡਿਜ਼ਾਇਨਿੰਗ ਲੱਖਾ ਲਹਿਰੀ ਦੀ ਸੀ ਤੇ ਲਾਇਟਿੰਗ ਹਰਮੀਤ ਭੁੱਲਰ ਦੀ ਸੀ।