ਬੂਥ ਪੱਧਰ ਉਪਰ ਸਵੀਪ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ -ਜਿਲ੍ਹਾ ਨੋਡਲ ਅਫਸਰ ਸਵੀਪ
S.A.SNagar: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਕਮ DC ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਅਤੇ ਕਾਲਜਾਂ-ਸਕੂਲਾਂ ਦੇ ਕੈਂਪਸ ਅੰਬੈਸਡਰਾਂ ਦੀ ਵਿਸ਼ੇਸ਼ ਟ੍ਰੇਨਿੰਗ ਲਈ ਜਿਲ੍ਹਾ ਪੱਧਰ ਉੱਪਰ ਤਿੰਨ ਵਰਕਸ਼ਾਪਾਂ (workshop) ਦਾ ਆਯੋਜਨ ਕੀਤਾ ਜਾ ਰਿਹਾ ਤਾਂ ਜੋ ਬੂਥ ਪੱਧਰ ਉਪਰ ਸਵੀਪ ਗਤੀਵਿਧੀਆਂ ਕਰਵਾਕੇ ਵੋਟਰ (Voter) ਪ੍ਰਤੀਸ਼ਤ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਜੋ ਯੋਗ ਵੋਟਰ ਹਲੇ ਤੱਕ ਵੀ ਰਜਿਸਟਰ ਨਹੀਂ ਹੋ ਸਕੇ, ਉਨ੍ਹਾਂ ਦਾ ਵੋਟਰ ਪੰਜੀਕਰਣ ਕੀਤਾ ਜਾ ਸਕੇ।
ਅੱਜ ਇਸ ਤਰ੍ਹਾਂ ਦੀ ਵਰਕਸ਼ਾਪ ਦਾ ਅਗਾਜ ਹਲਕਾ ਡੇਰਾਬੱਸੀ – 112, ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਹਾਇਕ ਰਿਟਰਨਿੰਗ ਅਫਸਰ ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਬਤੌਰ ਮੁੱਖ ਵਕਤਾ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ Election ਕਮਿਸ਼ਨ ਵੱਲੋਂ ਹਰ ਇੱਕ ਯੋਗ ਵੋਟਰ ਦੀ ਪਹਿਚਾਣ ਕਰ, ਉਹਨਾਂ ਦੇ ਪੰਜੀਕਰਣ ਅਤੇ ਵੋਟ ਦੇ ਭੁਗਤਾਨ ਲਈ ਸਕੂਲ ਅਤੇ ਕਾਲਜ ਪੱਧਰ ਉੱਪਰ ਵੋਟਰ ਸਾਖਰਤਾ ਕਲੱਬਾਂ (ਈ ਐਲ ਸੀ) ਅਤੇ ਵਿਦਿਅਕ ਅਦਾਰਿਆਂ ਤੋਂ ਇਲਾਵਾ ਬੂਥ ਪੱਧਰ ਉਪਰ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਕਨਵੀਨਰ ਬੂਥ ਲੈਵਲ ਅਫਸਰ ਹੁੰਦੇ ਹਨ ਅਤੇ ਕਾਲਜ ਅਤੇ ਸਕੂਲ ਪੱਧਰ ਉੱਪਰ ਸਕੂਲ ਦੇ ਅਧਿਆਪਕਾਂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਅੱਜ ਦੀ ਵਰਕਸ਼ਾਪ (workshop) ਦੌਰਾਨ ਕੈਪਸ ਅੰਬੈਸਡਰਾਂ ਅਤੇ ਬੂਥ ਲੈਵਲ ਅਫਸਰਾਂ ਦੇ ਕਾਰਜ ਖੇਤਰ ਅਤੇ 80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਮਤਦਾਨ ਸਬੰਧੀ ਚਰਚਾ ਕੀਤੀ ਗਈ। ਵੋਟਰ ਹੈਲਪਲਾਈਨ ਐਪ, ਸ਼ਕਸ਼ਮ ਐਪ, ਸੀ ਵਿਜਲ ਅਤੇ 1950 ਟੋਲ ਫ੍ਰੀ ਨੰਬਰ ਦੀ ਮਹੱਤਤਾ ਅਤੇ ਇਸ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। ਚੋਣ (Election) ਤਹਿਸੀਲਦਾਰ ਸੰਜੇ ਕੁਮਾਰ ਵੱਲੋਂ ਬੀ ਐਲ ਓ ਨੂੰ ਬੂਥ ਲੈਵਲ ਅਵੇਅਰਨੈੱਸ ਗਰੁੱਪ ਬਨਾਉਣ ਲਈ ਪ੍ਰੇਰਿਤ ਕੀਤਾ ਗਿਆ। ਚੋਣ ਕਾਨੂੰਗੋ ਸੁਰਿੰਦਰ ਬਤਰਾ ਨੇ ਦੱਸਿਆ ਅੱਜ ਦੀ ਵਰਕਸ਼ਾਪ (workshop) ਦੌਰਾਨ 400 ਬੀ ਐਲ ਓ ਅਤੇ ਕੈਂਪਸ ਅੰਬੇਸਡਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਪ੍ਰੋਗਰਾਮ ਦੇ ਆਯੋਜਨ ਲਈ ਨੋਡਲ ਅਫਸਰ ਸਵੀਪ ਡੇਰਾਬੱਸੀ ਰੂਮਾਂ ਰਾਣੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕ ਪੁਰ, ਮੀਨਾ ਰਾਜਪੂਤ ਲੈਕਚਰਾਰ ਲਾਲੜੂ, ਸਾਰਿਕਾ ਕੁਮਾਰੀ ਕੰਪਿਊਟਰ ਅਧਿਆਪਕਾ, ਰਾਜ ਕੁਮਾਰ ਸੈਨੀ ਚੋਣ ਦਫਤਰ ਅਤੇ ਰਾਜੇਸ ਕੁਮਾਰ ਐਸ ਡੀ ਐਮ ਦਫਤਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।