Follow us

20/04/2025 8:24 am

Search
Close this search box.
Home » News In Punjabi » ਚੰਡੀਗੜ੍ਹ » ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਡਰਿੱਪੀ ਰਿਲੀਜ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਡਰਿੱਪੀ ਰਿਲੀਜ਼

ਤਿੰਨ ਘੰਟਿਆਂ ਵਿੱਚ 15 ਲੱਖ ਲੋਕਾਂ ਨੇ ਸੁਣਿਆ ਗੀਤ

ਮਾਨਸਾ / ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡਰਿੱਪੀ ਅੱਜ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ
ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ 29ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਛੇਵਾਂ ਗੀਤ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 50 ਹਜ਼ਾਰ ਤੋਂ ਵੱਧ ਲੋਕ ਉਡੀਕ ਕਰ ਰਹੇ ਸਨ ਅਤੇ ਗੀਤ ਨੂੰ ਰਿਲੀਜ਼ ਹੋਣ ਦੇ ਇਕ ਘੰਟੇ ਬਾਅਦ ਹੀ 9.73 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਦੇਖਿਆ।


ਇਸ ਦੇ ਨਾਲ ਹੀ ਲਗਭਗ 4.63 ਲੱਖ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ। ਇੱਕ ਲੱਖ ਤੋਂ ਵੱਧ ਲੋਕਾਂ ਨੇ ਕਮੈਂਟ ਕੀਤਾ ਹੈ। ਤਿੰਨ ਘੰਟਿਆਂ ਦੇ ਅੰਦਰ ਹੀ 15 ਲੱਖ  ਲੋਕਾਂ ਨੇ ਗੀਤ ਨੂੰ ਸੁਣਿਆ ਹੈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਇਸ ਗੀਤ ਰਿਲੀਜ਼ ਕੀਤਾ ਗਿਆ ਹੈ।


ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਇਸ ਗੀਤ ਨੂੰ ਲੈ ਕੇ ਕਾਫੀ ਕ੍ਰੇਜ਼ ਸੀ। ਇਹ ਗੀਤ 3.17 ਮਿੰਟ ਦਾ ਹੈ, ਜਿਸ ‘ਚ ਮੂਸੇਵਾਲਾ ਦੇ ਨਾਲ-ਨਾਲ ਰੈਪਰ ਦਾ ਰੈਪ ਵੀ ਸ਼ਾਮਲ ਹੈ। ਵੀਡੀਓ ਪੂਰੇ ਗਾਣੇ ਵਿੱਚ ਐਨੀਮੇਸ਼ਨ ਦੇ ਨਾਲ ਹੈ।
ਉਧਰ ਆਪਣੇ ਬੇਟੇ ਦੇ ਨਵੇਂ ਗੀਤ ਨੂੰ ਭਰਪੂਰ ਪਿਆਰ ਮਿਲ ਰਿਹਾ ਦੇਖ ਕੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।


ਇਹ ਗੀਤ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਜਾਰੀ ਕੀਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਗੀਤ ਅੱਜ ਸਵੇਰੇ ਕਰੀਬ 10 ਵਜੇ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਵੀ ਇਸ ਸਬੰਧੀ ਕਹਾਣੀ ਸੁਣਾਈ। ਤੁ ਇਹ ਗੀਤ ਸਵੇਰੇ 11 ਵਜੇ ਯੂਟਿਊਬ ‘ਤੇ 5ਵੇਂ ਨੰਬਰ ‘ਤੇ ਟਰੈਂਡ ਕਰ ਰਿਹਾ ਸੀ। ਪੂਰਾ ਗੀਤ ਰੈਪ ਵਾਂਗ ਗਾਇਆ ਗਿਆ ਹੈ। ਪਿਤਾ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਇਕ ਪੋਸਟਰ ਸਾਂਝਾ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਕਤ ਗੀਤ ਸ਼ੁਕਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ।


ਮਾਪਿਆਂ ਨੇ ਕਿਹਾ- ਬੇਟਾ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਹੈ
ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਇਹ ਨਵਾਂ ਗੀਤ ਸਿੱਧੂ ਵੱਲੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਤੋਹਫਾ ਹੈ। ਬਲਕੌਰ ਸਿੰਘ ਨੇ ਕਿਹਾ ਸੀ ਕਿ ਉਸ ਦੇ ਪੁੱਤਰ ਮੂਸੇਵਾਲਾ ਦੇ ਕਤਲ ਨੂੰ ਕਰੀਬ ਸਾਢੇ 600 ਦਿਨ ਬੀਤ ਚੁੱਕੇ ਹਨ। ਪਰ ਕਤਲ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਾਰੈਂਸ ਅਤੇ ਉਸ ਦੇ ਸਾਥੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ। ਉਨ੍ਹਾਂ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।


ਇਹ ਗੀਤ ਦੇ ਰਲੀਜ਼ ਹੋਣ ਤੋਂ ਬਾਅਦ ਮੂਸੇਵਾਲਾ ਮੁੜ ਚਰਚਾ ਵਿੱਚ ਹੈ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal