Follow us

06/10/2024 11:01 pm

Search
Close this search box.
Home » News In Punjabi » ਚੰਡੀਗੜ੍ਹ » ਖਪਤਕਾਰਾਂ ਦੇ ਅਧਿਕਾਰਾਂ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨਾ ਜਰੂਰੀ- ਸ. ਹਰਚੰਦ ਸਿੰਘ ਬਰਸਟ

ਖਪਤਕਾਰਾਂ ਦੇ ਅਧਿਕਾਰਾਂ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨਾ ਜਰੂਰੀ- ਸ. ਹਰਚੰਦ ਸਿੰਘ ਬਰਸਟ

 ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਕਿਸਾਨ ਭਵਨ ਵਿਖੇ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ

ਐਸ.ਏ.ਐਸ. ਨਗਰ:  ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਡਾਇਰੈਕਟੋਰੇਟ ਆਫ ਮਾਰਕਿਟਿੰਗ ਐਂਡ ਇੰਸਪੈਕਸ਼ਨ, ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਪੰਜਾਬ ਮੰਡੀ ਬੋਰਡ ਦੇ ਸਹਿਯੋਗ ਨਾਲ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਅੱਜ ਕਿਸਾਨ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । 

ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਬਤੌਰ ਮੁੱਖ ਮਹਿਮਾਨ ਅਤੇ ਸ੍ਰੀਮਤੀ ਪਦਮਾ ਪਾਂਡੇ, ਮੈਂਬਰ, ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਚੰਡੀਗੜ੍ਹ (ਯੂ.ਟੀ.) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਸ. ਹਰਚੰਦ ਸਿੰਘ ਬਰਸਟ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਮਿਲਾਵਟੀ ਖਾਣਾ ਖਾਉਣ ਕਰਕੇ ਲੋਕਾਂ ਵਿੱਚ ਬੀਮਾਰੀਆਂ ਵੱਧ ਰਹੀਆਂ ਹਨ। ਜਿਸ ਪ੍ਰਤੀ ਲੋਕਾਂ ਦਾ ਸੁਚੇਤ ਰਹਿਣਾ ਬਹੁਤ ਜਰੂਰੀ ਹੈ। ਮਿਲਾਵਟ ਕਰਨ ਵਾਲਿਆਂ ਖਿਲਾਫ਼ ਕਾਫੀ ਸਖ਼ਤ ਕਾਨੂੰਨ ਬਣੇ ਹੋਏ ਹਨ, ਪਰ ਅੱਜ ਮਿਲਾਵਟ ਕਰਨ ਵਾਲਿਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ ਅਤੇ ਉਨ੍ਹਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਵਧੇਰੇ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਪਿੰਡਾਂ ਦੇ ਲੋਕਾਂ ਅਤੇ ਇੰਸਟੀਚਿਊਟਸ ਵਿੱਚ ਖਪਤਕਾਰਾਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾਂ ਲਿਆਉਣੀ ਜਰੂਰੀ ਹੈ। ਕਿਉਂਕਿ ਇਹ ਲੋਕ ਆਪਣੇ ਹੱਕਾ ਬਾਰੇ ਜਾਣੂ ਨਹੀਂ ਹਨ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਨਾਮ ਦੇ ਨਾਲ ਹੁਣ ਤੱਕ ਪੰਜਾਬ ਰਾਜ ਦੀਆਂ 79 ਮੰਡੀਆਂ ਜੁੜ ਚੁੱਕੀਆਂ ਹਨ ਅਤੇ ਇਸ ਪੋਰਟਲ ਨਾਲ 2.17 ਲੱਖ ਕਿਸਾਨ, 8,948 ਆੜਤੀ, 2,876 ਖਰੀਦਦਾਰ ਅਤੇ 39 ਐਫ.ਪੀ.ਓਜ਼ ਰਜਿਸਟਰ ਹੋ ਚੁੱਕੇ ਹਨ। ਇਸ ਸਕੀਮ ਤਹਿਤ 11 ਜਿਨਸਾਂ (ਬਾਸਮਤੀ, ਮੱਕੀ, ਨਰਮਾ, ਮੂੰਗੀ, ਹਰੇ ਮਟਰ, ਆਲੂ, ਸ਼ਿਮਲਾ ਮਿਰਚ, ਕਿਨੂੰ, ਖਰਬੂਜਾ, ਲਿਚੀ ਅਤੇ ਸੂਰਜਮੁੱਖੀ) ਦੀ ਖਰੀਦ-ਵੇਚ ਆਨ-ਲਾਈਨ ਪੋਰਟਲ ਰਾਹੀਂ ਕੀਤੀ ਜਾਂਦੀ ਹੈ। ਸ. ਬਰਸਟ ਨੇ ਸਾਰਿਆਂ ਨੂੰ ਟੈਕਨਾਲੋਜੀ ਨਾਲ ਜੁੜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਨੂੰ ਰੋਕਣਾ ਬਹੁਤ ਜਰੂਰੀ ਹੈ ਅਤੇ ਉਹ ਇਸ ਵਿੱਚ ਆਪਣਾ ਪੂਰਾ ਸਹਿਯੋਗ ਦੇਣਗੇ।   

ਸ੍ਰੀਮਤੀ ਪਦਮਾ ਪਾਂਡੇ  ਨੇ ਖਪਤਕਾਰ ਸੁਰੱਖਿਆ ਐਕਟ ਅਤੇ ਖਪਤਕਾਰਾਂ ਦੇ ਅਧਿਕਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਗਮਾਰਕ ਇੱਕ ਸਰਕਾਰੀ ਟ੍ਰੇਡ ਮਾਰਕ ਹੈ ਤੇ ਜਿਸ ਬਾਰੇ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਹੈ। ਖਰੀਦਦਾਰੀ ਵੇਲੇ ਹਰ ਪ੍ਰੋਡਕਟ ਨੂੰ ਜਾਂਚ-ਪੜਤਾਲ ਤੋਂ ਬਾਅਦ ਹੀ ਖਰੀਦਣਾ ਚਾਹੀਦਾ ਹੈ। ਸ. ਸਵਰਨ ਸਿੰਘ, ਡੀ.ਜੀ.ਐਮ. ਮਾਰਕਿਟਿੰਗ, ਪੰਜਾਬ ਮੰਡੀ ਬੋਰਡ ਨੇ ਮਿਲਾਵਟਖੋਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ੍ਰੀ ਮਨੋਜ ਕੁਮਾਰ, ਡਿਪਟੀ ਏ.ਐਮ.ਏ., ਡੀ.ਐਮ.ਆਈ., ਆਰ.ਓ., ਚੰਡੀਗੜ੍ਹ ਨੇ ਡਾਇਰੈਕਟੋਰੇਟ ਦੀਆਂ ਵੱਖ-ਵੱਖ ਸਕੀਮਾਂ ਐਗਮਾਰਕ, ਐਗਰੀਕਲਚਰਲ ਮਾਰਕੀਟਿੰਗ ਇੰਨਫ੍ਰਾਸਟਰਕਚਰ, ਮਰੀਨ, ਐਫ਼.ਪੀ.ਓ. ਸਕੀਮ ਦੇ ਨਾਲ-ਨਾਲ ਈ-ਨਾਮ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਪ੍ਰੋਡਕਟ ਬਾਰੇ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਵੀ ਲਗਾਈ ਗਈ।

ਅਖਿਰ ਵਿੱਚ ਸ. ਸਤਬੀਰ ਸਿੰਘ ਸੱਗੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ. ਮਨਜੀਤ ਸਿੰਘ, ਜੀ.ਐਮ. ਇੰਨਫੋਰਸਮੈਂਟ, ਸ. ਪਰਮਜੀਤ ਸਿੰਘ, ਚੀਫ਼ ਓਪਰੇਟਿੰਗ ਅਫ਼ਸਰ, ਸ੍ਰੀਮਤੀ ਭਜਨ ਕੌਰ, ਡੀ.ਜੀ.ਐਮ. ਅਸਟੇਟ, ਸ. ਅਜੈ ਪਾਲ ਸਿੰਘ ਬਰਾੜ, ਜਿਲ੍ਹਾਂ ਮੰਡੀ ਅਫ਼ਸਰ ਸਮੇਤ ਉੱਚ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ। 

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal