ਐਸ.ਏ.ਐਸ.ਨਗਰ :
ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ, ਐਸ.ਏ.ਐਸ.ਨਗਰ ਦੇ ਆਲੇ ਦੁਆਲੇ ਦੇ 5 ਨਾਟਿਕਲ ਮਾਈਲਜ਼ ਦੇ ਰੇਡੀਅਸ ਵਿਚ ਲੇਜ਼ਰ ਲਾਈਟਾਂ/ਸਟਰੌਂਗ ਬੀਮ ਲਾਈਟਾਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਥਾਨਕ ਲੋਕ ਆਮ ਦਿਨਾਂ ਵਿਚ ਏਅਰਫੀਲਡ ਦੇ ਬੰਦਿਸ਼ ਵਾਲੇ ਏਰੀਏ ਵਿਚ ਆਪਣੇ ਫੰਕਸ਼ਨਾਂ ਦੌਰਾਨ ਲੇਜ਼ਰ ਲਾਈਟਾਂ/ਸਟਰੌਂਗ ਬੀਮ ਲਾਈਟਾਂ ਦੀ ਵਰਤੋਂ ਕਰਦੇ ਹਨ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਇਨਾਂ ਦੀ ਵਰਤੋਂ ਹੋਰ ਵੀ ਵੱਧ ਜਾਂਦੀ ਹੈ। ਜਿਸ ਕਰਕੇ ਹਵਾਈ ਜਹਾਜ਼ ਦੇ ਉਤਰਨ ਸਮੇਂ ਇਨ੍ਹਾਂ ਲਾਇਟਾਂ ਦੀ ਰੋਸ਼ਨੀ ਜਹਾਜ਼ਾਂ ਦੇ ਪਾਇਲਟਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ।
ਜਿਸ ਨਾਲ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਏਅਰਫੀਲਡ ਦੇ ਬੰਦਿਸ਼ ਵਾਲੇ ਨਿਰਧਾਰਤ ਏਰੀਏ/ਹੱਦ ਵਿਚ ਇਨ੍ਹਾਂ ਲਾਈਟਾਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਹੁਕਮ ਤੁਰੰਤ ਲਾਗੂ ਕੀਤੇ ਗਏ ਹਨ।