PEC ਦੇ ਉੱਤਮ ਮਿੱਤਲ ਨੇ GATE 2024 ਵਿੱਚ 873 ਦੇ GATE ਸਕੋਰ ਨਾਲ 29ਵਾਂ ਰੈਂਕ ਪ੍ਰਾਪਤ ਕੀਤਾ
ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ (CSE) ਵਿਭਾਗ ਦਾ ਬੀ.ਟੈਕ ਅੰਤਿਮ ਸਾਲ ਦਾ ਵਿਦਿਆਰਥੀ ਹੈ ਉੱਤਮ ਮਿੱਤਲ
ਆਪਣੇ ਮੈਂਟਰਸ ਦੇ ਅਧੀਨ PGI ਅਤੇ 3BRD (ਭਾਰਤੀ ਹਵਾਈ ਸੈਨਾ) ਦੇ ਸਹਿਯੋਗ ਨਾਲ 2 ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ ਉੱਤਮ
ਚੰਡੀਗੜ੍ਹ::
ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਬੀ.ਟੈਕ ਇਨ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਅੰਤਿਮ ਸਾਲ ਦੇ ਵਿਦਿਆਰਥੀ ਉੱਤਮ ਮਿੱਤਲ ਦੀ ਬੇਮਿਸਾਲ ਪ੍ਰਾਪਤੀ ਦਾ ਐਲਾਨ ਕਰਨ ‘ਤੇ ਮਾਣ ਮਹਿਸੂਸ ਹੋ ਰਿਹਾ ਹੈ, ਜਿਸ ਨੇ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (GATE) 2024 ਦੇ ਡੇਟਾ ਸਾਇੰਸ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ (DA) ਵਿਚ 29ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ। ਉਸਨੇ ਇਹ ਰੈਂਕ 873 ਦੇ ਸ਼ਾਨਦਾਰ GATE ਸਕੋਰ ਨਾਲ ਪ੍ਰਾਪਤ ਕੀਤਾ।
ਪੀਈਸੀ ਦੇ ਡਾਇਰੈਕਟਰ ਪ੍ਰੋ.(ਡਾ.) ਬਲਦੇਵ ਸੇਤੀਆ ਜੀ ਨੇ ਉਸ ਦੀ ਇਸ ਪ੍ਰਾਪਤੀ ਲਈ ਉਸਨੂੰ ਦਿਲੋਂ ਵਧਾਈ ਦਿੱਤੀ ਸੀ। ਉਨ੍ਹਾਂ ਨੇ ਉਸ ਦੇ ਰੋਸ਼ਨ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਉੱਚ ਸਿੱਖਿਆ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਆਪਣੀ ਪੜ੍ਹਾਈ ਦੇ ਨਾਲ-ਨਾਲ ਉੱਤਮ ਵਰਤਮਾਨ ਵਿੱਚ 2 ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ, ਇੱਕ ਡਾ. ਪਦਮਾਵਤੀ ਖੰਡਨੋਰ (ਫੈਕਲਟੀ, ਸੀਐਸਈ) ਦੀ ਮੈਂਟੋਰਸ਼ਿਪ ਅਧੀਨ ਪੀਜੀਆਈ ਦੇ ਸਹਿਯੋਗ ਨਾਲ ਡੀਪ ਲਰਨਿੰਗ ‘ਤੇ ਖੋਜ ਅਧਾਰਤ ਪ੍ਰੋਜੈਕਟ ਹੈ ਅਤੇ ਦੂਜਾ ਡਾ. ਪਦਮਾਵਤੀ ਖੰਡੋਰ (ਫੈਕਲਟੀ, ਸੀਐਸਈ) ਅਤੇ ਡਾ. ਮਯੰਕ ਗੁਪਤਾ (ਫੈਕਲਟੀ, ਸੀਐਸਈ) ਦੀ ਮੈਂਟੋਰਸ਼ਿਪ ਅਧੀਨ 3BRD, ਭਾਰਤੀ ਹਵਾਈ ਸੈਨਾ ਦੁਆਰਾ ਸਪਾਂਸਰ ਕੀਤਾ ਗਿਆ ਪ੍ਰੋਜੈਕਟ ਹੈ।
ਉਸਨੇ JEE Mains 2020 ਵਿੱਚ AIR 199 ਅੰਕ ਪ੍ਰਾਪਤ ਕੀਤੇ ਸਨ। ਉਹ ਇਸ ਸਨਮਾਨ ਲਈ ਬਹੁਤ ਖੁਸ਼ ਅਤੇ ਧੰਨਵਾਦੀ ਮਹਿਸੂਸ ਕਰ ਰਿਹਾ ਹੈ। ਉਸਨੇ ਪੀ.ਈ.ਸੀ ਅਤੇ ਹਰ ਉਸ ਵਿਅਕਤੀ ਦੇ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ ਜਿਨ੍ਹਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ ਸੀ। ਅੰਤ ਵਿੱਚ, ਉਸਨੇ ਕਿਹਾ ਕਿ, ”ਮਿਹਨਤ ਅਸਲ ਵਿੱਚ ਫਲ ਦਿੰਦੀ ਹੈ, ਇਸ ਨਤੀਜੇ ਲਈ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਹਾਂ।”
ਉਸ ਦੇ ਮੈਂਟੋਰਸ਼ਿਪ ਅਤੇ ਸਮੂਹ PEC ਪਰਿਵਾਰ ਉਸ ‘ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਇਹ ਸ਼ਾਨਦਾਰ ਪ੍ਰਾਪਤੀ ਉਤਮ ਦੇ ਸਮਰਪਣ, ਲਗਨ, ਅਤੇ ਡੇਟਾ ਸਾਇੰਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਕਲਪਾਂ ਦੀ ਮਜ਼ਬੂਤ ਸਮਝ ਨੂੰ ਦਰਸਾਉਂਦੀ ਹੈ।
