ਦਰਖਤਾਂ ਦੀਆਂ ਟਾਹਣੀਆਂ ਸੜਕ ਉੱਤੇ 8-8 ਫੁੱਟ ਖਿਲਰੀਆਂ; ਰੋਜ਼ ਹੁੰਦਿਆਂ ਹਨ ਸੜਕ ਹਾਦਸੇ : ਕੁਲਜੀਤ ਸਿੰਘ ਬੇਦੀ
ਡਿਪਟੀ ਮੇਅਰ ਨੇ ਕੀਤੀ ਲਖਨੌਰ ਜੰਕਸ਼ਨ ਉੱਤੇ ਟਰੈਫਿਕ ਲਾਈਟਾਂ ਫੌਰੀ ਤੌਰ ‘ਤੇ ਲਗਾਉਣ ਦੀ ਮੰਗ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਪਿਛਲੇ ਪਾਸੇ ਹੀਰੋ ਹੋਮਸ ਤੋਂ ਲਖਨੌਰ ਨੂੰ ਜਾਂਦੀ ਸੜਕ ਉੱਤੇ ਸਟਰੀਟ ਲਾਈਟਾਂ ਬੰਦ ਹੋਣ ਅਤੇ ਲਖਨੌਰ ਵਿਖੇ ਡਬਲ ਰੋਡ ਤੋਂ ਸਿੰਗਲ ਰੋਡ ਐਂਟਰੀ ਤੇ ਕੋਈ ਸਿਗਨਲ ਲਾਈਟਾਂ ਨਾ ਲੱਗੀਆਂ ਹੋਣ ਕਾਰਨ ਲੱਗਦੇ ਜਾਮ ਅਤੇ ਸੜਕ ਹਾਦਸਿਆਂ ਤੋਂ ਬਚਾ ਲਈ ਡਿਪਟੀ ਕਮਿਸ਼ਨਰ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਫੌਰੀ ਤੌਰ ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਸੜਕ ਉੱਤੇ ਦੀਵੇ ਥੱਲੇ ਹਨੇਰਾ ਥੱਲੇ ਹਨੇਰੇ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਹ ਸੜਕ ਗਮਾਡਾ ਦੇ ਅਧੀਨ ਆਉਂਦੀ ਹੈ ਅਤੇ ਇਹ ਸੜਕ ਉੱਤੇ ਲੱਗੇ ਸਟਰੀਟ ਲਾਈਟ ਦੇ ਖੰਭਿਆਂ ਉੱਤੇ ਬਿਜਲੀ ਦੇ ਬਲਬ ਵੀ ਨਹੀਂ ਹਨ ਅਤੇ ਕਈ ਖੰਭੇ ਤਾਂ ਟੁੱਟੇ ਹੀ ਪਏ ਹਨ। ਇੱਥੇ ਸੜਕ ਨੂੰ ਅੱਠ ਫੁੱਟ ਦੇ ਲਗਭਗ ਦਰਖਤਾਂ ਦੀਆਂ ਝਾੜੀਆਂ ਨੇ ਕਵਰ ਕੀਤਾ ਹੋਇਆ ਹੈ ਅਤੇ ਇਥੋਂ ਤੇਜ਼ ਗਤੀ ਨਾਲ ਟਰੈਫਿਕ ਲੰਘਦਾ ਹੈ। ਉਹਨਾਂ ਕਿਹਾ ਕਿ ਦਿਨ ਵੇਲੇ ਤਾਂ ਫਿਰ ਵੀ ਠੀਕ ਹੈ ਪਰ ਰਾਤ ਵੇਲੇ ਸਟਰੀਟ ਲਾਈਟ ਆ ਨਾ ਹੋਣ ਕਾਰਨ ਇਹ ਝਾੜੀਆਂ ਦਿਖਦੀਆਂ ਨਹੀਂ ਅਤੇ ਦੁਪਹੀਆ ਵਾਹਨ ਚਾਲਕ ਜ਼ਖਮੀ ਹੁੰਦੇ ਹਨ ਉਹਨਾਂ ਕਿਹਾ ਕਿ ਇਸ ਦੇ ਪਿਛਲੇ ਪਾਸੇ ਹੀ ਐਸਐਸਪੀ ਅਤੇ ਡੀਸੀ ਦਾ ਦਫਤਰ ਹੈ ਅਤੇ ਇਥੇ ਰੋਜਾਨਾ ਹੀ ਲੋਕ ਝਾੜੀਆਂ ਵਿੱਚ ਉਲਝ ਕੇ ਸੱਟਾਂ ਖਾਂਦੇ ਹਨ ਪਰ ਇਹ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਡਿਪਟੀ ਮੇਅਰ ਨੇ ਕਿਹਾ ਕਿ ਇਹ ਸੜਕ ਗਮਾਡਾ ਦੇ ਅਧੀਨ ਹੈ ਅਤੇ ਸਟਰੀਟ ਲਾਈਟਾਂ ਦੀ ਕੇਵਲ ਦਾ ਫਾਲਟ ਹੈ ਜਿਸ ਨੂੰ ਠੀਕ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸੜਕ ਦੇ ਸੈਂਟਰ ਵਰਜ ਉੱਤੇ ਲੱਗੇ ਹੋਏ ਦਰਖਤਾਂ ਦੀਆਂ ਟਾਣੀਆਂ ਦੋਵਾਂ ਪਾਸੇ ਸੜਕ ਉੱਤੇ ਫੈਲ ਚੁੱਕੀਆਂ ਹਨ ਪਰ ਇਹਨਾਂ ਦੀ ਛੰਗਾਈ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਗਮਾਡਾ ਇੱਥੇ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਇੱਕ ਜਾਗਰੂਕ ਸ਼ਹਿਰੀ ਹੋਣ ਦੇ ਨਾਤੇ ਉਸ ਸਮੇਂ ਸਮੇਂ ਸਿਰ ਮੋਹਾਲੀ ਦੀਆਂ ਸਮੱਸਿਆਵਾਂ ਨੂੰ ਚੁੱਕਦੇ ਹਨ ਅਤੇ ਪਿਛਲੇ ਦਿਨੀ ਉਹਨਾਂ ਨੂੰ ਬਕਾਇਦਾ ਇੱਥੇ ਇੱਕ ਹਾਦਸੇ ਤੋਂ ਬਾਅਦ ਫੋਨ ਆਇਆ ਤਾਂ ਉਹਨਾਂ ਨੇ ਖੁਦ ਆ ਕੇ ਇੱਥੇ ਮੌਕਾ ਵੇਖਿਆ। ਉਹਨਾਂ ਕਿਹਾ ਕਿ ਉਹਨਾਂ ਨੇ ਨਗਰ ਨਿਗਮ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਤਾਂ ਪਤਾ ਲੱਗਿਆ ਕਿ ਇਹ ਪੂਰਾ ਖੇਤਰ ਗਮਾਡਾ ਦੇ ਅਧੀਨ ਹੈ ਅਤੇ ਇੱਥੇ ਸਟਰੀਟ ਲਾਈਟ ਦੀ ਕੇਬਲ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਇੱਥੇ ਖੰਭੇ ਤਾਂ ਲੱਗੇ ਹੋਏ ਹਨ ਪਰ ਬਲਬ ਗਾਇਬ ਹਨ ਅਤੇ ਕਈ ਖੰਬੇ ਟੁੱਟੇ ਪਏ ਹਨ। ਉਹਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਮੋਹਾਲੀ ਤੋਂ ਕਰੋੜਾਂ ਰੁਪਏ ਦੀ ਕਮਾਈ ਕਰਨ ਵਾਲਾ ਗਮਾਡਾ ਇਸ ਛੋਟੀ ਜਿਹੀ ਸਮੱਸਿਆ ਨੂੰ ਹੱਲ ਨਹੀਂ ਕਰਵਾ ਰਿਹਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸੇ ਤਰ੍ਹਾਂ ਇਸ ਸੜਕ ਉੱਤੇ ਅੱਗੇ ਜਾ ਕੇ ਲਖਨੌਰ ਦਾ ਮੋੜ ਹੈ ਪੁੱਲ ਲੰਘ ਕੇ। ਉਹਨਾਂ ਕਿਹਾ ਕਿ ਏਅਰਪੋਰਟ ਰੋਡ ਵਾਲੇ ਪਾਸਿਓਂ ਇਸ ਸੜਕ ਉੱਤੇ ਭਾਰੀ ਗਿਣਤੀ ਵਿੱਚ ਟਰੈਫਿਕ ਆਉਂਦਾ ਹੈ ਅਤੇ ਇਸੇ ਤਰ੍ਹਾਂ ਡੀਸੀ ਦਫਤਰ ਦੇ ਪਿਛਲੇ ਪਾਸਿਓਂ ਵੀ ਟਰੈਫਿਕ ਉਸੇ ਸੜਕ ਉੱਤੇ ਪੁੱਜਦਾ ਹੈ। ਇੱਥੇ ਸਿੰਗਲ ਸੜਕ ਹੈ ਜੋ ਅਤੇ ਇਹ ਲਖਨੌਰ ਜੰਕਸ਼ਨ ਹੈਵੀ ਟਰੈਫਿਕ ਨੂੰ ਨਹੀਂ ਸੰਭਾਲ ਸਕਦਾ। ਇੱਥੇ ਰੋਜਾਨਾ ਹੀ ਜਾਮ ਲੱਗ ਜਾਂਦੇ ਹਨ ਜਾਂ ਹਰ ਸੇਵਾ ਵਾਪਰਦੇ ਹਨ। ਉਹਨਾਂ ਕਿਹਾ ਕਿ ਇੱਥੇ ਕੋਈ ਟਰੈਫਿਕ ਸਿਗਨਲ ਲਾਈਟਾਂ ਨਾ ਲੱਗੀਆਂ ਹੋਣ ਕਾਰਨ ਕਾਹਲੀ ਵਿੱਚ ਹਰ ਬੰਦਾ ਆਪਣੀ ਗੱਡੀ ਅੱਗੇ ਕੱਢਣ ਨੂੰ ਫਿਰਦਾ ਹੈ ਜਿਸ ਕਾਰਨ ਜਾਮ ਲੱਗਦੇ ਹਨ ਜਾਂ ਹਾਦਸੇ ਹੁੰਦੇ ਹਨ।। ਉਹਨਾਂ ਕਿਹਾ ਕਿ ਇੱਥੇ ਫੌਰੀ ਤੌਰ ਤੇ ਟਰੈਫਿਕ ਲਾਈਟਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਉਹਨਾਂ ਡਿਪਟੀ ਕਮਿਸ਼ਨਰ ਨੂੰ ਵੀ ਬੇਨਤੀ ਕੀਤੀ ਕਿ ਉਹ ਗਮਾਡਾ ਅਧਿਕਾਰੀਆਂ ਨੂੰ ਇਹ ਸਮੱਸਿਆ ਦਾ ਫੌਰੀ ਤੌਰ ਤੇ ਹੱਲ ਕਰਨ ਲਈ ਹਦਾਇਤਾਂ ਕਰਨ। ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਗਮਾਡਾ ਅਧਿਕਾਰੀਆਂ ਨੂੰ ਵੀ ਪੱਤਰ ਲਿਖਣ ਜਾ ਰਹੇ ਹਨ ਅਤੇ ਲੋੜ ਪਈ ਤਾਂ ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰਨਗੇ ਕਿਉਂਕਿ ਇਹ ਸਮੱਸਿਆ ਹੱਲ ਨਾ ਹੋਈ ਤਾਂ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
