Follow us

03/04/2025 3:21 am

Search
Close this search box.
Home » News In Punjabi » ਚੰਡੀਗੜ੍ਹ » ਸਰਕਾਰੀ ਹਸਪਤਾਲ ਸੋਮਵਾਰ ਤੋਂ ਸਵੇਰੇ 9 ਵਜੇ ਖੁਲ੍ਹਣਗੇ 

ਸਰਕਾਰੀ ਹਸਪਤਾਲ ਸੋਮਵਾਰ ਤੋਂ ਸਵੇਰੇ 9 ਵਜੇ ਖੁਲ੍ਹਣਗੇ 

 ਐਸ ਏ ਐਸ ਨਗਰ : 

 ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਸਮੇਂ ਵਿਚ 16 ਅਕਤੂਬਰ ਤੋਂ ਤਬਦੀਲੀ ਹੋ ਜਾਵੇਗੀ । ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਹੁਣ ਸਵੇਰੇ 9 ਵਜੇ ਖੁਲ੍ਹਣਗੀਆਂ ਤੇ 3 ਵਜੇ ਬੰਦ ਹੋਣਗੀਆਂ l ਇਨ੍ਹਾਂ ਸੰਸਥਾਵਾਂ ਵਿਚ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਖਰੜ ਅਤੇ ਡੇਰਾਬੱਸੀ ਅਤੇ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਸਬ-ਸੈਂਟਰ, ਆਮ ਆਦਮੀ ਕਲੀਨਿਕ, ਈ.ਐਸ.ਆਈ. ਹਸਪਤਾਲ ਆਦਿ ਸ਼ਾਮਲ ਹਨ, ਜਿਨ੍ਹਾਂ ਦਾ ਸਮਾਂ ਹੁਣ ਸਵੇਰੇ 9 ਤੋਂ 3 ਵਜੇ ਤਕ ਹੋਵੇਗਾ।

ਡਾ. ਮਹੇਸ਼ ਕੁਮਾਰ ਨੇ ਸਪਸ਼ਟ ਕੀਤਾ ਕਿ ਸਿਵਲ ਸਰਜਨ ਦਫ਼ਤਰ ਮੋਹਾਲੀ ਅਤੇ ਹਸਪਤਾਲਾਂ ਅੰਦਰਲੇ ਦਫ਼ਤਰਾਂ ਦਾ ਸਮਾਂ ਪਹਿਲਾਂ ਵਾਂਗ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਰਹੇਗਾ, ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਜਾਰੀ ਰਹਿਣਗੀਆਂ।

ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲਾਂ ਦਾ ਗਰਮੀਆਂ ਦਾ ਸਮਾਂ (15 ਅਪ੍ਰੈਲ ਤੋਂ 15 ਅਕਤੂਬਰ) ਸਵੇਰੇ 8 ਤੋਂ ਦੁਪਹਿਰ 2 ਵਜੇ ਹੁੰਦਾ ਹੈ ਜਦਕਿ ਸਰਦੀਆਂ ਦਾ ਸਮਾਂ (15 ਅਕਤੂਬਰ ਤੋਂ 15 ਅਪ੍ਰੈਲ) ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਹੁੰਦਾ ਹੈ ਜਦਕਿ ਦਫ਼ਤਰਾਂ ਦਾ ਸਮਾਂ ਸਵੇਰੇ 9 ਤੋਂ 5 ਵਜੇ ਤਕ ਹੁੰਦਾ

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal