ED ਵਲੋਂ ਮੋਹਾਲੀ ਦੇ ਵੱਡੇ ਪ੍ਰਾਪਰਟੀ ਡੀਲਰ ਦੀ 54.16 ਲੱਖ ਰੁਪਏ ਦੀ ਜਾਇਦਾਦ ਸੀਜ
ਮੋਹਾਲੀ:
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੋਹਾਲੀ ਦੇ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੀ 54.16 ਲੱਖ ਰੁਪਏ ਦੀ ਜਾਇਦਾਦ ਇਕ ਕੇਸ ਨਾਲ ਅਟੈਚ ਕਰ ਲਈ ਹੈ। ਇਹ ਜਾਇਦਾਦ ਈਡੀ ਨੇ ਸੀਜ ਕਰ ਲਈ ਹੈ। ਮੋਹਾਲੀ ‘ਚ ਕਈ ਧੋਖਾਧੜੀ ਦੇ ਕੇਸ ਦਰਜ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ 2002 (ਪੀਐਮਐਲਏ) ਦੇ ਤਹਿਤ ਉਨ੍ਹਾਂ ਦੀ ਜਾਇਦਾਦ ਸੀਜ ਕੀਤੀ ਹੈ। ਜਰਨੈਲ ਸਿੰਘ ਬਾਜਵਾ, ਬਾਜਵਾ ਡਿਵੈਲਪਰਜ਼ ਲਿਮਟਿਡ ਦੇ ਮਾਲਕ ਹਨ। ਜਿਸ ਦਾ ਪ੍ਰੋਜੈਕਟ ਖਰੜ, ਮੋਹਾਲੀ ਵਿਖੇ ਸੰਨੀ ਇਨਕਲੇਵ ਦੇ ਨਾਮ ਨਾਲ ਤਿਆਰ ਕੀਤਾ ਗਿਆ ਹੈ।
ਜਰਨੈਲ ਸਿੰਘ ਬਾਜਵਾ ‘ਤੇ ਲੋਕਾਂ ਨਾਲ ਧੋਖਾਧੜੀ, ਪਲਾਟਾਂ ਦੇ ਨਾਂ ‘ਤੇ ਪੈਸੇ ਲੈਣ ਅਤੇ ਵਾਪਸ ਨਾ ਕਰਨ ਵਰਗੇ ਕਈ ਮਾਮਲੇ ਦਰਜ ਹਨ। ਮੁਹਾਲੀ ਪੁਲੀਸ ਨੇ ਇਹ ਕੇਸ ਦਰਜ ਕਰ ਲਏ ਸਨ। ਬਾਅਦ ਵਿੱਚ ਈਡੀ ਨੇ ਕਾਰਵਾਈ ਕਰਦਿਆਂ ਇਸ ਦੀ ਜਾਂਚ ਕੀਤੀ। ਜਾਂਚ ‘ਚ ਸਾਹਮਣੇ ਆਇਆ ਕਿ ਉਸ ਨੇ ਕਰੀਬ 3.17 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਵਿੱਚ ਭੋਲੇ ਭਾਲੇ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਪਲਾਟ ਨਾ ਦੇਣ ਅਤੇ ਹੋਰ ਲੋਕਾਂ ਨੂੰ ਅਲਾਟ ਕੀਤੇ ਪਲਾਟਾਂ ਦੀ ਰਜਿਸਟਰੀ ਕਰਵਾਉਣ ਵਰਗੇ ਮਾਮਲੇ ਸਾਹਮਣੇ ਆਏ ਸਨ।