Follow us

08/01/2025 5:45 am

Search
Close this search box.
Home » News In Punjabi » ਚੰਡੀਗੜ੍ਹ » ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ ਪਤਨੀ ਦਾ ਦੇਹਾਂਤ

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ ਪਤਨੀ ਦਾ ਦੇਹਾਂਤ

ਭਾਜਪਾ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਮਾਤਾ ਸਨ ਬੀਬੀ ਜਰਨੈਲ ਕੌਰ ਰਾਮੂਵਾਲੀਆ

ਮੋਹਾਲੀ:  ਅੱਜ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਪਤਨੀ ਅਤੇ ਭਾਜਪਾ ਆਗੂ ਬੀਬੀ ਅਮਨਜੋਤ ਕੌਰ ਰਾਮੋਵਾਲੀਆ ਦੇ ਮਾਤਾ ਬੀਬੀ ਜਰਨੈਲ ਕੌਰ ਰਾਮੂਵਾਲੀਆ ਦਾ ਦੇਹਾਂਤ ਹੋ ਗਿਆ ਹੈ ਉਹ 86 ਸਾਲ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ।

ਪਿਛਲੇ ਕੁਝ ਸਮੇਂ ਤੋਂ ਗੁੜਗਾਵਾਂ ਵਿਖੇ ਆਪਣੀ ਬੇਟੀ ਨਵਜੋਤ ਕੌਰ ਅਤੇ ਜਵਾਈ ਕੈਪਟਨ  ਅਜੈ ਜਾਗੀੜ ਦੇ ਘਰ ਰਹਿ ਰਹੇ ਸਨ ਜਿੱਥੇ ਬੀਤੀ ਸ਼ਾਮ ਉਹਨਾਂ ਆਖਰੀ ਸਾਹ ਗੜਗਾਉ ਦੇ ਪ੍ਰਾਈਵੇਟ ਹਸਪਤਾਲ ਚ ਲਏ।

ਉਹ ਆਪਣੇ ਪਿੱਛੇ ਪੁੱਤਰ ਨਵਤੇਜ ਗਿੱਲ ਦੋ ਪੁੱਤਰੀਆਂ ਅਮਨਜੋਤ ਕੌਰ ਰਾਮੋਵਾਲੀਆ ਤੇ ਪਾਇਲਟ ਨਵਜੋਤ ਕੌਰ ਦੇ ਇਲਾਵਾ ਦੋਹਤੇ ਦੋਹਤੀਆਂ ਪੋਤੇ ਪੋਤੀਆਂ ਇੱਕ ਪੜੋਤਾ ਅਤੇ ਪੜਦੋਹਤੇ ਤੇ ਪੜਦੋਹਤੀਆਂ ਛੱਡ ਗਏ ਹਨ ।

ਉਹਨਾਂ ਦਾ ਅੰਤਿਮ ਸੰਸਕਾਰ ਭਲਕੇ ਮੋਹਾਲੀ ਦੇ ਬਲੌਂਗੀ ਦੇ ਸ਼ਮਸ਼ਾਨ ਘਾਟ ਵਿੱਚ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ

dawnpunjab
Author: dawnpunjab

Leave a Comment

RELATED LATEST NEWS

Top Headlines

Live Cricket

Rashifal