Follow us

22/01/2025 10:59 am

Search
Close this search box.
Home » News In Punjabi » ਕਾਰੋਬਾਰ » ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ

ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ

SDM ਡੇਰਾਬੱਸੀ ਨੇ ਫੈਕਟਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਮਿਥੇਨੌਲ ਅਤੇ ਉਦਯੋਗਿਕ ਸਪਿਰਿਟ ਦੀ ਵਿਕਰੀ ਅਤੇ ਵਰਤੋਂ ‘ਤੇ ਸਖਤੀ ਨਾਲ ਨਜ਼ਰ ਰੱਖੀ ਜਾਵੇਗੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ :

ਡੇਰਾਬੱਸੀ ਦੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੀ ਸੀ ਆਸ਼ਿਕਾ ਜੈਨ ਦੁਆਰਾ ਗਠਿਤ ਮਿਥੇਨੌਲ ਅਤੇ ਉਦਯੋਗਿਕ ਸਪਿਰਿਟ  ਦੀ ਵਿਕਰੀ ਅਤੇ ਵਰਤੋਂ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਨੂੰ ਡੇਰਾਬੱਸੀ ਦੀ ਇੱਕ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਬ ਡਵੀਜ਼ਨ ਪੱਧਰੀ ਕਮੇਟੀ ਵਿੱਚ ਉਹ ਖੁਦ, ਸ਼ਰੂਤੀ ਸ਼ਰਮਾ, ਬਲਾਕ ਪੱਧਰੀ ਵਿਸਥਾਰ ਅਫ਼ਸਰ (ਉਦਯੋਗ), ਗੁਰਵਿੰਦਰ ਸਿੰਘ ਆਬਕਾਰੀ ਇੰਸਪੈਕਟਰ ਅਤੇ ਸਤਨਾਮ ਸਿੰਘ, ਸਹਾਇਕ ਸਬ ਇੰਸਪੈਕਟਰ, ਇੰਚਾਰਜ, ਮੁਬਾਰਕਪੁਰ ਪੁਲਿਸ ਚੌਕੀ ਸ਼ਾਮਲ ਸਨ। ਕਮੇਟੀ ਨੇ ਚਾਰ ਉਦਯੋਗਿਕ ਇਕਾਈਆਂ ਦਾ ਸਾਂਝੇ ਤੌਰ ‘ਤੇ ਦੌਰਾ ਕੀਤਾ, ਜਿੱਥੇ ਮਿਥੇਨੌਲ ਨੂੰ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ।

    ਜਿਨ੍ਹਾਂ ਫੈਕਟਰੀਆਂ ਦੀ ਜਾਂਚ ਕੀਤੀ ਗਈ ਉਨ੍ਹਾਂ ਵਿੱਚ ਮੈਸਰਜ਼ ਪਾਵਰ ਕੈਮ ਟੈਕ, ਇੰਡਸਟਰੀਅਲ ਫੋਕਲ ਪੁਆਇੰਟ, ਡੇਰਾਬੱਸੀ, ਮੈਸਰਜ਼ ਐਲੇ ਕੈਮ ਲੈਬਜ਼ ਪ੍ਰਾਈਵੇਟ ਲਿਮਟਿਡ, ਡੇਰਾਬੱਸੀ, ਮੈਸਰਜ਼ ਸੁਰਭੀ ਪੋਲੀਮਰਸ, ਡੇਰਾਬੱਸੀ ਅਤੇ ਮੈਸਰਜ਼ ਸਿੰਥਾਈਮਡ ਲੈਬਜ਼ ਪ੍ਰਾਈਵੇਟ ਲਿਮਿਟੇਡ, ਡੇਰਾਬੱਸੀ ਸ਼ਾਮਲ ਹਨ। 

    ਇਹਨਾਂ ਯੂਨਿਟਾਂ ਵਿੱਚੋਂ, ਸੁਰਭੀ ਪੋਲੀਮਰਸ ਅਤੇ ਸਿੰਥਾਈਮਡ ਲੈਬਜ਼ ਕੋਲ ਕੱਚੇ ਮਾਲ ਅਤੇ ਕਿਰਿਆਸ਼ੀਲ ਤੱਤ ਦੇ ਤੌਰ ‘ਤੇ ਮੀਥੇਨੌਲ ਦੀ ਵਰਤੋਂ ਦਾ ਸਹੀ ਰਿਕਾਰਡ ਅਤੇ ਸਟੋਰੇਜ ਦੀ ਮਾਤਰਾ ਤੋਂ ਰਿਕਾਰਡ ਅਨੁਸਾਰ ਪਾਈ ਗਈ। ਐਲੇ ਕੈਮ ਲੈਬਜ਼ ਨੇ ਕਿਹਾ ਕਿ ਹਾਲਾਂਕਿ ਯੂਨਿਟ ਕੋਲ ਇਸ ਸਮੇਂ ਮਿਥੇਨੌਲ ਦੇ ਸਟੋਰੇਜ ਲਈ ਲਾਇਸੈਂਸ ਹੈ, ਪਰ ਯੂਨਿਟ ਨਾ ਤਾਂ ਕਿਸੇ ਵੀ ਰੂਪ ਵਿੱਚ ਮਿਥੇਨੌਲ ਖਰੀਦ ਰਹੀ ਹੈ ਅਤੇ ਨਾ ਹੀ ਇਸਦੀ ਵਰਤੋਂ ਕਰ ਰਹੀ ਹੈ।

    ਐਸ ਡੀ ਐਮ ਗੁਪਤਾ ਨੇ ਕਿਹਾ ਕਿ ਚੌਥੀ ਯੂਨਿਟ ਪਾਵਰ ਕੈਮ ਟੈਕ ਕੱਚੇ ਮਾਲ ਵਜੋਂ ਮੇਥੇਨੌਲ ਦੀ ਵਰਤੋਂ ਕਰਕੇ ਫਾਰਮਾਲਡੀਹਾਈਡ ਦਾ ਉਤਪਾਦਨ ਕਰਦੀ ਹੈ ਪਰ ਮਿਥੇਨੌਲ ਦੇ ਸਟਾਕ ਰਜਿਸਟਰ ਅਤੇ ਬਿੱਲਾਂ ਨੂੰ ਦਿਖਾਉਣ ਵਿੱਚ ਅਸਫਲ ਰਹੀ ਜੋ ਘੋਰ ਲਾਪਰਵਾਹੀ ਦਾ ਕਾਰਨ ਬਣਦੀ ਹੈ। ਪ੍ਰਬੰਧਕਾਂ ਨੂੰ ਰਿਕਾਰਡ ਰੱਖਣ ਚ ਲਾਪਰਵਾਹੀ ਵਰਤਣ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਨਾ ਕਰਨ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

   ਐਸ ਡੀ ਐਮ ਡੇਰਾਬੱਸੀ ਨੇ ਦੱਸਿਆ ਕਿ ਕੰਪਨੀ ਨੂੰ 18 ਅਪ੍ਰੈਲ ਨੂੰ ਸਵੇਰੇ 10 ਵਜੇ ਤੱਕ ਕਮੇਟੀ ਦੇ ਸਾਹਮਣੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ, ਨਹੀਂ ਤਾਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

dawn punjab
Author: dawn punjab

Leave a Comment

RELATED LATEST NEWS

Top Headlines

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਵੱਲੋਂ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ

ਚੰਡੀਗੜ੍ਹ : ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਖ਼ਿਲਾਫ਼ ਅੱਜ 42ਵੇਂ ਦਿਨ ਸ਼ਹਿਰ ਵਾਸੀਆਂ ਨੇ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ ਕਰਕੇ

Live Cricket

Rashifal