ਫਤਿਹਗੜ੍ਹ ਸਾਹਿਬ : ਅੱਜ ਤੜਕੇ 4 ਵਜੇ ਦੇ ਕਰੀਬਅੱਜ ਸਵੇਰੇ ਇਕ ਮਾਲ ਗੱਡੀ ਦਾ ਇੰਜਣ ਖੁੱਲ ਕੇ ਦੂਜੀ ਗੱਡੀ ਨਾਲ ਟਕਰਾ ਕੇ ਭਿਆਨਕ ਰੇਲ ਹਾਦਸਾ ਵਾਪਰਿਆ। ਇੱਥੇ ਦੋ ਰੇਲ ਗੱਡੀਆਂ ਦੀ ਟੱਕਰਆ ਕੇ ਇਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਜੋ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟਰੇਨ ਸਮਰ ਸਪੈਸ਼ਲ (04681) ਵਿੱਚ ਫਸ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀਐਫਸੀਸੀ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਇੱਥੇ ਪਹਿਲਾਂ ਹੀ ਕੋਲੇ ਨਾਲ ਲੱਦੀਆਂ ਦੋ ਮਾਲ ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲ ਗੱਡੀ ਦਾ ਇੰਜਣ ਖੁੱਲ ਗਿਆ ਅਤੇ ਦੂਜੀ ਨਾਲ ਟਕਰਾ ਗਿਆ।
ਹਾਦਸੇ ਵਿੱਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।