Follow us

06/10/2024 8:48 pm

Search
Close this search box.
Home » News In Punjabi » ਚੰਡੀਗੜ੍ਹ » BDPO, DDPO ਤੇ ਜ਼ਿਲ੍ਹਾ ਅਟਾਰਨੀ ਦੀ ਰਾਏ ਤੋਂ ਬਾਅਦ ਵੀ ਨਹੀਂ ਹੋਈ ਦੋਸ਼ਿਆਂ ਖਿਲਾਫ ਕਾਨੂੰਨੀ ਕਾਰਵਾਈ

BDPO, DDPO ਤੇ ਜ਼ਿਲ੍ਹਾ ਅਟਾਰਨੀ ਦੀ ਰਾਏ ਤੋਂ ਬਾਅਦ ਵੀ ਨਹੀਂ ਹੋਈ ਦੋਸ਼ਿਆਂ ਖਿਲਾਫ ਕਾਨੂੰਨੀ ਕਾਰਵਾਈ

ਪੰਚਾਇਤੀ ਰਾਜ ਐਕਟ ਦੀ ਧਾਰਾ 20 ਅਤੇ ਗਬਨ ਸਬੰਧੀ ਕਾਨੂੰਨੀ ਕਾਰਵਾਈ ਲਈ ਪਿੰਡ ਦੇ ਲੋਕਾਂ ਨੇ ਕੀਤੀ ਸੀ ਸ਼ਿਕਾਇਤ 

SAS Nagar: ਮੋਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਦੇ ਐਡਵੋਕੇਟ ਦਲਜੀਤ ਸਿੰਘ ਅਤੇ ਹੋਰਨਾਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਦੇ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਕਥਿਤ ਤੌਰ ਤੇ ਪੰਜਾਬ ਰਾਜ ਪੰਚਾਇਤੀ ਐਕਟ ਦੀ ਧਾਰਾ 20 ਅਧੀਨ ਅਤੇ ਗਬਨ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਬਲਾਕ ਅਤੇ ਪੰਚਾਇਤ ਅਫਸਰ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਦੀ ਰਾਏ ਵੀ ਸਰਪੰਚ ਦੇ ਖਿਲਾਫ ਆਉਣ ਤੋਂ ਬਾਅਦ ਵੀ ਇਹ ਸਰਪੰਚ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। 

ਪਿੰਡ ਦੇ ਵਸਨੀਕਾਂ ਐਡਵੋਕੇਟ ਦਲਜੀਤ ਸਿੰਘ ਤੇ ਕੇਸਰ ਸਿੰਘ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਬਲਾਕ ਪੰਚਾਇਤ ਤੇ ਵਿਕਾਸ ਅਫਸਰ ਵੱਲੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਦਿੱਤੀ ਰਿਪੋਰਟ ਵਿੱਚ ਸ਼ਿਕਾਇਤ ਨੂੰ ਸਹੀ ਪਾਇਆ ਗਿਆ। ਜ਼ਿਲ੍ਹਾ ਵਿਕਾਸ ਅਫਸਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਪੰਚਾਇਤ ਬਲੌਂਗੀ ਵਿੱਚ ਮੌਜੂਦਾ ਸਰਪੰਚ ਦੇ ਕਾਰਜਕਾਲ ਦੌਰਾਨ ਲਗਭਗ 2 ਕਰੋੜ ਰੁਪਏ ਦਾ ਖਰਚਾ ਹੋ ਚੁੱਕਾ ਹੈ, ਪ੍ਰੰਤੂ ਇਸ ਖਰਚ ਹੋਈ ਰਕਮ ਦੇ ਨਾ ਤਾਂ ਵਰਤੋਂ ਸਰਟੀਫਿਕੇਟ ਕੱਢੇ ਗਏ ਹਨ ਅਤੇ ਨਾ ਹੀ ਮੁਕੰਮਲ ਮਿਣਤੀ ਹੋਈ ਹੈ। ਪੰਚਾਇਤ ਦਾ ਰਿਕਾਰਡ ਇਸ ਦਫ਼ਤਰ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਦੀ ਪੜ੍ਹਤਾਲ ਦੌਰਾਨ ਰਿਕਾਰਡ ਵਿੱਚ ਵੱਡੇ ਪੱਧਰ ਤੇ ਗਬਨ ਹੋਣ ਸਬੰਧੀ ਤੱਥ ਸਾਹਮਣੇ ਆਏ ਹਨ। ਇਸ ਸਬੰਧੀ ਸਰਪੰਚ ਨੂੰ ਨੋਟਿਸ ਜਾਰੀ ਕਰਦੇ ਹੋਏ ਆਪਣਾ ਪੱਖ ਦੇਣ ਸਬੰਧੀ ਦਫਤਰ ਦੇ ਪੱਤਰ ਨੇ 5375 ਮਿਤੀ 22/12/23 ਰਾਹੀ ਪੱਖ ਪੇਸ਼ ਕਰਨ ਲਈ ਕਿਹਾ ਗਿਆ।

ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਸਰਪੰਚ ਵਿਰੁੱਧ ਲਗਾਏ ਗਏ ਦੋਸ਼ਾਂ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵੱਲੋਂ ਗਰਾਮ ਪੰਚਾਇਤ ਦੇ ਕਰੋੜਾੱ ਰੁਪਏ ਦੀ ਗਰਾਂਟ ਅਤੇ ਪੰਚਾਇਤ ਦੀ ਆਮਦਨ ਦਾ ਖਰਚ ਕੀਤਾ ਗਿਆ ਹੈ, ਪ੍ਰੰਤੂ ਦਫ਼ਤਰ ਦਾ ਰਿਕਾਰਡ ਦੇਖਣ ਤੋਂ ਪਾਇਆ ਗਿਆ ਕਿ ਉਸ ਵੱਲੋਂ ਕਿਸੇ ਵੀ ਖਰਚੇ ਦਾ ਵਰਤੋਂ ਸਰਟੀਫਿਕੇਟ ਨਹੀ ਲਿਆ ਗਿਆ ਹੈ। ਐਮ.ਬੀ ਦਾ ਵੀ ਕਦੇ ਵੀ ਆਡਿਟ ਨਹੀਂ ਕਰਵਾਇਆ ਗਿਆ ਹੈ। ਪੰਚਾਇਤ ਦੇ ਬਿੱਲ ਵਾਊਚਰ ਚੈਕ ਕਰਨ ਤੇ ਪਾਇਆ ਗਿਆ ਕਿ ਕਾਫੀ ਮਿਕਦਾਰ ਵਿੱਚ ਬਿੱਲ ਵਾਉਚਰਾਂ ਅਤੇ ਕੁਟੇਸ਼ਨਾ ਨਹੀਂ ਹਨ ਅਤੇ ਮਸਟਰੋਲਾਂ ਨੂੰ ਚੈਕ ਰਕਨ ਤੇ ਪਾਇਆ ਗਿਆ ਕਿ ਮਸਟਰੋਲਾਂ ਤੇ ਬਿਨ੍ਹਾਂ ਰਸੀਦੀ ਟਿੱਕਟਾਂ ਦੀ ਵਰਤੋਂ ਕੀਤੇ ਦਸਤਖਤ ਕਰਵਾਏ ਗਏ ਹਨ ਅਤੇ ਵੱਖ-ਵੱਖ ਦਸਤਖਤ ਨੂੰ ਚੈਕ ਕਰਨ ਤੇ ਜਾਪਦਾ ਹੈ ਕਿ ਇਹ ਦਸਤਖਤ ਕਿਸੇ ਇਕ ਹੀ ਵਿਅਕਤੀ ਵਲੋਂ ਕੀਤੇ ਗਏ ਹਨ।

ਇਹਨਾਂ ਦੋਸ਼ਾਂ ਦੇ ਜਵਾਬ ਵਿੱਚ ਸਰਪੰਚ ਬਹਾਦਰ ਸਿੰਘ ਵੱਲੋਂ ਇਹਨਾਂ ਦੋਸ਼ਾਂ ਨੂੰ ਨਕਾਰਿਆ ਗਿਆ। 

ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਸੂਚਨਾ ਦੇ ਅਧਿਕਾਰ ਤਹਿਤ ਹਾਸਿਲ ਕੀਤੀ ਗਈ ਸੂਚਨਾ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੇ ਇਸ ਪੂਰੇ ਮਾਮਲੇ ਦੀ ਪੜਤਾਲ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਦੀ ਰਾਏ ਹਾਸਲ ਕਰਨ ਲਈ ਪੱਤਰ ਲਿਖਿਆ। ਜ਼ਿਲ੍ਹਾ ਅਟਾਰਨੀ ਨੇ ਆਪਣੀ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਕਿਹਾ ਕਿ ਸਰਪੰਚ ਬਲੌਂਗੀ ਬਹਾਦਰ ਸਿੰਘ ਵੱਲੋਂ ਸਰਕਾਰੀ ਰਿਕਾਰਡ ਨਾਲ ਭੰਨਤੋੜ, ਜਾਲਸਾਜੀ ਅਤੇ ਸਰਕਾਰ ਨੂੰ ਪਹੁੰਚਾਏ ਵਿੱਤੀ ਨੁਕਸਾਨ ਸਬੰਧੀ ਜੇਕਰ ਬੀਡੀਪੀਓ ਅਤੇ ਜ਼ਿਲ੍ਹਾ ਵਿਕਾਸ ਅਫਸਰ ਦੀ ਰਿਪੋਰਟ ਸਹੀ ਤੱਥਾਂ ਦੇ ਅਧਾਰ ਤੇ ਹੈ, ਤਾਂ ਸਰਪੰਚ ਦੇ ਖਿਲਾਫ ਤਾਂ ਸਰਪੰਚ ਦੇ ਖਿਲਾਫ ਆਈਪੀਸੀ ਦੀ ਧਾਰਾ 409, 420, 465, 467, 488 ਅਤੇ 471 ਤਹਿਤ ਜੁਰਮ ਬਣਦਾ ਹੈ।

ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਇਸ ਤੋਂ ਬਾਅਦ ਡੀਡੀਪੀਓ ਨੇ ਬੀਡੀਪੀਓ ਨੂੰ ਪੱਤਰ ਲਿਖ ਕੇ ਇਸ ਸਬੰਧੀ ਐਸਐਸਪੀ ਮੋਹਾਲੀ ਨੂੰ ਉਪਰੋਕਤ ਸਰਪੰਚ ਬਲੌਂਗੀ ਦੇ ਖਿਲਾਫ ਕਾਰਵਾਈ ਕਰਨ ਲਈ ਪੱਤਰ ਲਿਖਣ ਲਈ ਕਿਹਾ। 

ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਇਸ ਸਬੰਧੀ ਹਾਲੇ ਤੱਕ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕੁਝ ਸਾਲ ਪਹਿਲਾਂ ਇਸੇ ਸਰਪੰਚ ਬਹਾਦਰ ਸਿੰਘ ਦੀ ਪਤਨੀ ਦੇ ਖਿਲਾਫ (ਜਦੋਂ ਉਹ ਬਲੌਂਗੀ ਦੀ ਸਰਪੰਚ ਸੀ), ਇੱਕ ਫਰਜ਼ੀ ਬੋਲੀ ਕਰਾਉਣ ਸਬੰਧੀ ਐਫ ਆਈ ਆਰ ਦਰਜ ਕੀਤੀ ਗਈ ਸੀ।

ਉਹਨਾਂ ਐਸਐਸ ਪੀ ਮੋਹਾਲੀ ਤੋਂ ਮੰਗ ਕੀਤੀ ਕਿ ਫੌਰੀ ਤੌਰ ਤੇ ਸਰਪੰਚ ਬਹਾਦਰ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਜਰਨੈਲ ਸਿੰਘ, ਸਰਵਣ ਲਾਲ, ਮਨਜੀਤ ਸਿੰਘ, ਰਾਮਪਾਲ ਚੌਧਰੀ ਅਤੇ ਗੁਰਸੇਵਕ ਸਿੰਘ ਵੀ ਹਾਜ਼ਿਰ ਸਨ ।

dawn punjab
Author: dawn punjab

Leave a Comment

RELATED LATEST NEWS

Top Headlines

ਭਾਜਪਾ ਦਾ ਕਾਰਾ ਸ਼ਰਮਨਾਕ, ਬਲਾਤਕਾਰੀ ਅਤੇ ਕਾਤਲ ਸੌਦਾ ਸਾਧ ਦੇ ਸਤਿਸੰਗ ਵਿਚ ਮੰਗੀਆਂ ਗਈਆਂ ਭਾਜਪਾ ਲਈ ਵੋਟਾਂ : ਕੁਲਜੀਤ ਸਿੰਘ ਬੇਦੀ

ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਦੇ ਖੁਲਾਸੇ ਉੱਤੇ ਡਿਪਟੀ ਮੇਅਰ ਨੇ ਭਾਜਪਾ ਨੂੰ ਜਵਾਬ ਦੇਣ ਲਈ ਕਿਹਾ ਐਸ.ਏ.ਐਸ. ਨਗਰ: ਮੋਹਾਲੀ

Live Cricket

Rashifal