ਚੰਡੀਗੜ੍ਹ: ਅੱਜ ਤੜਕੇ 3.30 ਵਜੇ, ਸਾਡੇ ਸਭ ਦੇ ਅਜੀਜ ਫੋਟੋਜਰਨਲਿਸਟ ਸੰਤੋਖ਼ ਸਿੰਘ ਜਿਨ੍ਹਾਂ ਨੂੰ ਅਸੀਂ ਸਾਰੇ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸਾਰੇ ਛੋਟੇ ਵਡੇ ਪਿਆਰ ਨਾਲ “ਤਾਇਆ ਜੀ” ਕਿਹ ਬੁਲਾਉਂਦੇ ਸੀ ਅਕਾਲ ਚੱਲਣਾ ਕਰ ਗਏ ਹਨ,
ਉਹਨਾਂ ਨੂੰ ਕੁੱਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਅਪਣੀ ਚਪੇਟ ਚ ਲੈ ਲਿਆ ਸੀ. ਤਾਇਆ ਜੀ ਦੇ ਚਲਾਣੇ ਨਾਲ਼ ਅੱਜ ਇੱਕ ਯੁੱਗ ਦਾ ਅੰਤ ਹੋ ਗਿਆ ਜਾਪਦਾ ਹੈ.
ਓਹਨਾਂ ਦਾ ਅੰਤਿਮ ਸੰਸਕਾਰ ਅੱਜ 12.30 ਤੇ ਸਮਸ਼ਾਨ ਘਾਟ ਸੈਕਟਰ 25 ਵਿਖੇ ਕੀਤਾ ਜਾਵੇਗਾ.