Follow us

24/11/2024 4:00 pm

Search
Close this search box.
Home » News In Punjabi » ਚੰਡੀਗੜ੍ਹ » ਸਾਝਾਂ ਫਰੰਟ ਮੋਹਾਲੀ ਦੇ ਮੁਲਾਜਮ ਤੇ ਪੈਨਸ਼ਨਰ ਵਲੋ ਕੈਬਨਿਟ ਮੰਤਰੀ ਦੇ ਦਫਤਰ ਮੂਹਰੇ ਮੁੱਖ ਮੰਤਰੀ ਦਾ ਪੁਤਲਾ ਫੂਕ ਮੁਜ਼ਾਹਰਾ

ਸਾਝਾਂ ਫਰੰਟ ਮੋਹਾਲੀ ਦੇ ਮੁਲਾਜਮ ਤੇ ਪੈਨਸ਼ਨਰ ਵਲੋ ਕੈਬਨਿਟ ਮੰਤਰੀ ਦੇ ਦਫਤਰ ਮੂਹਰੇ ਮੁੱਖ ਮੰਤਰੀ ਦਾ ਪੁਤਲਾ ਫੂਕ ਮੁਜ਼ਾਹਰਾ 

ਐਸ ਏ ਐਸ ਨਗਰ:   ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ  ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਭ ਦੀਆਂ ਮੰਗਾਂ ਪ੍ਰਤੀ  ਧਾਰੀ ਸ਼ਾਜਸ਼ੀ ਚੁੱਪ ਦੇ ਖਿਲਾਫ ਕੈਬਨਿਟ ਮੰਤਰੀਆਂ ਅਤੇ  ਆਪ ਵਿਧਾਇਕਾਂ ਦੇ ਘਰਾਂ ਅਗੇ ਸਾਂਝਾ ਮੋਰਚੇ ਵੱਲੋਂ ਪੁਤਲਾ ਫੂਕਣ ਦੇ ਦਿੱਤੇ ਪ੍ਰੋਗਰਾਮ ਤਹਿਤ ਸਾਝਾਂ ਫਰੰਟ ਜਿਲ੍ਹਾ ਮੋਹਾਲੀ ਦੇ ਮੁਲਾਜਮ ਅਤੇ ਪੈਨਸ਼ਨਰਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੈਬਨਿਟ ਮੰਤਰੀ ਅਨਮੋਲ ਗਗਨ ਦੇ ਦਫਤਰ ਮੂਹਰੇ  ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। 

ਇਸ ਮੌਕੇ ਸੂਬਾ ਕਨਵੀਨਰ ਡਾ: ਐਨ ਕੇ ਕਲਸੀ, ਬਾਜ ਸਿੰਘ ਖਹਿਰਾ , ਐਨ ਡੀ ਤਿਵਾੜੀ,ਗੁਰਵਿੰਦਰ ਸਿੰਘ,ਸਰਬਜੀਤ ਸਿੰਘ ,ਕਰਤਾਰ ਪਾਲ ਸਿੰਘ, ਬਾਬੂ ਸਿਂਘ ਪੰਮੋਰ, ਮੰਗਾ ਸਿੰਘ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗਭੀਰ ਨਹੀਂ ਹੈ, ਉਲਟਾ ਸਰਕਾਰ ਵਲੋਂ ਸਾਜਿਸ਼ੀ ਚੁਪ ਧਾਰੀ ਹੋਈ ਹੈ । ਪੰਜਾਬ ਕੈਬਨਿਟ ਦੀ 06 ਨਵੰਬਰ ਦੀ ਮੀਟਿੰਗ ਵਿੱਚ ਇਸ ਵਰਗ ਨੂੰ ਕਾਫੀ ਆਸ ਸੀ ਕਿ ਸਰਕਾਰ ਕੁੱਝ ਮੁਲਾਜ਼ਮ / ਪੈਨਸ਼ਨਰ ਪੱਖੀ ਫੈਸਲੇ ਲਵੇਗੀ , ਪ੍ਰੰਤੂ ਇਸ ਮੀਟਿੰਗ ਵਿੱਚ ਸਰਕਾਰ ਨੇ ਵਪਾਰੀ ਵਰਗ ਨੂੰ ਹੀ ਯਕਮੁਸ਼ਤ ਨਿਪਟਾਰਾ ਸਕੀਮ ਤਹਿਤ ਟੈਕਸਾ ਵਿੱਚ ਛੋਟ ਦਿੱਤੀ ਹੈ ਅਤੇ ਤੀਰਥ ਯਾਤਰਾਵਾਂ ਦੇ ਵੀ ਸੁਪਨੇ ਦਿਖਾਏ ਹਨ ।

ਆਗੂਆਂ ਨੇ ਆਖਿਆ ਕਿ ਮੁਲਾਜ਼ਮਾਂ / ਪੈਨਸ਼ਨਰਾਂ ਨੂੰ ਮਹਿਗਾਈ ਭੱਤਾ ਨਾ ਦੇ ਕੇ ਤਨਖਾਹ ਅਤੇ ਪੈਨਸ਼ਨ ਨੂੰ 12 ਪ੍ਰਤੀਸ਼ਤ ਖੋਰਾ ਲਗਾਇਆ ਜਾ ਰਿਹਾ ਹੈ ਅਤੇ ਇਹ ਅਸਮਾਨਤਾ ਲੰਬੇ ਸਮੇਂ ਤੌਂ ਚੱਲ ਰਹੀ ਹੈ। ਇਹ ਵੀ ਪਹਿਲੀ ਵਾਰ ਹੈ ਕਿ ਦਿਵਾਲੀ ਤੇ ਮੰਹਿਗਾਈ ਭੱਤਾ ਨਾ ਮਿਲੇ ਜਦੋਂਕਿ ਗੁਆਂਢੀ ਸੂਬੇ ਅਤੇ ਚੰਡੀਗੜ ਦੇ ਮੁਲਾਜ਼ਮ ਲੈ ਰਹੇ ਹਨ । ਇਸ ਵਰਗ ਨੂੰ ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ , ਪੈਨਸ਼ਨਰਾਂ ਨੂੰ 2.59 ਗੁਣਾਂਕ ਨਹੀਂ , ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਠੰਡੇ ਬਸਤੇ ਵਿੱਚ , ਕੱਚੇ ਮੁਲਾਜ਼ਮ ਕੱਚੇ ਦੇ ਕੱਚੇ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਨਹੀਂ ,ਪੁਰਾਣੀ ਪੈਨਸ਼ਨ ਦਾ ਸਿਰਫ ਕਾਗਜ਼ੀ ਐਲਾਨ ਹੀ ਰਹਿ ਗਿਆ , ਸੋਧਣ ਦੇ ਨਾਂ ਤੇ ਬੰਦ ਕੀਤੇ ਭੱਤੇ ਹੁਣ ਫਰੀਜ ਹੀ ਕਰ ਦਿੱਤੇ ਹਨ , ਪ੍ਰੋਵੇਸ਼ਨ ਪੀਰੀਅਡ ਤੇ ਮੁਲਾਜ਼ਮਾ ਦਾ ਸ਼ੋਸ਼ਣ ਜਾਰੀ , ਕੇਂਦਰੀ ਸਕੇਲ ਵਾਪਸ ਨਹੀਂ ਲਏ ਜਾ ਰਹੇ ਅਤੇ ਵਿਕਾਸ ਦੇ ਨਾਂ ਤੇ 200 ਰੁਪਏ ਜ਼ਜ਼ੀਆ ਟੈਕਸ ਦੀ ਕਟੋਤੀ ਜਾਰੀ ਹੈ । ਮੁਲਾਜਮ ਦੀਆ ਪੋਸਟਾਂ ਲ਼ਗਾਤਾਰ ਖਤਮ ਕੀਤੀਆਂ ਜਾ ਰਹੀਆਂ ਹਨ।

ਆਗੂਆਂ ਆਖਿਆ ਕਿ ਹੁਣ ਤਾਂ ਸਰਕਾਰ ਗਲਬਾਤ ਤੋਂ ਵੀ ਭੱਜ ਗਈ ਹੈ , ਇਸ ਲਈ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਮੁਲਾਜ਼ਮ / ਪੈਨਸ਼ਨਰਜ਼ ਵਿਰੋਧੀ ਵਤੀਰੇ ਖਿਲਾਫ ਪੂਰੇ ਪੰਜਾਬ ਅੰਦਰ ਮਿਤੀ 09 – 10 -11 ਨਵੰਬਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ / ਹਲਕਾ ਵਧਾਇਕ ਦੇ ਘਰਾਂ  ਅੱਗੇ ਪੰਜਾਬ ਦੇ ਮੁੱਖ ਮੰਤਰੀ ਦੇ ਪੁੱਤਲੇ ਫੂਕੇ ਗਏ ਤੇ ਫੂਕੇ ਜਾਣਗੇ। ਇਸ ਮੌਕੇ ਰੋਸ ਦਾ ਪ੍ਰਗਟਾਵਾ ਕਾਲੇ ਝੰਡੇ / ਕਾਲੀ ਪੱਗੜ੍ਹੀ/ ਕਾਲੀ ਚੂਨੀ / ਕਾਲੀ ਪੱਟੀ ਆਦਿ ਨਾਲ ਕੀਤਾ ਗਿਆ।

ਇਸ ਉਪਰੰਤ ਅਗਲੇ ਤਿੱਖੇ ਐਕਸ਼ਨ ਉਲੀਕਣ ਲਈ ਮਿਤੀ 14 ਨਵੰਬਰ ਨੂੰ 11 .00 ਵਜੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿੱਖੇ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਸਾਂਝਾ ਫਰੰਟ ਵਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮ ਛੋੜ/ ਕੰਪਿਊਟਰ ਛੋੜ ਹੜਤਾਲ ਦਾ ਵੀ ਸਮਰਥਨ ਕੀਤਾ ਗਿਆ ਅਤੇ ਉਹਨਾਂ ਨੂੰ ਵੀ ਸਾਂਝਾ ਫਰੰਟ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜਰਨੈਲ ਸਿੰਘ ਸਿੰਧੂ ,ਹਰਨੇਕ ਸਿੰਘ ਮਾਵੀ,ਅਮਨਦੀਪ ਸਿੰਘ,ਸੁਨੀਲ ਕੁਮਾਰ, ਪ੍ਰੇਮ ਸ਼ਰਮਾ ,ਸੌਦਾਗਰ ਖਾਨ,ਕੁਲਦੀਪ ਸਿੰਘ ,ਅਮਰੀਕ ਸਿੰਘ ਸੇਠੀ,ਇੰਦਰਜੀਤ ਸਿੰਘ ਨਰੇਸ਼ ਬਿਟੂ  , ਭਗਤ ਰਾਮ ਰੰਗੜਾ, ਗੁਰਬਖਸ਼ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ

dawn punjab
Author: dawn punjab

Leave a Comment

RELATED LATEST NEWS

Top Headlines

ਜ਼ਿਲ੍ਹਾ ਹਸਪਤਾਲ ‘ਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ  ਸਰਕਾਰੀ ਸਿਹਤ ਸੰਭਾਲ ਖੇਤਰ ‘ਚ ਅਹਿਮ ਪ੍ਰਾਪਤੀ – ਡਾ. ਚੀਮਾ  ਐਸ.ਏ.ਐਸ.ਨਗਰ : ਸਿਹਤ

Live Cricket

Rashifal