Follow us

14/01/2025 4:57 pm

Search
Close this search box.
Home » News In Punjabi » ਚੰਡੀਗੜ੍ਹ » ਲੋਹੜੀ ਤੇ ਮਾਘੀ ਮੌਕੇ ਲੋੜਵੰਦਾਂ ਦੀ ਮਦਦ ਦਾ ਉਪਰਾਲਾ

ਲੋਹੜੀ ਤੇ ਮਾਘੀ ਮੌਕੇ ਲੋੜਵੰਦਾਂ ਦੀ ਮਦਦ ਦਾ ਉਪਰਾਲਾ

ਡਿਪਟੀ ਮੇਅਰ ਨੇ ਟਰਬਨ ਏਡ ਅਤੇ ਵੀ ਆਰ ਐਫ ਯੂ ਸੰਸਥਾ ਦੇ ਸਹਿਯੋਗ ਨਾਲ ਔਰਤਾਂ ਨੂੰ ਦਿੱਤੀਆਂ ਗਰਮ ਲੋਈਆਂ

ਸਮਾਜ ਸੇਵੀ ਸੰਸਥਾਵਾਂ ਨੂੰ ਲੋੜਵੰਦਾਂ ਲਈ  ਆਉਣਾ ਚਾਹੀਦਾ ਅੱਗੇ : ਕੁਲਜੀਤ ਸਿੰਘ ਬੇਦੀ

ਮੋਹਾਲੀ:
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਮਾਜ ਸੇਵੀ ਸੰਸਥਾਵਾਂ ਟਰਬਨ ਏਡ ਅਤੇ ਵੀ ਆਰ ਐਫ ਯੂ ਦੇ ਸਹਿਯੋਗ ਨਾਲ ਅੱਜ ਫੇਜ਼ 8 ਦੀ ਸ਼ਹੀਦ ਊਧਮ ਸਿੰਘ ਕਲੋਨੀ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਗਰਮ ਲੋਈਆਂ ਵੰਡੀਆਂ। ਇਸ ਮੌਕੇ ਇਹਨਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸਰਤਾਜ ਸਿੰਘ ਤਰਨਦੀਪ ਸਿੰਘ ਅਤੇ ਗੌਤਮ ਉਨ੍ਹਾਂ ਦੇ ਨਾਲ ਹਾਜ਼ਰ ਸਨ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਵੀ ਦਿੱਤੀਆਂ।

ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕੀਤਾ ਕਿ ਇਹ ਸਮਾਜ ਸੇਵੀ ਸੰਸਥਾਵਾਂ ਸਮਾਜ ਸੇਵਾ ਦਾ ਬਹੁਤ ਵਧੀਆ ਕੰਮ ਕਰ ਰਹੀਆਂ ਅਤੇ ਸਰਦੀ ਦੇ ਇਸ ਮੌਸਮ ਵਿੱਚ ਜਦੋਂ ਗਰਮ ਕੱਪੜਿਆਂ ਦੀ ਬਹੁਤ ਜਿਆਦਾ ਲੋੜ ਹੈ ਲੋੜਵੰਦ ਕੁੜੀਆਂ ਨੂੰ ਵੰਡ ਕੇ ਬਹੁਤ ਹੀ ਸੰਤੁਸ਼ਟੀ ਮਿਲੀ ਹੈ। ਉਹਨਾਂ ਨੇ ਇਹਨਾਂ ਦੋਹਾਂ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਸੰਸਥਾਵਾਂ ਇਸ ਪੁੰਨ ਦੇ ਕੰਮ ਵਿੱਚ ਅੱਗੇ ਆਉਣ ਲਈ ਕਿਹਾ।

ਇਸ ਮੌਕੇ ਸ਼ਹੀਦ ਊਧਮ ਸਿੰਘ ਕਲੋਨੀ ਦੀਆਂ ਔਰਤਾਂ ਨੇ ਲੋਈਆਂ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਿਪਟੀ  ਮੇਅਰ   ਕੁਲਜੀਤ ਸਿੰਘ ਬੇਦੀ ਅਤੇ ਇਹਨਾਂ ਦੋਵਾਂ ਸੰਸਥਾਵਾਂ ਦੇ ਨੁਮਾਇਦਿਆਂ ਦਾ ਧੰਨਵਾਦ ਕੀਤਾ।

dawnpunjab
Author: dawnpunjab

Leave a Comment

RELATED LATEST NEWS