ਸਾਹਿਬਜ਼ਾਦਾ ਅਜੀਤ ਸਿੰਘ ਨਗਰ:
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜਿਲਾ ਸਵੀਪ ਟੀਮ ਵੱਲੋਂ ਵੱਡੇ ਪੱਧਰ ਤੇ 80 ਫ਼ੀਸਦੀ ਪਾਰ ਦੇ ਮਤਦਾਨ ਟੀਚੇ ਦੀ ਪੂਰਤੀ ਲਈ ਸਰਗਰਮੀ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਹਰ ਇੱਕ ਵਿਦਿਅਕ ਅਦਾਰੇ ਵਿਚ ਵੋਟਰ ਸਾਖਰਤਾ ਕਲੱਬ (ਈ ਐਲ ਸੀ) ਸਥਾਪਿਤ ਕੀਤੇ ਗਏ ਹਨ ਅਤੇ ਹਰ ਵਿਦਿਅਕ ਅਦਾਰੇ ਵਿੱਚ ਘੱਟੋ ਘੱਟ ਦੋ ਕੈਂਪਸ ਅੰਬੇਸਡਰ ਨਿਯੁਕਤ ਕੀਤੇ ਗਏ ਹਨ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਨਾਮ ਸਿੰਘ ਬਾਠ ਅਤੇ ਸਵੀਪ ਗਤੀਵਿਧੀਆਂ ਲਈ ਸਹਾਇਕ ਨੋਡਲ ਅਫ਼ਸਰ ਅੰਗਰੇਜ ਸਿੰਘ ਡਿਪਟੀ ਡੀ ਈ ਓ ਦੀ ਅਗਵਾਈ ਵਿਚ ਹਰ ਸਕੂਲ ਵਿੱਚ ਲੋਕਤੰਤਰ ਦੀ ਦੀਵਾਰ ਬਣਾਈ ਜਾ ਰਹੀ ਹੈ,ਜਿਸ ਵਿਚ ਪੇਟਿੰਗ, ਸਲੋਗਨ ਮੁਕਾਬਲੇ ਅਤੇ ਮਹਿਲਾ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਮਹਿੰਦੀ ਲਗਾਈ ਜਾ ਰਹੀ। ਨੁੱਕੜ ਨਾਟਕ, ਲੋਕਤੰਤਰ ਦੀਆਂ ਬੋਲੀਆਂ ਪਾ ਕੇ ਅਤੇ ਰੈਲੀਆਂ ਕੱਢਕੇ ਵੋਟਰਾਂ ਨੂੰ ਵੋਟ ਪਾਉਣ ਅਤੇ ਬਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਹਲਕਾ ਡੇਰਾਬਸੀ ਦੀ ਅਗਵਾਈ ਪ੍ਰਿੰਸੀਪਲ ਰੂਮਾ ਰਾਣੀ, ਪੰਜਾਬੀ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੀਨਾ ਰਾਜਪੂਤ, ਹਲਕਾ ਮੁਹਾਲੀ ਵਿੱਚ ਆਸ਼ੀਸ਼ ਵਾਜਪਾਈ ਸਰਕਾਰੀ ਕਾਲਜ ਮੁਹਾਲੀ, ਮੀਤੇਸ਼ ਅਤੇ ਨੀਤੂ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ1 ਅਤੇ ਹਲਕਾ ਖਰੜ ਵਿਚ ਨਵਦੀਪ ਚੌਧਰੀ ਡੀ ਪੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੜ ਅਤੇ ਕ੍ਰਿਸ਼ਨ ਕੁਮਾਰ ਵੱਲੌਂ ਲਗਾਤਾਰ ਸਵੀਪ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ।
ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜੁਆਨ ਗੀਤ ਅਤੇ ਕਵਿਤਾਵਾਂ ਗਾ ਕੇ, ਬੋਲੀਆਂ ਪਾਕੇ ਲੋਕਤੰਤਰ ਦੇ ਇਸ ਮਹਾਂ ਤਿਉਹਾਰ ਨੂੰ ਮਨਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਇੱਕ ਜੂਨ ਦੀ ਤਪਦੀ ਦੁਪਹਿਰ ਵਾਲੇ ਮਹੀਨੇ ਸ਼ੇਰ ਦਿਲ ਪੰਜਾਬੀ ਬਣ ਵੋਟ ਭੁਗਤਾਉਣ ਦਾ ਸੁਨੇਹਾ ਦੇ ਰਹੇ ਸਨ।
