ਪ੍ਰਿੰਸੀਪਲ ਮੁਨੀਸ਼ ਕੁਮਾਰ ਸ਼ਰਮਾ ਨੂੰ 2 ਦਸੰਬਰ 2023 ਨੂੰ ਕੀਤਾ ਗਿਆ ਸੀ ਸਰਕਾਰੀ ਸੇਵਾਵਾਂ ਤੋਂ ਸਸਪੈਂਡ।
Education- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਸਰਕਾਰੀ ਸੇਵਾਵਾਂ ਤੋਂ ਸਸਪੈਂਡ ਕੀਤੇ ਗਏ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਮੁਨੀਸ਼ ਕੁਮਾਰ ਸ਼ਰਮਾ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਮੁਨੀਸ਼ ਕੁਮਾਰ ਸ਼ਰਮਾ ਨੂੰ ਸਰਕਾਰ ਦੇ ਹੁਕਮ ਨੰਬਰ SED-EDU404/120/2023-1EDU4/185 ਦੇ ਤਹਿਤ ਮਿਤੀ 2 ਦਸੰਬਰ 2023 ਨੂੰ ਸਰਕਾਰੀ ਸੇਵਾਵਾਂ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ।
ਵਿਭਾਗ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ, ਹੁਣ ਅਧਿਕਾਰੀ ਨੂੰ ਪੈਂਡਿੰਗ ਇਨਕੁਆਰੀ ਦੀ ਸ਼ਰਤ ਤੇ ਬਹਾਲ ਕਰਦੇ ਹੋਏ ਵਿਭਾਗ ਦੇ ਵਲੋਂ ਉਸ ਨੂੰ ਬਤੌਰ ਪ੍ਰਿੰਸੀਪਲ ਡਾਇਟ ਚੀਮਾ, ਜਿਲ੍ਹਾ ਬਰਨਾਲਾ ਵਿਖੇ ਖਾਲੀ ਪੋਸਟ ਤੇ ਤੈਨਾਤ ਕੀਤਾ ਜਾਂਦਾ ਹੈ।
