Follow us

24/11/2024 12:46 am

Search
Close this search box.
Home » Uncategorized » ਮਰੀਜ਼ਾਂ ਤੇ ਸਕੂਲੀ ਬੱਚਿਆਂ ਦੇ ਦੰਦਾਂ ਦਾ ਕੀਤਾ ਚੈੱਕਅਪ ਤੇ ਇਲਾਜ : ਡਾ. ਸੁਰਿੰਦਰਪਾਲ ਕੌਰ

ਮਰੀਜ਼ਾਂ ਤੇ ਸਕੂਲੀ ਬੱਚਿਆਂ ਦੇ ਦੰਦਾਂ ਦਾ ਕੀਤਾ ਚੈੱਕਅਪ ਤੇ ਇਲਾਜ : ਡਾ. ਸੁਰਿੰਦਰਪਾਲ ਕੌਰ

ਦੰਦ ਪੰਦਰਵਾੜੇ ਤਹਿਤ ਵੰਡੇ ਗਏ ਦੰਦਾਂ ਦੇ ਸੈੱਟ

ਖਰੜ/ ਮੋਹਾਲੀ :
ਸਿਵਲ ਸਰਜਨ ਮੋਹਾਲੀ ਡਾ. ਮਹੇਸ਼ ਆਹੂਜਾ ਦੇ ਦਿਸ਼ਾ ਨਿਰਦੇਸ਼ ਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਦੀ ਅਗਵਾਈ ਵਿਚ ਬਲਾਕ ਪੀ.ਐਚ.ਸੀ. ਘੜੂੰਆਂ ਵਿਖੇ ਦੰਦਾਂ ਦੀ ਸਿਹਤ ਸਬੰਧੀ 36ਵਾਂ ਦੰਦ ਪੰਦਰਵਾੜਾ ਮਨਾਇਆ ਗਿਆ, ਜਿਸ ਮੌਕੇ ਜਰੂਰਤਮੰਦ ਮਰੀਜਾਂ ਨੂੰ ਦੰਦਾਂ ਦੇ 11 ਸੈਟ ਮੁਫ਼ਤ ਵੰਡੇ ਗਏ।

ਐਸ ਐਮ ਓ ਡਾ. ਸੁਰਿੰਦਰਪਾਲ ਕੌਰ ਅਤੇ ਡਾ. ਹਰਦੀਪ ਕੌਰ ਨੇ ਦੱਸਿਆ ਕਿ ਦੰਦਾਂ ਦੀਆਂ ਹਰ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਇਸ ਪੰਦਰਵਾੜੇ ਦੌਰਾਨ ਮੁਫ਼ਤ ਕੀਤਾ ਗਿਆ, ਜਦੋਂਕਿ ਸਕੂਲੀ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਆਰ.ਬੀ.ਐਸ.ਕੇ. ਟੀਮਾਂ ਵਲੋਂ ਕੀਤਾ ਗਿਆ। ਜਰੂਰਤਮੰਦ ਮਰੀਜਾਂ ਨੂੰ ਦੰਦਾਂ ਦੇ ਸੈਟ ਮੁਫ਼ਤ ਵੰਡੇ ਗਏ ਹਨ ਅਤੇ ਉਨ੍ਹਾਂ ਨੂੰ ਦੰਦਾਂ ਦੇ ਸੈਟਾਂ ਦੀ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਮੈਡੀਕਲ ਅਫਸਰ ਡਾ. ਮਨਮੀਤ ਕੌਰ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਹਤ ਕੇਂਦਰਾਂ ਵਿਖੇ ਲੋਕਾਂ ਵਿਚ ਦੰਦਾਂ ਅਤੇ ਮੂੰਹ ਦੀ ਸਿਹਤ ਬਾਰੇ ਜਾਗਰੂਕਤਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ ਅਤੇ ਕੁਦਰਤ ਦੀ ਅਨਮੋਲ ਦਾਤ ਹਨ ਅਤੇ ਬਚਪਨ ਤੋਂ ਹੀ ਦੰਦਾਂ ਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ।

ਇਸ ਮੌਕੇ ਡਾ. ਪੀ.ਐਸ. ਭੱਟੀ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸੁਖਵਿੰਦਰ ਸਿੰਘ ਕੰਗ ਤੇ ਹੋਰ ਸਟਾਫ ਮੌਜੂਦ ਸੀ।

dawn punjab
Author: dawn punjab

Leave a Comment

RELATED LATEST NEWS

Top Headlines

ਜ਼ਿਲ੍ਹਾ ਹਸਪਤਾਲ ‘ਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ  ਸਰਕਾਰੀ ਸਿਹਤ ਸੰਭਾਲ ਖੇਤਰ ‘ਚ ਅਹਿਮ ਪ੍ਰਾਪਤੀ – ਡਾ. ਚੀਮਾ  ਐਸ.ਏ.ਐਸ.ਨਗਰ : ਸਿਹਤ

Live Cricket

Rashifal