Follow us

24/11/2024 12:26 am

Search
Close this search box.
Home » News In Punjabi » ਚੰਡੀਗੜ੍ਹ » 1240 ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਕੀਤਾ ਅੱਪਗ੍ਰੇਡ: ਡਾ. ਬਲਜੀਤ ਕੌਰ 

1240 ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਕੀਤਾ ਅੱਪਗ੍ਰੇਡ: ਡਾ. ਬਲਜੀਤ ਕੌਰ 

ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ 1240 ਔਰਤਾਂ ਨੂੰ ਮਿਲੇਗਾ ਰੁਜ਼ਗਾਰ

ਚੰਡੀਗੜ੍ਹ:

ਪੰਜਾਬ ਸਰਕਾਰ ਵੱਲੋਂ ਸੂਬੇ ਦੇ 1240 ਆਂਗਣਵਾੜੀ ਕੇਂਦਰਾਂ ਨੂੰ ਮਿੰਨੀ ਆਂਗਣਵਾੜੀ ਕੇਂਦਰਾਂ ਤੋਂ ਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਅੱਪਗ੍ਰੇਡ ਕੀਤਾ ਗਿਆ ਹੈ।

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਕੁੱਲ 27314 ਆਂਗਨਵਾੜੀ ਸੈਟਰਾਂ ਵਿਚੋ 1240 ਆਂਗਨਵਾੜੀ ਸੈਟਰ ਬਤੋਰ ਮਿੰਨੀ ਆਂਗਨਵਾੜੀ ਸੈਂਟਰ ਚਲ ਰਹੇ ਸਨ। ਉਹਨਾਂ ਦੱਸਿਆ ਕਿ ਇਹਨਾਂ 1240 ਆਂਗਨਵਾੜੀ ਸੈਟਰਾਂ ਵਿੱਚ ਇੱਕ ਵਰਕਰ ਕੰਮ ਕਰ ਰਹੀ ਸੀ, ਜਿਸਨੂੰ ਪ੍ਰਤੀ ਮਹੀਨਾ ਮਾਣਭੱਤਾ 3500 ਰੁਪਏ ਦਿੱਤਾ ਜਾਂਦਾ मी।

ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ  ਵਾਲੀ ਪੰਜਾਬ ਸਰਕਾਰ ਵੱਲੋ ਪਿਛਲੇ ਲੰਮੇ ਸਮੇ ਤੋ ਆਂਗਨਵਾੜੀ ਵਰਕਰ ਯੂਨੀਅਨ ਦੀ ਮੰਗ ਤੇ ਵਿਚਾਰ ਕਰਦੇ ਹੋਏ ਇਹਨਾਂ 1240 ਮਿੰਨੀ ਆਂਗਨਵਾੜੀ ਸੈਟਰਾਂ ਨੂੰ ਮੇਨ ਆਂਗਨਵਾੜੀ ਸੈਟਰਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਸੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਦਿੱਤੀ ਗਈ ਪ੍ਰਵਾਨਗੀ ਦੇ ਸਨਮੁੱਖ ਕੇਂਦਰ ਸਰਕਾਰ ਵੱਲੋ ਵੀ ਇਹਨਾਂ 1240 ਮਿੰਨੀ ਆਂਗਨਵਾੜੀ ਸੈਟਰਾਂ ਨੂੰ ਮੇਨ ਆਂਗਨਵਾੜੀ ਸੈਟਰਾਂ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਹੈ।ਮਿੰਨੀ ਤੋ ਮੇਨ ਆਂਗਨਵਾੜੀ ਸੈਟਰ ਦੀ ਪ੍ਰਵਾਨਗੀ ਅਨੁਸਾਰ ਹੁਣ ਪੰਜਾਬ ਵਿੱਚ ਕੁੱਲ ਪ੍ਰਵਾਨਤ 27314 ਆਂਗਨਵਾੜੀ ਸੈਟਰ ਮੇਨ ਆਂਗਨਵਾੜੀ ਸੈਟਰਾਂ ਦੀ ਸ੍ਰੇਣੀ ਵਿੱਚ ਆ ਗਏ ਹਨ।ਉਨ੍ਹਾਂ ਕਿਹਾ ਕਿ ਹੁਣ ਮਿੰਨੀ ਆਂਗਨਵਾੜੀ ਵਰਕਰ ਦਾ ਪ੍ਰਤੀ ਮਹੀਨਾ ਮਾਣਭੱਤਾ 3500 ਰੁਪਏ ਤੋਂ ਵੱਧ ਕੇ ਕੁੱਲ 4500 ਰੁਪਏ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਆਂਗਨਵਾੜੀ ਕੇਂਦਰਾਂ ਵਿੱਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣਭੱਤਾ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੱਖਰਾ ਮਣਭੱਤਾ ਦਿੱਤਾ ਜਾਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੇਨ ਆਂਗਨਵਾੜੀ ਸੈਂਟਰਾਂ ਦੀ ਪ੍ਰਵਾਨਗੀ ਨਾਲ ਹੁਣ 1240 ਆਂਗਨਵਾੜੀ ਹੈਲਪਰਾਂ ਦੀਆਂ ਮਾਣਭੱਤੇ ਦੀਆਂ ਅਸਾਮੀਆਂ ਵੀ ਸਿਰਜਤ ਹੋਈਆਂ ਹਨ, ਜਿਸ ਕਰਕੇ 1240 ਆਂਗਨਵਾੜੀ ਹੈਲਪਰਾਂ ਦੀ ਭਰਤੀ ਜਲਦ ਕੀਤੀ ਜਾਵੇਗੀ। ਆਂਗਨਵਾੜੀ ਹੈਲਪਰ ਦਾ ਮਾਣਭੱਤਾ 2250 ਰੁਪਏ ਪ੍ਰਤੀ ਮਹੀਨਾ ਹੋਵੇਗਾ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਫਿਕਸ ਮਾਣ ਭੱਤੇ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਆਂਗਣਵਾੜੀ ਵਰਕਰ ਨੂੰ 5000 ਰੁਪਏ ਅਤੇ ਹੈਲਪਰ ਨੂੰ 3100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਅਤੇ ਇਸਦੇ ਨਾਲ ਹੀ ਆਂਗਨਵਾੜੀ ਵਰਕਰ ਨੂੰ 500 ਰੁਪਏ ਅਤੇ ਹੈਲਪਰ ਨੂੰ 250 ਰੁਪਏ ਜਨਵਰੀ ਵਿੱਚ ਸਲਾਨਾ ਵਾਧਾ ਦਿੱਤਾ ਜਾਂਦਾ ਹੈ।

ਮੰਤਰੀ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋ ਕੀਤੇ ਗਏ ਇਸ ਉਪਰਾਲੇ ਸਦਕਾ 1240 ਔਰਤਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਆਂਗਨਵਾੜੀ ਸੈਟਰਾਂ ਦੇ ਲਾਭਪਾਤਰੀਆਂ ਨੂੰ ਵੀ ਸਹੀ ਤਰੀਕੇ ਨਾਲ ਲਾਭ ਪਹੁੰਚਾਇਆ ਜਾ ਸਕੇਗਾ।

dawn punjab
Author: dawn punjab

Leave a Comment

RELATED LATEST NEWS

Top Headlines

ਜ਼ਿਲ੍ਹਾ ਹਸਪਤਾਲ ‘ਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ  ਸਰਕਾਰੀ ਸਿਹਤ ਸੰਭਾਲ ਖੇਤਰ ‘ਚ ਅਹਿਮ ਪ੍ਰਾਪਤੀ – ਡਾ. ਚੀਮਾ  ਐਸ.ਏ.ਐਸ.ਨਗਰ : ਸਿਹਤ

Live Cricket

Rashifal