DNA ਰਿਪੋਰਟ ਨੇ ਸੋਹਣਾ ਹਸਪਤਾਲ ਨੂੰ ਬੱਚੇ ਦੀ ਅਦਲਾ-ਬਦਲੀ ਦੇ ਦੋਸ਼ਾਂ ਦੀ ਅਗਨਿ ਪਰੀਖਿਆ ਚੋਂ ਬੇਦਾਗ਼ ਨਿਕਲਿਆ
DNA Report Clears Sohana Hospital in Baby-Swapping Allegation
Mohali: ਮੋਹਾਲੀ, ਸਤੰਬਰ 19
Child swapping allegation: ਕਰਨਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਦੇ ਡੀਐਨਏ ਟੈਸਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਨਵਜਾਤ ਬੱਚੀ ਦੇ ਜੈਵਿਕ ਮਾਤਾ-ਪਿਤਾ ਹਨ। ਸੋਹਣਾ ਹਸਪਤਾਲ ਵਿੱਚ ਬੱਚੇ ਦੀ ਅਦਲਾ-ਬਦਲੀ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਇਹ ਟੈਸਟ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਰਿਪੋਰਟ ਖੋਲੀ ਗਈ, ਜਿਸ ਵਿੱਚ ਸਾਫ਼ ਹੋ ਗਿਆ ਕਿ ਇਹ ਸਾਰੇ ਦੋਸ਼ ਗਲਤ ਸਨ। ਰਿਪੋਰਟ ਆਉਣ ਤੋਂ ਬਾਅਦ ਮਾਪਿਆਂ ਨੇ ਬੱਚੀ ਨੂੰ ਆਪਣਾ ਮੰਨ ਲਿਆ ਅਤੇ ਹਸਪਤਾਲ਼ ਇਸ “ਬਚਾ ਬਦਲੀ” ਦੋਸ਼ ਦੀ ਅਗਨੀ ਪ੍ਰੀਖਿਆ ਵਿਚੋਂ ਬੇਦਾਗ਼ ਨਿਕਲਿਆ ਹੈ।
ਪ੍ਰੈੱਸ ਕਾਨਫਰੈਂਸ ਦੌਰਾਨ ਸੋਹਣਾ ਹਸਪਤਾਲ ਦੇ ਸੀ.ਈ.ਓ. ਗਗਨਦੀਪ ਸਿੰਘ ਸਚਦੇਵਾ ਅਤੇ ਚੀਫ਼ ਐਡਮਿਨਿਸਟ੍ਰੇਟਰ ਆਦਰਸ਼ ਸੂਰੀ ਨੇ ਕਿਹਾ ਕਿ ਹਸਪਤਾਲ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਦੋਸ਼ ਲਗੇ, ਡੀਐਨਏ ਸੈਂਪਲ ਪੁਲਿਸ ਦੀ ਨਿਗਰਾਨੀ ਹੇਠ ਇਕੱਠੇ ਕਰਕੇ ਬਾਹਰੀ ਲੈਬ ਵਿੱਚ ਭੇਜੇ ਗਏ ਸਨ। ਹੁਣ ਰਿਪੋਰਟ ਨੇ ਸਾਰੇ ਸੰਦੇਹ ਖਤਮ ਕਰ ਦਿੱਤੇ ਹਨ।
ਹਸਪਤਾਲ ਨੇ ਪੂਰੇ ਮਾਮਲੇ ਦੌਰਾਨ ਨਵਜਾਤ ਬੱਚੀ ਦੀ ਪੂਰੀ ਦੇਖਭਾਲ ਕੀਤੀ ਅਤੇ ਜ਼ੋਰ ਦਿੱਤਾ ਕਿ ਮੁੰਡੇ ਤੇ ਕੁੜੀ ਵਿੱਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਹਰ ਬੱਚਾ, ਚਾਹੇ ਉਹ ਕਿਸੇ ਵੀ ਲਿੰਗ ਦਾ ਹੋਵੇ, ਪਰਿਵਾਰ ਅਤੇ ਸਮਾਜ ਦੋਵਾਂ ਲਈ ਵਰਦਾਨ ਹੈ। ਹਸਪਤਾਲ ਨੇ ਕਿਹਾ ਕਿ ਇਹ ਮਾਮਲਾ ਸਮਾਜ ਵਿੱਚ ਡੂੰਘੀਆਂ ਲਿੰਗ ਪੱਖਪਾਤੀ ਸੋਚਾਂ ਨੂੰ ਦਰਸਾਉਂਦਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਭ ਬੱਚਿਆਂ ਮੁੰਡਾ/ਕੁੜੀ ਲਈ ਸਮਾਨਤਾ ਅਤੇ ਆਦਰ ਦੀ ਭਾਵਨਾ ਪੈਦਾ ਕਰਨ ਇਹ ਪ੍ਰਮਾਤਮਾ ਦੀ ਦੇਣ ਹੈ।
ਪੁਲਿਸ ਅਤੇ ਪ੍ਰਸ਼ਾਸਨ ਦੀ ਭੂਮਿਕਾ
ਸੋਹਣਾ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਅਮਨਪ੍ਰੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਨਿਰਪੱਖ ਜਾਂਚ ਕੀਤੀ ਗਈ। DNA ਰਿਪੋਰਟ ਨੇ ਸਾਬਤ ਕਰ ਦਿੱਤਾ ਕਿ ਕੋਈ ਅਦਲਾ-ਬਦਲੀ ਨਹੀਂ ਹੋਈ ਅਤੇ ਸਾਰਾ ਮਾਮਲਾ ਸਿਰਫ਼ ਗਲਤਫ਼ਹਮੀ ਕਾਰਨ ਵਧਿਆ। ਸੋਹਣਾ ਹਸਪਤਾਲ ਨੇ ਸਮਾਜ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਜ਼ਿੰਮੇਵਾਰੀ ਵਰਤੋ ਅਤੇ ਲਿੰਗ ਅਧਾਰਤ ਪੱਖਪਾਤ ਤੋਂ ਉੱਪਰ ਉਠ ਕੇ ਸਮਾਨਤਾ ਅਤੇ ਆਦਰ ਵਾਲਾ ਮਾਹੌਲ ਬਣਾਓ।
ਕਿ ਸੀ ਮਮਲਾ ?
ਥਾਣਾ ਸੋਹਣਾ ਦੇ ਐਸ.ਐਚ.ਓ. ਅਮਨਪ੍ਰੀਤ ਸਿੰਘ ਨੇ ਦੱਸਿਆ,“11 ਸਤੰਬਰ ਨੂੰ ਕਰਨਾਲ ਨੇੜੇ ਪਿੰਡ ਤੋਂ ਆਏ ਹੋਏ ਇੱਕ ਪਰਿਵਾਰ ਸੋਹਣਾ ਸੁਪਰ ਮਲਟੀ ਸਪੇਸਿਲਟੀ ਹੌਸਪੀਟਲ ਵਿਚ ਡਿਲਿਵਰੀ ਹੋਈ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਨਵਜੰਮਿਆ ਬੱਚਾ ਮੁੰਡਾ ਸੀ ਪਰ ਕਾਰਡ ‘ਤੇ ਕੁੜੀ ਦਰਜ ਸੀ।” ਹਸਪਤਾਲ ਨੇ ਤੁਰੰਤ ਡੀਐਨਏ ਟੈਸਟ ਦੀ ਪੇਸ਼ਕਸ਼ ਕੀਤੀ।“ਅੱਜ ਸੀਲਬੰਦ ਰਿਪੋਰਟ ਸਭ ਦੀ ਹਾਜ਼ਰੀ ਵਿੱਚ ਖੋਲੀ ਗਈ ਜਿਸ ਵਿੱਚ ਬੱਚੀ ਦਾ ਡੀ.ਐਨ.ਏ DNA 100% ਮਾਤਾ ਅਤੇ 100% ਪਿਤਾ ਨਾਲ ਮੇਲ ਖਾਂਦਾ ਹੈ। ਪਰਿਵਾਰ ਨੇ ਬੱਚੀ ਨੂੰ ਆਪਣੀ ਮੰਨ ਲਿਆ,”ਹੈ ਅਤੇ ਇਹ ਮਸਲਾ ਹੁਣ ਸੁਲਝ ਗਿਆ ਹੈ।
CM Haryana ਤਕ ਪੁੱਜਿਆ ਸੀ ਮਸਲਾ
ਕਰਨਲ ਦੇ ਰਹਿਣ ਵਾਲੇ ਪਰਿਵਾਰ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਤਕ ਪਹੁੰਚ ਕੀਤੀ ਤਾਂ CM Haryana ਸੈਨੀ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਹੁਕਮ ‘ਤੇ ਪਰਿਵਾਰ ਨੂੰ DNA ਡੀਐਨਏ ਟੈਸਟ ਕਰਵਾ ਕੇ ਸੱਚਾਈ ਪਤਾ ਕਰਨ ਦੀ ਸਲਾਹ ਦਿੱਤੀ ਗਈ। ਦੋਹਾਂ ਮਾਤਾ ਅਤੇ ਪਿਤਾ ਦੇ ਪਰਿਵਾਰਾਂ ਨੇ ਸਹਿਮਤੀ ਦਿੱਤੀ ਸੀ।
