ਹਰੇਕ ਹਲਕੇ ਵਿੱਚ ਕਬੱਡੀ ਸਟੇਡੀਅਮ ਬਣਾਏ ਜਾਣਗੇ ਅਤੇ ਵਰਲਡ ਕਬੱਡੀ ਕੱਪ ਦੋਬਾਰਾ ਸ਼ੁਰੂ ਕੀਤਾ ਜਾਵੇਗਾ –ਸੁਖਬੀਰ ਸਿੰਘ ਬਾਦਲ
ਮੋਹਾਲੀ :
ਇੱਥੋਂ ਨਜਦੀਕੀ ਪਿੰਡ ਮਨਾਣਾ ਵਿਖੇ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਜੀਤੀ, ਮਨਪ੍ਰੀਤ ਸਿੰਘ ਸੋਨੂੰ, ਪਰਮਿੰਦਰ ਜੰਡਪੁਰ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ। ਇਸ ਕਬੱਡੀ ਕੱਪ ਵਿੱਚ 32 ਟੀਮਾਂ ਨੇ ਭਾਗ ਲਿਆ ਅਤੇ ਅਖੀਰ ਫਾਈਨਲ ਦਾ ਫਸਵਾਂ ਮੁਕਾਬਲਾ ਦਿਉਰਾ ਅਤੇ ਸੁਰਖਪੁਰ ਦੀਆਂ ਟੀਮਾਂ ਦਰਮਿਆਨ ਹੋਇਆ। ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਅਖੀਰ ਦਿਉਰਾ ਦੇ ਗੱਭਰੂਆਂ ਨੇ ਇਹ ਮੈਚ ਸੁਰਖਪੁਰ ਦੇ ਗੱਭਰੂਆਂ ਨੂੰ ਹਰਾ ਕਿ ਜਿੱਤ ਲਿਆ ਅਤੇ ਪਹਿਲਾ ਇਨਾਮ 1,00,000 ਰੁਪਏ ਅਤੇ ਦੂਜਾ ਇਨਾਮ 51000 ਰੁਪਏ ਦਿੱਤਾ ਗਿਆ। ਇਸ ਦੌਰਾਨ ਬੈਸਟ ਰੇਡਰ ਦੀਪ ਦੁਬਰਜੀ ਨੂੰ ਐਲਾਨਿਆ ਗਿਆ ਅਤੇ ਜਾਫੀ ਸਿੱਲੂ ਬਾਹੂ ਅਕਰਬਰਪੁਰ ਹਰਿਆਣਾ ਨੂੰ ਐਲਾਨਿਆਂ ਗਿਆ, ਜਿਨ੍ਹਾਂ ਨੂੰ ਨਵੇਂ ਮਹਿੰਦਰਾ ਟਰੈਕਟਰ ਇਨਾਮ ਵਿੱਚ ਦਿੱਤੇ ਗਏ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ, ਪ੍ਰੋ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ, ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਖਰੜ ਚਰਨਜੀਤ ਸਿੰਘ ਕਾਲੇਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਦਿ ਤੋਂ ਇਲਾਵਾ ਹਲਕੇ ਦੇ ਸ਼੍ਰੋਮਣੀ ਅਕਾਲੀ ਦੇ ਆਗ ਅਤੇ ਵੱਖ ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਸੁਖਬੀਰ ਸਿੰਘ ਸਿੰਘ ਬਾਦਲ ਨੇ ਆਪਣੇ ਵੱਲੋਂ ਕਲੱਬ ਨੂੰ ਇੱਕ ਲੱਖ ਰੁਪਏ ਨਕਦ ਦਿੱਤੇ ਅਤੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸਮੇਂ ਦੀਆਂ ਮੌਜੂਦਾ ਸਰਕਾਰਾਂ ਨੇ ਮਾਂ ਖੇਡ ਕਬੱਡੀ ਨੂੰ ਤਕਰੀਬਨ ਖਤਮ ਹੀ ਕਰ ਦਿੱਤਾ, ਜਦੋਂ ਸਾਡੀ ਸਰਕਾਰ ਸੀ ਤਾਂ ਉਸ ਮੌਕੇ ਵਰਲਡ ਕਬੱਡੀ ਕੱਪ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਖੁਦ ਦੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਹੈ, ਪ੍ਰੰਤੂ ਜਦੋਂ ਸਾਡੀ ਸਰਕਾਰ ਮੁੜ ਆਵੇਗੀ ਤਾਂ ਅਸੀਂ ਵਰਲਡ ਕਬੱਡੀ ਕੱਪ ਦੋਬਾਰਾ ਸ਼ੁਰੂ ਕਰਾਂਗੇ। ਪੰਜਾਬ ਦੇ ਹਰੇਕ ਹਲਕੇ ਵਿੱਚ ਇੱਕ ਕਬੱਡੀ ਸਟੇਡੀਅਮ ਦੀ ਉਸਾਰੀ ਕਰਵਾਈ ਜਾਵੇਗੀ। ਪੰਜਾਬ ਦੇ ਵਿਕਾਸ ਸਬੰਧੀ ਜੋ ਕੰਮ ਹੋਏ ਹਨ, ਉਹ ਕੇਵਲ ਸਾਡੀ ਸਰਕਾਰ ਮੌਕੇ ਹੋਏ ਹਨ, ਹੁਣ ਦੀ ਸਰਕਾਰ ਕੇਵਲ ਨਾਂ ਦੀ ਸਰਕਾਰ ਹੈ, ਕੇਵਲ ਚੁਟਕਲੇ ਦੀ ਸੁਣਾਉਂਦੀ ਹੈ, ਕੰਮ ਕੋਈ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਰੁਚਿਤ ਹੋਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨੌਜਵਾਨੀ ਨਸ਼ਿਆਂ ਤੋਂ ਬਚ ਸਕੇ। ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਗੁਰਜੀਤ ਸਿੰਘ ਜੀਤੀ ਮਨਾਣਾ , ਮਨਪ੍ਰੀਤ ਸਿੰਘ ਸੋਨੂ ਮਨਾਣਾ , ਦਲਵੀਰ ਸਿੰਘ ਮਨਾਣਾ , ਪਰਮਿੰਦਰ ਸਿੰਘ ਜੰਡਪੁਰ, ਵਰਿੰਦਰ ਸਿੰਘ, ਪਰਮਿੰਦਰ ਸਿੰਘ ਬੈਨੀਪਾਲ ਅਤੇ ਸਮੂਹ ਨਗਰ ਨਿਵਾਸੀਆਂ ਨੇ ਪੂਰਨ ਸਹਿਯੋਗ ਦਿੱਤਾ।
