Follow us

22/01/2025 4:43 pm

Search
Close this search box.
Home » News In Punjabi » ਸਿੱਖਿਆ » 6ਵਾਂ ਪੇ-ਕਮਿਸ਼ਨ ਲਾਗੂ ਕਰਨ ਮੰਗ ਨੂੰ ਲੈ ਕੇ ਡੀ. ਪੀ. ਆਈ. ਕਾਲਜਾਂ ਦੇ ਦਫ਼ਤਰ ਦੇ ਗੇਟ ਤੇ ਧਰਨਾ

6ਵਾਂ ਪੇ-ਕਮਿਸ਼ਨ ਲਾਗੂ ਕਰਨ ਮੰਗ ਨੂੰ ਲੈ ਕੇ ਡੀ. ਪੀ. ਆਈ. ਕਾਲਜਾਂ ਦੇ ਦਫ਼ਤਰ ਦੇ ਗੇਟ ਤੇ ਧਰਨਾ

ਐੱਸ. ਏ. ਐੱਸ. ਨਗਰ: ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਅੱਜ 6 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਦੇ ਰੋਸ ਵਿਚ ਮੁਹਾਲੀ ਡੀ. ਪੀ. ਆਈ. ਕਾਲਜਾਂ ਪੰਜਾਬ ਦਫ਼ਤਰ ਦੇ ਗੇਟਾਂ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸੈਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਪ੍ਰਾਈਵੇਟ ਕਾਲਜ ਦੇ ਨਾਨ ਟੀਚਿੰਗ ਸਟਾਫ਼ ਵਲੋਂ ਡੀ. ਪੀ. ਆਈ. ਕਾਲਜਾਂ, ਪੰਜਾਬ ਸਰਕਾਰ ਤੇ ਵਿੱਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੋਕੇ ਧਰਨੇ ਨੂੰ ਸੰਬੋਧਨ ਕਰਦਿਆ ਯੂਨੀਅਨ ਪ੍ਰਧਾਨ ਰਾਜੀਵ ਸ਼ਰਮਾ, ਜਨਰਲ ਸਕੱਤਰ ਜਗਦੀਪ ਸਿੰਘ, ਸਵਿੰਦਰ ਸਿੰਘ ਗੋਲਾ, ਰਵੀ ਮੈਣੀ, ਦੀਪਕ ਸ਼ਰਮਾ, ਮੈਡਮ ਨਿਰਮਲ ਕੌਰ, ਅਮਰੀਕ ਸਿੰਘ ਰਾਜਲਾ, ਪ੍ਰੇਮ ਸਿੰਘ ਸੁਪਰਡੈਂਟ ਨੇ ਕਿਹਾ ਕਿ ਸੂਬਾ ਸਰਕਾਰ ਨੇ 1 ਸਤੰਬਰ 1978 ਵਿਚ ਪੇ-ਪੈਰਿਟੀ ਸਬੰਧੀ ਇਹ ਐਲਾਨ  ਕੀਤਾ ਸੀ ਕਿ ਸਰਕਾਰੀ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਦੀ ਤਰਜ਼ ਉਤੇ ਹੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਕਰਮਚਾਰੀਆਂ ਨੂੰ ਵੀ ਪੇ-ਪੈਰਿਟੀ ਮਿਲੇਗਾ। ਪਰ ਸਰਕਾਰ ਵਲੋਂ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਸਰਕਾਰੀ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਅਤੇ ਲਾਭ-ਭੱਤੇ ਪਿਛਲੇ 2  ਸਾਲਾਂ ਤੋਂ ਦਿੱਤੇ ਜਾ ਰਹੇ ਹਨ, ਜਦਕਿ ਉਨ੍ਹਾਂ ਨਾਲ ਧੱਕਾ ਕਰਦਿਆਂ ਉਨ੍ਹਾਂ ਨੂੰ ਇਸ ਲਾਭ ਤੋਂ ਵਾਂਝਾ ਰੱਖਿਆ ਗਿਆ ਹੈ। 

ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ 6ਵਾਂ ਪੇ-ਕਮਿਸ਼ਨ ਲਾਗੂ ਕਰਨ ਦੀ ਥਾਂ ਸਬੰਧਤ ਕਾਲਜਾਂ ਕੋਲੋਂ ਵਾਰ ਵਾਰ ਡਾਟੇ ਦੀ ਮੰਗ ਕਰਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਉਹ ਪੰਜਾਬ ਦੀ ਆਪ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਵੀ ਮੀਟਿੰਗ ਕਰ ਚੁੱਕੇ ਹਨ, ਪਰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਹਰਵਿੰਦਰ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੁਮਾਰ, ਰਵਿੰਦਰਜੀਤ ਸਿੰਘ ਵਿਰਕ, ਬਚਿੱਤਰ ਸਿੰਘ, ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ, ਨਵਦੀਪ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਲਜਾਂ ਵਿਚ 2600 ਦੇ ਕਰੀਬ ਅਸਾਮੀਆਂ ਹਨ, ਜਿਨ੍ਹਾਂ ਵਿਚੋਂ ਸਿਰਫ਼ 825 ਮੁਲਾਜ਼ਮ ਹੀ ਕੰਮ ਕਰ ਰਹੇ ਹਨ, ਜਦਕਿ ਬਾਕੀ ਖਾਲੀ ਅਸਾਮੀਆਂ ਦੀ ਭਰਤੀ ਤੇ ਸਰਕਾਰ ਵਲੋਂ ਬੈਨ ਲਗਾਇਆ ਗਿਆ ਹੈ। ਇੱਥੇ ਹੀ ਬੱਸ ਨਹੀਂ ਸਗੋਂ 5ਵੇਂ ਪੇ ਕਮਿਸ਼ਨ ਵਿਚ ਵੀ ਵਰਗ ਨੂੰ ਸੋਧੇ ਹੋਏ ਸਕੇਲ, ਮਕਾਨ ਅਤੇ ਮੈਡੀਕਲ ਭੱਤਿਆਂ ਦਾ ਪੂਰਾ ਲਾਭ ਨਹੀਂ ਦਿੱਤਾ ਗਿਆ। 

ਇਸ ਮੌਕੇ ਆਗੂਆਂ ਵਲੋਂ ਡਿਪਟੀ ਡਾਇਰੈਕਟਰ ਕਾਮਨਾ ਗੁਪਤਾ ਨੂੰ ਆਪਣਾ ਮੰਗ ਪੱਤਰ ਸੌਂਪਿਆ। ਆਗੂਆਂ ਨੇ ਦੱਸਿਆ ਕਿ ਮੈਡਮ ਕਾਮਨਾ ਗੁਪਤਾ ਵਲੋਂ ਉਨ੍ਹਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਜਲਦ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੰਗ ਦੇ ਪ੍ਰਧਾਨ ਅਮਰੀਕ ਸਿੰਘ, ਮਨੋਜ ਪਾਂਡੇ, ਪਰਮਿੰਦਰ ਸਿੰਘ, ਡੀ.ਏ.ਵੀ ਕਾਲਜ ਚੰਡੀਗੜ੍ਹ ਦਾ ਨਾਨ ਟੀਚਿੰਗ ਸਟਾਫ਼, ਜਸਵਿੰਦਰ ਸਿੰਘ ਮਾਣਕੂ , ਨਵੀਨ ਪੁਰੀ, ਰਵਿੰਦਰਪਾਲ ਸਿੰਘ ਗੁਰਦੇਵ ਸਿੰਘ, ਪ੍ਰਦੀਪ ਸਿੰਘ ਅਤੇ ਪੰਜਾਬ ਦੇ ਕਾਲਜਾਂ ਦਾ ਨਾਨ ਟੀਚਿੰਗ ਸਮੇਤ ਵੱਡੀ ਗਿਣਤੀ ਵਿਚ ਨਾਲ ਟੀਚਿੰਗ ਸਟਾਫ਼ ਹਾਜ਼ਰ ਸਨ।

ਸਟੇਜ ਦੀ ਜੁਮੇਵਾਰੀ ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ ਸਹਾਇਕ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵੱਲੋਂ ਨਿਭਾਈ ਗਈ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal