Follow us

22/01/2025 1:29 pm

Search
Close this search box.
Home » News In Punjabi » ਚੰਡੀਗੜ੍ਹ » ਡਿਪਟੀ ਮੇਅਰ ਮੋਹਾਲੀ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਡਿਪਟੀ ਮੇਅਰ ਮੋਹਾਲੀ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਸੱਭਿਆਚਾਰਕ, ਧਾਰਮਿਕ, ਸਿਆਸੀ ਅਤੇ ਵਪਾਰਕ ਸਮਾਗਮ ਕਰਨ ਲਈ ਬੁਨਿਆਦੀ ਢਾਂਚਾ ਉਸਾਰਨ ਦੀ ਮੰਗ

ਮੋਹਾਲੀ:
ਮੋਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੋਹਾਲੀ ਵਿੱਚ ਬਤੌਰ ਕਲਾਕਾਰ ਵੀ ਸੱਭਿਆਚਾਰਕ, ਧਾਰਮਿਕ ਅਤੇ ਵਪਾਰਕ ਸਮਾਗਮ ਕਰਨ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਦੀ ਤਰਜ ਉੱਤੇ ਇੱਕ ਵੱਡਾ ਗਰਾਊਂਡ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਮੰਗ ਕੀਤੀ ਹੈ।

ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਇੱਕ ਕਲਾਕਾਰ ਹਨ ਅਤੇ ਇਸ ਗੱਲ ਨੂੰ ਭਲੀਭਾਂਤ ਜਾਣਦੇ ਹਨ ਕਿ ਮੋਹਾਲੀ ਵਿੱਚ ਅਜਿਹਾ ਕੋਈ ਗਰਾਊਂਡ ਨਹੀਂ ਛੱਡਿਆ ਗਿਆ ਜਿੱਥੇ ਅਜੇ ਸਮਾਗਮ ਹੋ ਸਕਣ। ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਅਫਸਰਾਂ ਦੀ ਲੌਬੀ ਪੰਜਾਬ ਅਤੇ ਪੰਜਾਬੀ ਵਿਰੋਧੀ ਹੈ ਜਿਸ ਦੀ ਮਿਸਾਲ ਪਿਛਲੇ ਦਿਨੀ ਹੋਏ ਪ੍ਰੋਗਰਾਮਾਂ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਦਿਲਜੀਤ ਦੁਸਾਂਝ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਪੰਜਾਬੀ ਗਾਇਕ ਨੇ ਅੱਗੇ ਤੋਂ ਚੰਡੀਗੜ੍ਹ ਵਿੱਚ ਪ੍ਰੋਗਰਾਮ ਕਰਨ ਤੋਂ ਮਨਾ ਕਰ ਦਿੱਤਾ ਹੈ ਤੇ ਪੰਜਾਬੀ ਦੇ ਪ੍ਰਮੁੱਖ ਗਾਇਕ ਸਤਿੰਦਰ ਸਰਤਾਜ ਨੇ ਵੀ ਚੰਡੀਗੜ੍ਹ ਪ੍ਰੋਗਰਾਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਦੇ ਵਿਸਤਾਰ ਦੇ ਨਾਲ ਇਹ ਟਰਾਈਸਿਟੀ ਦਾ ਹੀ ਨਹੀਂ ਸਗੋਂ ਪੰਜਾਬ ਦਾ ਅਤਿ ਮਹੱਤਵਪੂਰਨ ਸ਼ਹਿਰ ਬਣ ਚੁੱਕਿਆ ਹੈ ਪਰ ਇੱਥੇ ਅਜਿਹੇ ਸਮਾਗਮ ਕਰਨ ਲਈ ਕੋਈ ਜਗ੍ਹਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਅਜਿਹੇ ਵੱਡੇ ਸਮਾਗਮ ਕਰਨ ਲਈ ਮੋਹਾਲੀ ਵਿੱਚ ਵਾਧੂ ਜਗ੍ਹਾ ਪਈ ਹੈ ਅਤੇ ਇੱਥੇ ਵਧੀਆ ਗਰਾਊਂਡ ਬਣਾਉਣ ਦੇ ਨਾਲ ਨਾਲ ਮਲਟੀ ਲੈਵਲ ਪਾਰਕਿੰਗ ਦੀ ਉਸਾਰੀ ਵੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅਜਿਹੇ ਗਰਾਊਂਡ ਤੋਂ ਪੰਜਾਬ ਸਰਕਾਰ ਨੂੰ ਵਾਧੂ ਮਾਲੀਆ ਵੀ ਹਾਸਲ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਸ ਨੂੰ ਸਟੇਡੀਅਮ ਦੇ ਰੂਪ ਵਿੱਚ ਵੀ ਉਸਾਰਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਪਿਛਲੇ ਦਿਨੀ ਮੋਹਾਲੀ ਵਿੱਚ ਸਰਸ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਭਰੀ ਪਰ ਇਹ ਮੇਲਾ ਵੀ ਇਸ ਸਬੰਧੀ ਢੁਕਵੀਂ ਜਗ੍ਹਾ ਨਾ ਹੋਣ ਕਾਰਨ ਖਾਲੀ ਥਾਂ ਉੱਤੇ ਕਰਵਾਉਣਾ ਪਿਆ। ਇਸ ਲਈ ਮੋਹਾਲੀ ਵਿੱਚ ਵੱਡੇ ਪ੍ਰੋਗਰਾਮ ਕਰਵਾਉਣ ਲਈ ਢੁਕਵੀਂ ਜਗ੍ਹਾ ਅਤੇ ਪਾਰਕਿੰਗ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਵੇ ਅਤੇ ਮੋਹਾਲੀ ਵਿੱਚ ਇੱਕ ਵਧੀਆ ਕਲਚਰਲ ਅਰੀਨਾ ਤਿਆਰ ਕਰੇ ਜਿਸ ਦਾ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹਾਸਲ ਹੋ ਸਕੇ। ਇਸ ਪੱਤਰ ਦੀ ਕਾਪੀ ਸੱਭਿਆਚਾਰਕ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਵੀ ਭੇਜੀ ਗਈ ਹੈ।

dawnpunjab
Author: dawnpunjab

Leave a Comment

RELATED LATEST NEWS

Top Headlines

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਵੱਲੋਂ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ

ਚੰਡੀਗੜ੍ਹ : ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਖ਼ਿਲਾਫ਼ ਅੱਜ 42ਵੇਂ ਦਿਨ ਸ਼ਹਿਰ ਵਾਸੀਆਂ ਨੇ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ ਕਰਕੇ

Live Cricket

Rashifal