Follow us

21/11/2024 8:10 pm

Search
Close this search box.
Home » News In Punjabi » ਚੰਡੀਗੜ੍ਹ » ਫੇਜ਼ 6 ਦੇ ਬੱਸ ਸਟੈਂਡ ਨਾਲ ਬੰਦ ਕੀਤੀ ਸੜਕ ਨੂੰ ਚਾਲੂ ਕਰਵਾਉਣ ਲਈ ਡਿਪਟੀ ਮੇਅਰ ਨੇ ਮੰਗੀ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ

ਫੇਜ਼ 6 ਦੇ ਬੱਸ ਸਟੈਂਡ ਨਾਲ ਬੰਦ ਕੀਤੀ ਸੜਕ ਨੂੰ ਚਾਲੂ ਕਰਵਾਉਣ ਲਈ ਡਿਪਟੀ ਮੇਅਰ ਨੇ ਮੰਗੀ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ

ਸੜਕ ਦੀ ਮੁਰੰਮਤ ਕਰਕੇ ਇਸ ਨੂੰ ਚਾਲੂ ਨਾ ਕਰਵਾਇਆ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗਾ : ਬੇਦੀ

ਮੋਹਾਲੀ:

ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ  ਕੋਲੋਂ ਮੋਹਾਲੀ ਦੇ ਫੇਸ ਛੇ ਵਿਚਲੇ ਬੱਸ ਸਟੈਂਡ ਦੇ ਨਾਲ ਦੀ ਸੜਕ ਸਬੰਧੀ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਹੈ।

ਸੂਚਨਾ ਦੇ ਤਹਿਤ ਮੰਗੀ ਗਈ ਇਸ ਜਾਣਕਾਰੀ ਵਿੱਚ ਪੁੱਛਿਆ ਗਿਆ ਹੈ ਕਿ ਇਹ ਡਬਲ ਸੜਕ ਗਮਾਡਾ ਦਾ ਹਿੱਸਾ ਸੀ ਅਤੇ ਬੱਸ ਸਟੈਂਡ ਬਣਨ ਵੇਲੇ ਇਸ ਨੂੰ ਬੰਦ ਕੀਤਾ ਗਿਆ ਸੀ ਤਾਂ ਜਦੋਂ ਬੱਸ ਸਟੈਂਡ ਦਾ ਕੰਮ ਬੰਦ ਹੋ ਗਿਆ ਤਾਂ ਇਸ ਨੂੰ ਕਿਉਂ ਨਹੀਂ ਖੋਲਿਆ ਜਾ ਰਿਹਾ।

ਉਹਨਾਂ ਸੂਚਨਾ ਦੇ ਅਧਿਕਾਰ ਤਹਿਤ ਕਿਹਾ ਹੈ ਕਿ ਇੱਥੇ ਜੰਗਲ ਬਣ ਗਿਆ ਹੈ ਅਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਬਚਾਅ ਲਈ ਗਮਾਡਾ ਕੀ ਕਰ ਰਿਹਾ ਹੈ।

ਉਹਨਾਂ ਸੂਚਨਾ ਦੇ ਅਧਿਕਾਰ ਤਹਿਤ ਇਹ ਵੀ ਜਾਣਕਾਰੀ ਮੰਗੀ ਹੈ ਕਿ ਇਸ ਸੜਕ ਦੀ ਕੋਈ ਮੁਰੰਮਤ ਨਾ ਹੋਣ ਕਾਰਨ ਸੜਕ ਧੱਸ ਗਈ ਹੈ ਅਤੇ ਹੇਠਾਂ ਨੂੰ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਹੀ ਬੱਸ ਸਟੈਂਡ ਦੀ ਬੇਸਮੈਂਟ ਬਣਾਈ ਗਈ ਸੀ। ਉਹਨਾਂ ਪੁੱਛਿਆ ਹੈ ਕਿ ਇਹ ਸੜਕ ਦਾ ਮੌਜੂਦਾ ਸਟੇਟਸ ਕੀ ਹੈ।

ਉਹਨਾਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਇਹ ਸੜਕ ਗਮਾਡਾ ਵੱਲੋਂ ਕਦੋਂ ਦੀ ਬੰਦ ਪਈ ਹੈ। ਪ੍ਰਾਈਵੇਟ ਕੰਪਨੀ ਨਾਲ ਗਮਾਡਾ ਨੇ ਕੀ ਸ਼ਰਤਾਂ ਕੀਤੀਆਂ ਸਨ। ਕੀ ਇਸ ਦੇ ਕੋਈ ਪੈਸੇ ਵੀ ਲਏ ਗਏ ਸਨ।

ਉਹਨਾਂ ਸੂਚਨਾ ਦੇ ਅਧਿਕਾਰ ਤਹਿਤ ਇਹ ਵੀ ਜਾਣਕਾਰੀ ਮੰਗੀ ਹੈ ਕਿ ਉਹਨਾਂ ਨੇ ਕਈ ਪੱਤਰ ਇਹ ਸੜਕ ਨੂੰ ਚਾਲੂ ਕਰਨ ਸਬੰਧੀ ਗਮਾਡਾ ਨੂੰ ਲਿਖੇ ਉਹਨਾਂ ਉੱਤੇ ਗਮਾਡਾ ਨੇ ਕੀ ਕਾਰਵਾਈ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਈ ਸਾਲ ਹੋ ਗਏ ਹਨ ਇਸ ਬੱਸ ਸਟੈਂਡ ਨੂੰ ਬਣਾਏ ਹੋਏ ਪਰ ਉਦੋਂ ਤੋਂ ਲੈ ਕੇ ਇਹ ਜਿਹੜੀ ਸੜਕ ਬੰਦ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਮੋਹਾਲੀ ਦੀ ਐਂਟਰੀ ਤੇ ਵੈਸੇ ਇਹ ਡਬਲ ਰੋਡ ਹੈ ਪਰ ਕਈ ਸਾਲਾਂ ਤੋਂ ਸਿੰਗਲ ਰੋਡ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਹ ਸੜਕ ਉੱਤੇ ਟਰੈਫਿਕ ਲਾਈਟਾਂ ਹਨ ਤੇ ਇੱਥੇ ਥੋੜੀ ਦੇਰ ਬਾਅਦ ਹੀ ਜਾਮ ਲੱਗ ਜਾਂਦਾ ਹੈ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਕਈ ਵਾਰੀ ਗਮਾਡਾ ਨੂੰ ਬੇਨਤੀ ਕਰ ਚੁੱਕੇ ਹਨ ਕਿ ਹੁਣ ਜਦੋਂ ਬੱਸ ਸਟੈਂਡ ਦਾ ਕੰਮ ਬੰਦ ਹੋ ਚੁੱਕਾ ਹੈ ਤਾਂ ਇਹ ਸੜਕ ਕਿਉਂ ਨਹੀਂ ਚਾਲੂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਪੂਰਾ ਜੰਗਲ ਖੜਾ ਹੋ ਗਿਆ ਹੈ । ਇੱਥੇ ਰਾਤ ਨੂੰ ਨਸ਼ੇੜੀ ਆ ਕੇ ਨਸ਼ਾ ਕਰਦੇ ਹਨ ਅਤੇ ਕਈ ਵਾਰ ਇੱਥੇ ਚੋਰੀਆਂ ਹੋ ਚੁੱਕੀਆਂ ਹਨ। ਸੜਕ ਧੱਸਦੀ ਜਾ ਰਹੀ ਹੈ ਜੇਕਰ ਬੇਸਮੈਂਟ ਵਿੱਚ ਕੋਈ ਬੰਦਾ ਡਿੱਗ ਪਿਆ ਅਤੇ ਕੋਈ ਮਾੜੀ ਘਟਨਾ ਵਾਪਰ ਗਈ ਤਾਂ ਇਸਦਾ ਜਿੰਮੇਵਾਰ ਕੌਣ ਹੋਵੇਗਾ।  ਉਹਨਾਂ ਕਿਹਾ ਕਿ ਇਹ ਸਮੱਸਿਆ ਬਹੁਤ ਵੱਡੀ ਹੈ ਪਰ ਇਸ ਵੱਲ ਪਤਾ ਨਹੀਂ ਅਫਸਰ ਧਿਆਨ ਕਿਉਂ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਅਧਿਕਾਰੀ ਆਪਣੀ ਜਿੰਮੇਵਾਰੀ ਨੂੰ ਨਹੀਂ ਸਮਝ ਰਹੇ।

ਉਹਨਾਂ ਕਿਹਾ ਕਿ ਉਹ ਗਮਾਡਾ ਨਾਲ ਕਈ ਵਾਰ ਪੱਤਰ ਵਿਹਾਰ ਕਰ ਚੁੱਕੇ ਹਨ ਅਤੇ ਇਹ ਸੜਕ ਨੂੰ ਮੁੜ ਖੋਲਣ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਉਹ ਆਉਣ ਵਾਲੇ ਸਮੇਂ ‘ਚ ਇਹਦੇ ਖਿਲਾਫ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹ ਲੋਕ ਹਿੱਤ ਦੇ ਮੁੱਦਿਆਂ ਉੱਤੇ ਅਦਾਲਤ ਦਾ ਦਰਵਾਜ਼ਾ ਖੜਕਾ ਚੁੱਕੇ ਹਨ ਜੋ ਕਿ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿਉਂਕਿ ਜਦੋਂ ਅਧਿਕਾਰੀ ਗੱਲ ਨਹੀਂ ਸੁਣਦੇ ਤਾਂ ਫਿਰ ਅਦਾਲਤ ਕੀ ਆਖਰੀ ਸਹਾਰਾ ਰਹਿ ਜਾਂਦੀ ਹੈ।

ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਗਮਾਡਾ ਦੇ ਅਧਿਕਾਰੀ ਫੌਰੀ ਤੌਰ ਤੇ ਇਸ ਪਾਸੇ ਧਿਆਨ ਦੇਣਗੇ। ਉਹਨਾਂ ਡਿਪਟੀ ਕਮਿਸ਼ਨਰ ਨੂੰ ਵੀ ਬੇਨਤੀ ਕੀਤੀ ਕਿ ਰੋਡ ਸੇਫਟੀ ਚੇਅਰਮੈਨ ਹੋਣ ਦੇ ਨਾਤੇ ਉਹ ਗਮਾਡਾ ਨੂੰ ਹਦਾਇਤਾਂ ਜਾਰੀ ਕਰਨ ਅਤੇ ਇਹ ਸੜਕ ਨੂੰ ਫੌਰੀ ਤੌਰ ਤੇ ਚਾਲੂ ਕਰਵਾਉਣ ਤਾਂ ਜੋ ਇੱਥੇ ਲੰਮੇ ਜਾਮ ਖਤਮ ਹੋ ਸਕਣ ਅਤੇ ਹਾਦਸਿਆਂ ਤੋਂ ਬਚਾ ਹੋ ਸਕੇ।

dawn punjab
Author: dawn punjab

Leave a Comment

RELATED LATEST NEWS

Top Headlines

ਵਿਧਾਇਕ ਕੁਲਵੰਤ ਸਿੰਘ ਨੇ ਰੱਖਿਆ ਪਿੰਡ ਜਗਤਪੁਰਾ ਤੋਂ ਕੰਡਾਲਾ ਸੜਕ ਦਾ ਨੀਂਹ ਪੱਥਰ

ਇਕ ਕਰੋੜ ਰੁਪਏ ਦੀ ਲਾਗਤ ਨਾਲ ਪੀ.ਡਬਲਿਊ.ਡੀ. ਬਣਾਵੇਗਾ ਤਿੰਨ ਮਹੀਨਿਆਂ ਦੇ ਅੰਦਰ ਸੜਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ:ਪੰਜਾਬ ਦੇ ਵਿੱਚ ਸਰਬਪੱਖੀ

Live Cricket

Rashifal