Follow us

24/11/2024 1:21 pm

Search
Close this search box.
Home » News In Punjabi » ਚੰਡੀਗੜ੍ਹ » ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਦੀ ਕੁੱਟਮਾਰ ਕਰਨ ਤੇ ਫੋਨ ਖੋਹਣ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਕੇਸ ਦਰਜ ਕਰ ਗ੍ਰਿਫਤਾਰੀ ਦੀ ਮੰਗ

ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਦੀ ਕੁੱਟਮਾਰ ਕਰਨ ਤੇ ਫੋਨ ਖੋਹਣ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਕੇਸ ਦਰਜ ਕਰ ਗ੍ਰਿਫਤਾਰੀ ਦੀ ਮੰਗ

ਪੰਜਾਬ ਪੁਲਿਸ ਦਾ ਮਕਸਦ ਗੁਰਦੁਆਰਾ ਅਕਾਲ ਬੁੰਗਾ ਵਿਖੇ ਹਮਲੇ ਦੌਰਾਨ ਇਸ ਵੱਲੋਂ ਕੀਤੀਆਂ ਗਲਤੀਆਂ ਦੇ ਸਬੂਤ ਖਤਮ ਕਰਨਾ

ਜੇਕਰ ਇਕ ਏ ਐਸ ਆਈ, ਐਸ ਐਸ ਪੀ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਸਪਸ਼ਟ ਹੈ ਕਿ ਉਸਨੂੰ ’ਉਪਰੋਂ ਆਸ਼ੀਰਵਾਦ ਹਾਸਲ’: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ’ਤੇ ਪੰਜਾਬ ਪੁਲਿਸ ਦੇ ਹਮਲੇ ਦੌਰਾਨ ਪੱਤਰਕਾਰ ਤੇ ਉਸਦੇ ਕੈਮਰਾਮੈਨ ਦੀ ਕੁੱਟਮਾਰ ਕਰਨ ਵਾਲੇ ਪੰਜਾਬ ਪੁਲਿਸ ਮੁਲਾਜ਼ਮ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਉਸਮੇ ਹਮਲੇ ਵਿਚ ਨਾ ਸਿਰਫ ਪੱਤਰਕਾਰ ਤੇ ਕੈਮਰਾਮੈਨ ਗੰਭੀਰ ਜ਼ਖ਼ਮੀ ਹੋਏ ਹਨ ਬਲਕਿ ਪੁਲਿਸ ਫੋਰਸ ਦੇ ਗਲਤ ਕਾਰਨਾਮਿਆਂ ਦੇ ਸਬੂਤ ਮਿਟਾਉਣ ਵਾਸਤੇ ਕੈਮਰਾਮੈਨ ਦਾ ਮੋਬਾਈਲ ਫੋਨ ਵੀ ਖੋਹ ਲਿਆ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਜਿਸਨੂੰ ਗੁਰਦੁਆਰਾ ਸਾਹਿਬ ’ਤੇ ਵੱਡੇ ਤੜਕੇ ਹਮਲਾ ਕਰਨ ਦੇ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਨ, ਨੇ ਨਾ ਸਿਰਫ ਦੋਵਾਂ ਪੱਤਰਕਾਰਾਂ ਤੇ ਉਸਦੇ ਕੈਮਰਾਮੈਨ ਦੀ ਕੁੱਟਮਾਰ ਕੀਤੀ ਜਿਸਦੇ ਨਤੀਜੇ ਵਜੋਂ ਇਕ ਦੇ ਹੱਥ ਦੀਆਂ ਉਂਗਲਾਂ ਟੁੱਟ ਗਈਆਂ ਤੇ ਦੂਜੇ ਦੇ ਕੰਨ ਦਾ ਪਰਦਾ ਫੱਟ ਗਿਆ ਤੇ ਇਸ ਮੁਲਾਜ਼ਮ ਨੇ ਪੁਲਿਸ ਫੋਰਸ ਦੇ ਗਲਤ ਕੰਮਾਂ ਦੇ ਸਬੂਤ ਮਿਟਾਉਣ ਵਾਸਤੇ ਕੈਮਰਾਮੈਨ ਦਾ ਮੋਬਾਈਲ ਫੋਨ ਵੀ ਖੋਹ ਲਿਆ।

ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਐਸ ਐਸ ਪੀ ਕਪੂਰਥਲਾ ਵੱਲੋਂ ਵਾਰ-ਵਾਰ ਹੁਕਮ ਦੇਣ ਦੇ ਬਾਵਜੂਦ ਇਕ ਏ ਐਸ ਆਈ ਕੈਮਰਾਮੈਨ ਦਾ ਫੋਨ ਵਾਪਸ ਕਰਨ ਤੋਂ ਇਨਕਾਰੀ ਹੈ ਜਿਸ ਤੋਂ ਸਪਸ਼ਟ ਹੈ ਕਿ ਉਸਨੂੰ ’ਉਪਰੋਂ ਆਸ਼ੀਰਵਾਦ ਪ੍ਰਾਪਤ ਹੈ।’

ਉਹਨਾਂ ਹੋਰ ਕਿਹਾ ਕਿ ਪੱਤਰਕਾਰਾਂ ਖਿਲਾਫ ਪੁਲਿਸ ਦੀ ਕਾਰਵਾਈ ਲੋਕਤੰਤਰ ਦੇ ਚੌਥੇ ਥੰਮ ਤੇ ਇਸਦੀ ਆਜ਼ਾਦੀ ’ਤੇ ਹਮਲਾ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਤਿਹਾਸ ਕਦੇ ਵੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪਵਿੱਤਰ ਗੁਰਦੁਆਰਾ ਸਾਹਿਬ ’ਤੇ ਹਮਲੇ ਜਦੋਂ ਸੰਗਤ ਅੰਦਰ ਗੁਰਬਾਣੀ ਦਾ ਜਾਪ ਕਰ ਰਹੀਸੀ ਤੇ ਸ੍ਰੀ ਆਖੰਡ ਪਾਠ ਸਾਹਿਬ ਵੀ ਚਲ ਰਹੇ ਸਨ, ਦੇ ਹੁਕਮ ਦੇਣ ਦੀ ਕਾਰਵਾਈ ਲਈ ਮੁਆਫ ਨਹੀਂ ਕਰੇਗਾ।

ਉਹਨਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖ ਸੰਗਤ ਭਗਵੰਤ ਮਾਨ ਦੀ ਇਸ ਬੇਅਦਬੀ ਵਾਲੀ ਕਾਰਵਾਈ ਨੂੰ ਯਾਦ ਰੱਖੇਗੀ ਜੋ ਕਿ ਸਾਕਾ ਨੀਲਾ ਤਾਰਾ ਦੇ ਸਮਾਨ ਹੈ।

dawn punjab
Author: dawn punjab

Leave a Comment

RELATED LATEST NEWS

Top Headlines

ਜ਼ਿਲ੍ਹਾ ਹਸਪਤਾਲ ‘ਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ  ਸਰਕਾਰੀ ਸਿਹਤ ਸੰਭਾਲ ਖੇਤਰ ‘ਚ ਅਹਿਮ ਪ੍ਰਾਪਤੀ – ਡਾ. ਚੀਮਾ  ਐਸ.ਏ.ਐਸ.ਨਗਰ : ਸਿਹਤ

Live Cricket

Rashifal