ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਪ੍ਰਧਾਨ ਮੰਤਰੀ ਅਤੇ ਰੇਲਵੇ ਮੰਤਰਾਲੇ ਨੂੰ ਪੱਤਰ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰੇਲਵੇ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਵੇਂ ਸਾਲ 2024 ਤੋਂ ਦਿੱਲੀ ਤੋਂ ਅੰਮ੍ਰਿਤਸਰ ਲਈ ਸ਼ੁਰੂ ਹੋਣ ਵਾਲੀ ਬੰਦੇ ਭਾਰਤ ਫੇਨ ਨੂੰ ਅੰਬਾਲੇ ਤੋਂ ਵਾਇਆ ਮੋਹਾਲੀ ਰੂਟ ਦਿੱਤਾ ਜਾਵੇ। ਇਸ ਪੱਤਰ ਦੀ ਇੱਕ ਕਾਪੀ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਵੀ ਭੇਜੀ ਗਈ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦਰਮਿਆਨ ਕਰੀਬ 450 ਕਿਲੋਮੀਟਰ ਦਾ ਸਫ਼ਰ ਕਰੀਬ ਪੰਜ ਘੰਟਿਆਂ ਵਿੱਚ ਪੂਰਾ ਕਰੇਗੀ। ਫਿਲਹਾਲ ਇਸ ਨੂੰ ਅੰਬਾਲਾ ਅਤੇ ਲੁਧਿਆਣਾ ਵਿਖੇ ਸਟਾਪ ਦਿੱਤਾ ਗਿਆ ਹੈ। ਹੈ।
ਉਹਨਾਂ ਕਿਹਾ ਕਿ ਮੋਹਾਲੀ ਸ਼ਹਿਰ ਦਾ ਰੇਲਵੇ ਸਟੇਸ਼ਨ ਕਾਫੀ ਪੁਰਾਣਾ ਹੋ ਚੁੱਕਿਆ ਹੈ ਪਰ ਇਥੋਂ ਬਹੁਤ ਘੱਟ ਟ੍ਰੇਨਾਂ ਆਉਂਦੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਬੰਦੇ ਭਾਰਤ ਟ੍ਰੇਨ ਆਰੰਭ ਹੋਣ ਜਾ ਰਹੀ ਹੈ ਤਾਂ ਅੰਬਾਲਾ ਤੋਂ ਇਸ ਦਾ ਰੂਟ ਵਾਇਆ ਚੰਡੀਗੜ੍ਹ ਕੀਤਾ ਜਾ ਸਕਦਾ ਹੈ ਅਤੇ ਮੋਹਾਲੀ ਵਿਖੇ ਇਸ ਦਾ ਸਟਾਪ ਦਿੱਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਮੋਹਾਲੀ ਜ਼ਿਲ੍ਹਾ ਅਤੇ ਚੰਡੀਗੜ੍ਹ ਦੇ ਨਾਲ ਨਾਲ ਨੇੜਲੇ ਖੇਤਰ ਦੇ ਲੋਕਾਂ ਨੂੰ ਭਾਰੀ ਸੁਵਿਧਾ ਮਿਲੇਗੀ।
ਉਹਨਾਂ ਕਿਹਾ ਕਿ ਖਾਸ ਤੌਰ ਤੇ ਕਿਉਂਕਿ ਇਹ ਟਰੇਨ ਅੰਮ੍ਰਿਤਸਰ ਜਾਣੀ ਹੈ ਇਸ ਲਈ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀ ਇਸ ਦਾ ਲਾਭ ਉਠਾ ਸਕਣਗੀਆਂ ਅਤੇ ਨਾਲ ਹੀ ਮੋਹਾਲੀ ਦੇ ਰੇਲਵੇ ਸਟੇਸ਼ਨ ਨੂੰ ਇੱਕ ਵਧੀਆ ਟ੍ਰੇਨ ਮਿਲ ਸਕੇਗੀ।
ਕੁਲਜੀਤ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਸਬੰਧੀ ਤੁਰੰਤ ਲੋੜੀਦੇ ਕਦਮ ਚੁੱਕੇ ਜਾਣ ਅਤੇ ਨਵੀਂ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਨੂੰ ਵਾਇਆ ਮੋਹਾਲੀ ਅੰਮ੍ਰਿਤਸਰ ਦਾ ਰੂਟ ਦਿੱਤਾ ਜਾਵੇ।