ਖੇਤਰੀ ਪਕਵਾਨਾਂ ਦੇ ਬਡਿੰਗ ਸ਼ੈੱਫ (Budding Chef Competition) ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉਤਰਾਖੰਡ ਦੀਆਂ ਸੰਸਥਾਵਾਂ ਦੀਆਂ 15 ਟੀਮਾਂ ਨੇ ਭਾਗ ਲਿਆ
Chandigarh: Desh Bhagat University Hosts Successful Budding Chef Competition Showcasing Indian Regional Cuisines
ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ਭਾਰਤੀ ਖੇਤਰੀ ਪਕਵਾਨਾਂ ਦੇ ‘ਬਡਿੰਗ ਸ਼ੈੱਫ ਮੁਕਾਬਲੇ’ (Budding Chef Competition) ਕਰਵਾਏ ਗਏ। ਇਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰਾਖੰਡ ਦੀਆਂ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਪੰਦਰਾਂ ਟੀਮਾਂ ਨੇ ਹਿੱਸਾ ਲਿਆ।
ਇਹ ਮੁਕਾਬਲਾ ਭਾਰਤੀ ਪਕਵਾਨਾਂ ਦੀ ਵਿਭਿੰਨਤਾ ਅਤੇ ਸੁਆਦਾਂ ਨੂੰ ਉਜਾਗਰ ਕਰਨ ਲਈ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਟੀਮਾਂ ਨੂੰ ਸਲਾਦ, ਮੇਨ ਕੋਰਸ ਅਤੇ ਮਿਠਾਈਆਂ ਸਮੇਤ ਤਿੰਨ-ਕੋਰਸ ਭੋਜਨ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਹਰੇਕ ਟੀਮ ਨੂੰ ਇੱਕ ਖਾਸ ਖੇਤਰੀ ਥੀਮ ਦਿੱਤਾ ਗਿਆ ਸੀ, ਜਿਸ ਵਿੱਚ ਮਹਾਰਾਸ਼ਟਰ, ਪੰਜਾਬੀ, ਬੰਗਾਲੀ, ਰਾਜਸਥਾਨੀ, ਅਵਧੀ ਅਤੇ ਨਵਰਾਤਰੀ ਪਕਵਾਨ ਸ਼ਾਮਲ ਸਨ।
ਇਹ ਮੁਕਾਬਲਾ ਰਸੋਈ ਹੁਨਰ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਸਮਾਪਤ ਹੋਇਆ, ਜਿੱਥੇ ਦੇਸ਼ ਭਗਤ ਯੂਨੀਵਰਸਿਟੀ ਤੋਂ ਕਾਜਲ ਅਤੇ ਸ਼ਰਨਪ੍ਰੀਤ ਦੀ ਟੀਮ ਨੇ ਆਪਣੀਆਂ ਸ਼ਾਨਦਾਰ ਬੰਗਾਲੀ ਪਕਵਾਨਾਂ ਦੀਆਂ ਰਚਨਾਵਾਂ ਨਾਲ ਵੱਕਾਰੀ ਪਹਿਲੇ ਇਨਾਮ ਉਪਰ ਕਬਜ਼ਾ ਕੀਤਾ। ਦੂਜਾ ਇਨਾਮ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ ਗਿਆ, ਜਿਸ ਨੇ ਆਪਣੇ ਮਹਾਰਾਸ਼ਟਰੀ ਪਕਵਾਨਾਂ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ।
ਇਸ ਤੋਂ ਇਲਾਵਾ, ਜੀਐਨਏ ਯੂਨੀਵਰਸਿਟੀ ਅਤੇ ਕੁਆਂਟਮ ਯੂਨੀਵਰਸਿਟੀ ਦੀਆਂ ਟੀਮਾਂ ਨੇ ਆਪਣੇ ਮਨਮੋਹਕ ਨਵਰਾਤਰੀ-ਥੀਮ ਵਾਲੇ ਪਕਵਾਨਾਂ ਅਤੇ ਪ੍ਰਮਾਣਿਕ ਅਵਧੀ ਪਕਵਾਨਾਂ ਲਈ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਦੀ ਮੌਜੂਦਗੀ ਵਿੱਚ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਨੇ ਭਾਗੀਦਾਰਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ।
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਚਾਹਵਾਨ ਸ਼ੈੱਫਾਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਅਤੇ ਆਪਸੀ ਸਾਂਝ ਪੈਦਾ ਕਰਨ ਲਈ ਮੁਕਾਬਲੇ ਦੀ ਸ਼ਲਾਘਾ ਕੀਤੀ।
ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਕਾਬਲੇ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਜਿਸ ਵਿੱਚ ਦੇਸ਼ ਦੀ ਰਸੋਈ ਵਿਰਾਸਤ ਨੂੰ ਨਿਵੇਕਲੇ ਪਕਵਾਨਾਂ ਰਾਹੀਂ ਪ੍ਰਦਰਸ਼ਤ ਕੀਤਾ।
ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ ਡਾਇਰੈਕਟਰ ਡਾ: ਅਮਨ ਸ਼ਰਮਾ ਦੀ ਸਮੁੱਚੀ ਅਗਵਾਈ ਦੇ ਨਾਲ ਸ਼ੈੱਫ ਰਿੰਕੂ ਸਿੰਘ, ਰਾਕੇਸ਼ ਅਹਲਾਵਤ ਅਤੇ ਰੁਪਿੰਦਰ ਕੌਰ ਦੇ ਸੁਚੱਜੇ ਤਾਲਮੇਲ ਨਾਲ ਬਡਿੰਗ ਸ਼ੈੱਫ ਮੁਕਾਬਲੇ ਦੀ ਸਫਲਤਾ ਸੰਭਵ ਹੋਈ।