Follow us

22/01/2025 1:37 pm

Search
Close this search box.
Home » News In Punjabi » ਸਿੱਖਿਆ » ਲਾਇਬਰੇਰੀਆਂ ਦੇ ਨਿਰਮਾਣ ਕਾਰਜ ਸ਼ੁਰੂ: ਹਰੇਕ ਹੱਥ ਕਿਤਾਬ ਫੜਾਓ ਮੁਹਿੰਮ

ਲਾਇਬਰੇਰੀਆਂ ਦੇ ਨਿਰਮਾਣ ਕਾਰਜ ਸ਼ੁਰੂ: ਹਰੇਕ ਹੱਥ ਕਿਤਾਬ ਫੜਾਓ ਮੁਹਿੰਮ

3 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣਨਗੀਆਂ ਜ਼ਿਲ੍ਹੇ ਵਿੱਚ 12 ਲਾਇਬ੍ਰੇਰੀਆਂ : ਕੁਲਵੰਤ ਸਿੰਘ

ਮੋਹਾਲੀ ਹਲਕੇ ਵਿੱਚ ਬਣਾਈਆਂ ਜਾਣਗੀਆਂ 6 ਲਾਇਬ੍ਰੇਰੀਆਂ

ਮੌਲੀ ਬੈਦਵਾਣ, ਭਾਗੋ ਮਾਜਰਾ ਅਤੇ ਪਿੰਡ ਮੌਜਪੁਰ ਵਿਖੇ ਕੀਤਾ ਲਾਇਬਰੇਰੀਆਂ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ ਅਤੇ ਸੌਂਪੇ 10-10 ਲੱਖ ਰੁਪਏ ਦੇ ਚੈੱਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ:
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ, ਜਿਨਾਂ ਵਿੱਚੋਂ ਸਿਹਤ ਅਤੇ ਸਿੱਖਿਆ ਨਾਲ ਸੰਬੰਧਿਤ ਲੋੜੀਂਦੀਆਂ ਸਹੂਲਤਾਂ ਨੂੰ ਪੂਰਾ ਕਰਨਾ ਅਤੇ ਬੱਚਿਆਂ ਦਾ ਧਿਆਨ ਨਸ਼ਿਆਂ ਤੋਂ ਹਟਾ ਕੇ ਚੰਗੇ ਪਾਸੇ ਵੱਲ ਲਗਾਉਣਾ, ਦੇ ਤਹਿਤ ਪੰਜਾਬ ਭਰ ਦੇ ਵਿੱਚ ਲਾਈਬ੍ਰੇਰੀਆਂ ਖੋਲੀਆਂ ਜਾ ਰਹੀਆਂ ਹਨ ਅਤੇ ਬੱਚਿਆਂ ਦੇ ਹੱਥ ਨਸ਼ਾ ਛੁੜਾ ਕੇ ਕਿਤਾਬ ਫੜਾਉਣ ਵਾਲੀ ਗੱਲ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪਿੰਡ
ਮੌਲੀ ਬੈਦਵਾਣ, ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਅੱਜ 30 ਲੱਖ ਰੁਪਏ ਦੀ ਲਾਗਤ  ਨਾਲ ਬਣਨ ਵਾਲੀ ਲਾਇਬਰੇਰੀ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਲਾਈਬ੍ਰੇਰੀ ਦੇ ਵਾਸਤੇ 10 ਲੱਖ ਰੁਪਏ ਦਾ ਚੈੱਕ ਵੀ ਸਪੁਰਦ ਕੀਤਾ।

ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਹਲਕੇ ਦੇ ਵਿੱਚ ਹੀ ਜ਼ਿਲ੍ਹੇ ਚ ਖੁਲ੍ਹਣ ਵਾਲੀਆਂ 12 ਲਾਇਬ੍ਰੇਰੀਆਂ ਚੋਂ 06 ਲਾਇਬ੍ਰੇਰੀਆਂ ਖੁੱਲ੍ਹ ਰਹੀਆਂ ਹਨ, ਤਾਂ ਕਿ ਨੌਜਵਾਨ ਪੀੜੀ ਬਜ਼ੁਰਗ ਅਤੇ ਵਿਦਿਆਰਥੀ ਇਹਨਾਂ ਲਾਇਬ੍ਰੇਰੀਆਂ ਦਾ ਫਾਇਦਾ ਉਠਾ ਕੇ ਆਪਣਾ, ਆਪਣੇ ਪਰਿਵਾਰ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ।

ਉਹਨਾਂ ਕਿਹਾ ਕਿ ਪਹਿਲਾਂ ਬਿਲਡਿੰਗਾਂ ਬਣਾਉਣ ਦੇ ਲਈ ਨੀਂਹ ਪੱਥਰ ਰੱਖ ਦਿੱਤੇ ਜਾਂਦੇ ਸਨ, ਪਰੰਤੂ ਉਹਨਾਂ ਦੀ 10-10 ਸਾਲ ਕੋਈ ਵੀ ਨੇਤਾ ਸਾਰ ਤੱਕ ਨਹੀਂ ਲੈਂਦਾ ਸੀ ਪਰੰਤੂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ, ਜੋ ਕਿਹਾ ਜਾਂਦਾ ਹੈ, ਉਸ ਨੂੰ ਤੈਅ ਕੀਤੇ ਗਏ ਸਮੇਂ ਦੇ ਅੰਦਰ ਹਰ ਹੀਲੇ ਪੂਰਾ ਵੀ ਕੀਤਾ ਜਾ ਰਿਹਾ।

ਉਹਨਾਂ ਕਿਹਾ ਕਿ ਅੱਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਖੁਦ ਲੋਕਾਂ ਦੇ ਦੁਆਰ ਤੇ ਜਾ ਕੇ, ਉਹਨਾਂ ਦੇ ਕੰਮ ਕਰ ਰਹੇ ਹਨ ਅਤੇ ਥਾਂ-ਥਾਂ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਵਾਰਡ ਵਾਈਜ਼ ਕੈਂਪ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਅਤੇ ਇਹਨਾਂ ਸੁਵਿਧਾ ਕੈਂਪਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਲੋਕਾਂ ਦੀ ਭੀੜ ਆਪੋ ਆਪਣੇ ਕੰਮ ਕਰਵਾਉਣ ਦੇ ਲਈ ਜੁਟਣੀ ਸ਼ੁਰੂ ਹੋ ਜਾਂਦੀ  ਹੈ।

ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ ਮਰਾ ਦੇ ਕੰਮ ਕਰਵਾਉਣ ਦੇ ਲਈ ਦਫਤਰਾਂ ਦੇ ਵਿੱਚ ਖੱਜਲ- ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਸਗੋਂ ਸਰਕਾਰ ਖੁਦ ਉਹਨਾਂ ਦੇ ਦੁਆਰ ਤੇ ਬੁੱਝ ਕੇ ਉਹਨਾਂ ਦੇ ਕੰਮ ਕਰ ਰਹੀ ਹੈ।


ਇਸ ਮੌਕੇ ਤੇ ਪਿੰਡ ਮੌਲੀ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਮੌਲੀ,ਸਤਵਿੰਦਰ ਸਿੰਘ, ਹਰਜੋਤ ਸਿੰਘ ਗੱਬਰ, ਭੁਪਿੰਦਰ ਸਿੰਘ ਸਰਪੰਚ, ਸਤਵਿੰਦਰ ਸਿੰਘ ਬਿੱਟੂ, ਹਰਦੀਪ ਸਿੰਘ ਅਤੇ ਚੇਤਨ ਸਿੰਘ ਹਾਜ਼ਰ ਸਨ।


ਜਦ ਕਿ ਪਿੰਡ ਭਾਗੋ ਮਾਜਰਾ ਵਿਖੇ ਲਾਇਬ੍ਰੇਰੀ ਦੇ ਨਿਰਮਾਣ ਕਾਰਜ ਦੇ ਉਦਘਾਟਨ ਦੇ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਨਿਵਾਸੀਆਂ ਨੂੰ 10 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ। ਬਲਬੀਰ ਸਿੰਘ ਜਥੇਦਾਰ ਬੇਰੋਪੁਰ,ਪਰਮਜੀਤ ਸਿੰਘ, ਬੰਤ ਸਿੰਘ, ਗੁਰਜੰਟ ਸਿੰਘ,ਰਣਜੀਤ ਸਿੰਘ, ਸੁਰਿੰਦਰ ਕੌਰ,ਅਵਤਾਰ ਸਿੰਘ ਬੇਰੋਪੁਰ, ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਸਮਾਣਾ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਗੁਰਿੰਦਰ ਸਿੰਘ, ਅਵਤਾਰ ਸਿੰਘ,ਨਰਾਇਣ ਸਿੰਘ, ਗੁਰਲਾਲ ਸਿੰਘ, ਬਲਜੀਤ ਸਿੰਘ, ਤਾਰਨਜੀਤ ਸਿੰਘ,

ਜਦਕਿ ਪਿੰਡ ਮੌਜਪੁਰ ਵਿਖੇ ਲਾਈਬਰੇਰੀ ਦੀ ਬਿਲਡਿੰਗ ਦੇ ਉਦਘਾਟਨ ਦੇ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਨਿਵਾਸੀਆਂ ਨੂੰ 10 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ।

ਸਮਾਗਮ ਦੇ ਦੌਰਾਨ ਮੰਗਾ ਸਿੰਘ ਸਰਪੰਚ ਮੌਜਪੁਰ,
ਗੁਰਨਾਮ ਸਿੰਘ ਮੌਜਪੁਰ, ਸੁਰਿੰਦਰ ਸਿੰਘ ਮੌਜਪੁਰ, ਅਮਰੀਕ ਸਿੰਘ, ਮੌਜਪੁਰ ਸ਼ੇਰ ਸਿੰਘ ਮੌਜਪੁਰ,
ਬਾਘਾ ਸਿੰਘ ਮੌਜਪੁਰ, ਬੋਘਾ ਸਿੰਘ ਮੌਜਪੁਰ ਵੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

ਬਿਜਲੀ ਵਿਭਾਗ ਦੇ ਨਿਜੀਕਰਨ ਖ਼ਿਲਾਫ਼ ਸ਼ਹਿਰ ਵਾਸੀਆਂ ਵੱਲੋਂ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ

ਚੰਡੀਗੜ੍ਹ : ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਖ਼ਿਲਾਫ਼ ਅੱਜ 42ਵੇਂ ਦਿਨ ਸ਼ਹਿਰ ਵਾਸੀਆਂ ਨੇ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ ਕਰਕੇ

Live Cricket

Rashifal