ਚੰਡੀਗੜ੍ਹ:
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀੲਸ਼ਨ ਦੀਆਂ ਚੋਣਾਂ ਵਿੱਚ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਗਰੁੱਪ ਦੀ ਅੱਜ ਸ਼ਾਨਦਾਰ ਜਿੱਤ ਹੋਈ ਹੈ। ਸਿਵਲ ਸਕੱਤਰੇਤ ਪੰਜਾਬ ਦੀ ਸਟਾਫ ਐਸੋਸੀਏਸ਼ਨ ਦੀਆਂ 15 ਸੀਟਾਂ ਲਈ ਅੱਜ ਵੋਟਾਂ ਪਈਆਂ।
ਦੇਰ ਸ਼ਾਮ ਨੂੰ ਸਕੱਤਰੇਤ ਵਿੱਚ ਨਤੀਜਿਆਂ ਦਾ ਐਲਾਨ ਕੀਤਾ ਗਿਆ। ਉੱਘੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਅਗਵਾਈ ਵਾਲੇ ਖਹਿਰਾ ਧੜੇ ਨੇ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੂੰ ਹਰਾ ਕੇ ਸਾਰੀਆਂ ਸੀਟਾਂ ਜਿੱਤੀਆਂ।
ਸ਼ੁਸ਼ੀਲ ਕੁਮਾਰ ਫੌਜੀ ਨੂੰ ਪੰਜਾਬ ਸਿਵਲ ਸਕੱਤਰੇਤ ਦਾ ਪ੍ਰਧਾਨ ਚੁਣਿਆਂ ਗਿਆ। ਸਾਹਿਲ ਸ਼ਰਮਾ ਅਤੇ ਮਿਥੁਨ ਚਾਵਲਾ ਨੂੰ ਕ੍ਰਮਵਾਰ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਚੁਣਿਆ ਗਿਆ ਹੈ।
ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿੱਚ ਵੋਟਾਂ ਪਾੳਣ ਦਾ ਸਿਲਸਿਲਾ ਸ਼ੁਰੂ ਹੋਇਆ। ਮੁਲਾਜਮਾਂ ਵਿੱਚ ਵੋਟਾਂ ਪਾੳਣ ਲਈ ਬਹੁਤ ਉਤਸ਼ਾਹ ਪਾਇਆ ਗਿਆ ਜਿਸ ਕਰਕੇ ਭਰਵੀਂ ਵੋਟਿੰਗ ਹੋਈ। ਇਸ ਵਾਰ ਵੋਟਾਂ ਵਿੱਚ ਖਹਿਰਾ ਗਰੁੱਪ ਅਤੇ ਅਜਾਦ ਗਰੁੱਪ ਵੱਲੋਂ ਚੋਣਾਂ ਲੜੀਆਂ ਗਈਆਂ।
ਖਹਿਰਾ ਗਰੁੱਪ ਵਿੱਚ ਪ੍ਰਧਾਨਗੀ ਲਈ ਸ਼ੁਸ਼ੀਲ ਕੁਮਾਰ ਫੌਜੀ, ਸੀਨੀਅਰ ਮੀਤ ਪ੍ਰਧਾਨ ਲਈ ਕਮਲਜੀਤ ਕੌਰ, ਮੀਤ ਪ੍ਰਧਾਨ ਲਈ ਸੰਦੀਪ ਕੁਮਾਰ, ਮੀਤ ਪ੍ਰਧਾਨ ਮਹਿਲਾ ਲਈ ਇਕਮੀਤ ਕੌਰ, ਜਨਰਲ ਸਕੱਤਰ ਲਈ ਸਾਹਿਲ ਸ਼ਰਮਾਂ, ਵਿੱਤ ਸਕੱਤਰ ਮਿਥੁਨ ਚਾਵਲਾ, ਪ੍ਰੈਸ ਸਕੱਤਰ ਲਈ ਜਗਦੀਪ ਕੁਮਾਰ, ਸੰਗਠਨ ਸਕੱਤਰ ਲਈ ਸੰਦੀਪ ਕੌਸ਼ਲ, ਦਫਤਰ ਸਕੱਤਰ ਲਈ ਨਵਪ੍ਰੀਤ ਸਿੰਘ, ਸੰਯੁਕਤ ਜਨਰਲ ਸਕੱਤਰ ਲਈ ਦੀਪਕ ਸਿੰਘ, ਸੰਯੁਕਤ ਸੰਗਠਨ ਸਕੱਤਰ ਲਈ ਅਮਨਦੀਪ ਕੌਰ, ਸੰਯੁਕਤ ਪ੍ਰੈਸ ਸਕੱਤਰ ਲਈ ਮਨਵੀਰ ਸਿੰਘ, ਸੰਯੁਕਤ ਦਫਤਰ ਸਕੱਤਰ ਲਈ ਗੁਰਤੇਜ ਸਿੰਘ ਅਤੇ ਸੰਯੁਕਤ ਵਿੱਤ ਸਕੱਤਰ ਲਈ ਚਰਨਿੰਦਰਜੀਤ ਸਿੰਘ ੳਮੀਦਵਾਰ ਮੈਦਾਨ ਵਿੱਚ ੳਤਾਰੇ ਗੲ ਸਨ।
ਦੂਜੇ ਪਾਸੇ ਆਜਾਦ ਗਰੁੱਪ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਕੁਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਲਈ ਪ੍ਰੀਤੀ ਖਟਾਣਾ, ਮੀਤ ਪ੍ਰਧਾਨ (ਮਹਿਲਾ) ਲਈ ਰਜਨੀ ਗੁਪਤਾ, ਮੀਤ ਪ੍ਰਧਾਨ ਪੁਰਸ਼ ਲਈ ਗੁਰਸ਼ਰਨ ਸਿੰਘ, ਜਨਰਲ ਸਕੱਤਰ ਲਈ ਮਨਦੀਪ ਸਿੰਘ, ਵਿੱਤ ਸਕੱਤਰ ਲਈ ਪ੍ਰਵੀਨ ਕੁਮਾਰ, ਕੁਆਰਡੀਨੇਟਰ ਲਈ ਰਮਿਤ ਕੁਮਾਰ, ਦਫਤਰ ਸਕੱਤਰ ਲਈ ਸੁਨੀਲ ਸੈਣੀ, ਪ੍ਰੈਸ ਸਕੱਤਰ ਲਈ ਜਸਬੀਰ ਤੱਖੀ, ਸੰਯੁਕਤ ਜਨਰਲ ਸਕੱਤਰ ਲਈ ਟੇਕ ਚੰਦ ਸ਼ਰਮਾਂ, ਸੰਯੁਕਤ ਵਿੱਤ ਸਕੱਤਰ ਲਈ ਸਤਨਾਮ ਸਿੰਘ, ਸੰਯੁਕਤ ਸੰਗਠਨ ਸਕੱਤਰ ਲਈ ਰਵਿੰਦਰ ਸਿੰਘ, ਸੰਯੁਕਤ ਦਫਤਰ ਸਕੱਤਰ ਲਈ ਗਗਨਦੀਪ ਸਿੰਘ ਸੈਣੀ ਅਤੇ ਸੰਯੁਕਤ ਪ੍ਰੈਸ ਸਕੱਤਰ ਲਈ ਵਰਿੰਦਰ ਸਿੰਘ ੳਮੀਦਵਾਰ ਮੈਦਾਨ ਵਿੱਚ ਸਨ।