Follow us

23/11/2024 6:36 pm

Search
Close this search box.
Home » News In Punjabi » ਚੰਡੀਗੜ੍ਹ » <a href="https://dawnpunjab.com/chief-minister-honored-14-police-officers-with-chief-minister-medal-for-their-excellent-services/" title="ਮੁੱਖ ਮੰਤਰੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ 14 ਪੁਲਿਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨ“>ਮੁੱਖ ਮੰਤਰੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ 14 ਪੁਲਿਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨ

ਮੁੱਖ ਮੰਤਰੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ 14 ਪੁਲਿਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨ

ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਸ਼ਿਰਕਤ ਵਾਲੀਆਂ ਵੱਖ-ਵੱਖ ਸ਼ਖਸੀਅਤਾਂ ਤੇ ਸੰਸਥਾਵਾਂ ਨੂੰ ਵਧਾਈ ਦਿੱਤੀ

ਲੁਧਿਆਣਾ:

  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਸਮਾਜ ਅਤੇ ਸੂਬੇ ਪ੍ਰਤੀ ਵਿਲੱਖਣ ਯੋਗਦਾਨ ਪਾਉਣ ਵਾਲੇ ਪੁਲਿਸ ਅਧਿਕਾਰੀਆਂ, ਕਰਮਚਾਰੀਆਂ, ਸੰਸਥਾਵਾਂ ਅਤੇ ਵੱਖ-ਵੱਖ ਵਰਗਾਂ ਦੇ ਹੋਰ ਲੋਕਾਂ ਨੂੰ ਵਧਾਈ ਦਿੱਤੀ। 

ਭਗਵੰਤ ਸਿੰਘ ਮਾਨ ਨੇ ਸਮਰਪਿਤ ਭਾਵਨਾ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਜਲੰਧਰ ਦੇ ਐਸ.ਐਸ.ਪੀ. ਮੁਖਵਿੰਦਰ ਸਿੰਘ, ਕਮਾਂਡੈਂਟ ਆਰ.ਟੀ.ਸੀ. ਮਨਦੀਪ ਸਿੰਘ, ਡੀ.ਐਸ.ਪੀ. ਗੁਰਸ਼ੇਰ ਸਿੰਘ ਸੰਧੂ, ਇੰਸਪੈਕਟਰ ਹਰਵਿੰਦਰ ਸਿੰਘ ਤੇ ਸਿਮਰਜੀਤ ਸਿੰਘ, ਸਬ-ਇੰਸਪੈਕਟਰ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਮੇਜਰ ਸਿੰਘ, ਜਸਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਮੁਖ ਸਿੰਘ ਅਤੇ ਅਮਨਦੀਪ ਵਰਮਾ, ਐਸਿਸਟੈਂਟ ਸਬ-ਇੰਸਪੈਕਟਰ ਮਹਿੰਦਰਪਾਲ ਸਿੰਘ ਅਤੇ ਸੀਨੀਅਰ ਕਾਂਸਟੇਬਲ ਪ੍ਰਭਦੀਪ ਸਿੰਘ ਸ਼ਾਮਲ ਹਨ। 

ਮੁੱਖ ਮੰਤਰੀ ਨੇ ਪਰੇਡ ਕਮਾਂਡਰ ਆਈ.ਪੀ.ਐਸ. ਅਧਿਕਾਰੀ ਆਕਰਸ਼ੀ ਜੈਨ, ਸੈਕਿੰਡ ਕਮਾਂਡਰ ਆਈ.ਪੀ.ਐਸ. ਬਬਨਦੀਪ ਸਿੰਘ, ਪਲਟੂਨ ਕਮਾਂਡਰ-1 ਏ.ਐਸ.ਆਈ. ਪਵਨ ਕੁਮਾਰ, ਪਲਟੂਨ ਕਮਾਂਡਰ-2 ਏ.ਐਸ.ਆਈ. ਜਗਦੇਵ ਸਿੰਘ, ਪਲਟੂਨ ਕਮਾਂਡਰ-3 ਏ.ਐਸ.ਆਈ. ਰਾਜ ਕੁਮਾਰ, ਪਲਟੂਨ ਕਮਾਂਡਰ-4 ਏ.ਐਸ.ਆਈ. ਅਮਰੀਕ ਸਿੰਘ, ਮਹਿਲਾ ਟੁਕੜੀ ਦੀ ਸਬ-ਇੰਸਪੈਕਟਰ ਕੁਲਜੀਤ ਕੌਰ, ਪੀ.ਐਚ.ਜੀ. ਦੀ ਟੁਕੜੀ ਦੇ ਸਬ-ਇੰਸਪੈਕਟਰ ਰਾਜ ਕੁਮਾਰ ਠਾਕੁਰ, ਐਨ.ਸੀ.ਸੀ. ਟੁਕੜੀ ਦੇ ਐਸ.ਯੂ.ਓ. ਰਵੀ ਕੁਮਾਰ, ਐਨ.ਸੀ.ਸੀ. ਟੁਕੜੀ ਦੇ ਐਸ.ਯੂ.ਓ. ਕਰਨ, ਏਅਰ ਵਿੰਗ ਪਲਟੂਨ ਦੇ ਸੀ.ਐਸ.ਯੂ.ਓ. ਤਰਨਵੀਰ ਕੌਰ, ਐਨ.ਸੀ.ਸੀ. (ਲੜਕੀਆਂ) ਦੀ ਟੁਕੜੀ ਦੀ ਯੂ.ਓ. ਅਨੁ ਕੁਮਾਰੀ, ਪੀ.ਏ.ਯੂ. ਸਕੂਲ ਦੀ ਟੁਕੜੀ ਦੀ ਆਰਤੀ, ਸਕਾਊਟ ਲੀਡਰ ਜਸ਼ਨਪ੍ਰੀਤ ਸਿੰਘ ਅਤੇ ਬੈਂਡ ਇੰਸਪੈਕਟਰ ਰਾਕੇਸ਼ ਕਮਾਰ ਨੂੰ ਵੀ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਕੌਮੀ ਸਕੂਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਅਰਸ਼ਦੀਪ ਸਿੰਘ, ਕੌਮਾਂਤਰੀ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ, 67ਵੀਂ ਖੇਡਾਂ ਅੰਡਰ-17 ਵਿੱਚ ਵਾਲੀਬਾਲ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਖਿਡਾਰਨ ਮੋਹਪ੍ਰੀਤ ਕੌਰ, ਹੈੱਡ ਟੀਚਰ ਜਨਮਦੀਪ ਕੌਰ, ਲੁਧਿਆਣਾ ਯੂਥ ਫੈਡਰੇਸ਼ਨ ਦੇ ਹਰਜਿੰਦਰ ਸਿੰਘ, ਸੜਕ ਸੁਰੱਖਿਆ ਦੀ ਸਰਗਰਮ ਸ਼ਖਸੀਅਤ ਕੁੰਦਨ ਕੁਮਾਰ, ਵੈਟਨਰੀ ਅਫਸਰ ਡਾਕਟਰ ਗੁਰਵਿੰਦਰ ਸਿੰਘ,  ਐਸ.ਐਮ.ਓ. ਡਾ. ਤਰਕਜੋਤ ਸਿੰਘ, ਡਾ. ਮਿਨਾਕਸ਼ੀ, ਪੁਨੀਤ ਪਾਲ ਕੌਰ ਬੱਤਰਾ, ਡਾ. ਸਾਹਿਲ ਗੋਇਲ, ਡਾ. ਪਵਨ ਢੀਂਗਰਾ, ਸਮਾਜ ਸੇਵਾ ਲਈ ਐਨ.ਜੀ.ਓ. ਮਨੁੱਖਤਾ ਦੀ ਸੇਵਾ, ਸੁਪਰਡੰਟ ਗਰੇਡ-2 ਰਛਪਾਲ ਸਿੰਘ ਅਤੇ ਸੀਨੀਅਰ ਸਹਾਇਕ ਗੁਰਮੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ। 

ਭਗਵੰਤ ਸਿੰਘ ਮਾਨ ਨੇ ਪੁਲਿਸ ਇੰਸਪੈਕਟਰ ਕੁਲਵੰਤ ਸਿੰਘ ਅਤੇ ਬੇਅੰਤ ਜੁਨੇਜਾ, ਏ.ਐਸ.ਆਈ. ਹਰਜਾਪ ਸਿੰਘ, ਦਲਜੀਤ ਸਿੰਘ, ਬੂਟਾ ਸਿੰਘ, ਸੁਖਦੀਪ ਸਿੰਘ ਅਤੇ ਅਮਰੀਕ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਸਿੰਘ, ਸੀਨੀਅਰ ਕਾਂਸਟੇਬਲ ਜਸਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਨੂੰ ਮਿਸਾਲੀ ਸੇਵਾਵਾਂ ਬਦਲੇ ਸਨਮਾਨਿਤ ਕੀਤਾ।

ਇਸ ਮੌਕੇ ਮੁੱਖ ਮੰਤਰੀ ਨੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਵਿੱਚ ਪੀ.ਟੀ. ਸ਼ੋਅ ਲਈ ਲੈਕਚਰਾਰ ਅਨੂਪ ਕੁਮਾਰ ਅਤੇ ਵਿਦਿਆਰਥੀ ਖੁਸ਼ੀ ਤੇ ਅੰਜਲੀ, ਸਕਾਊਟ ਐਂਡ ਗਾਈਡ ਲਈ ਪ੍ਰਿੰਸੀਪਲ ਪਰਦੀਪ ਕੁਮਾਰ ਅਤੇ ਵਿਦਿਆਰਥੀ ਜਪਮਨਪ੍ਰੀਤ ਸਿੰਘ ਤੇ ਆਰਥੀ, ਕੋਰੀਓਗ੍ਰਾਫੀ ਲਈ ਅਧਿਆਪਕ ਓਗੇਸ਼ ਕੁਮਾਰ ਅਤੇ ਵਿਦਿਆਰਥੀ ਹਰਸ਼ਿਤਾ ਤੇ ਨਾਇਸ਼ਾ, ਭੰਗੜੇ ਲਈ ਪ੍ਰਿੰਸੀਪਲ ਗੁਰਨੇਕ ਸਿੰਘ ਅਤੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਤੇ ਅਕਸ਼ਪ੍ਰੀਤ ਸਿੰਘ, ਗਿੱਧੇ ਲਈ ਪ੍ਰਿੰਸੀਪਲ ਗੁਰਸ਼ਰਨਜੀਤ ਕੌਰ ਅਤੇ ਵਿਦਿਆਰਥੀ ਸੋਨੀ ਤੇ ਮੰਨਤ, ਬੀ.ਵੀ.ਐਮ. ਕਿਚਲੂ ਨਗਰ ਤੋਂ ਨੀਲਮ ਮਿੱਤਰ, ਪਲਕ ਨੂਰ ਤੇ ਪ੍ਰੀਅੰਜਲ ਅਤੇ ਡੀ.ਏ.ਵੀ. ਤੋਂ ਜੋਗਿੰਦਰ, ਗੁਰਮਹਿਰ ਅਤੇ ਦੇਵਾਂਸ਼ ਸ਼ਾਮਲ ਹਨ।

dawn punjab
Author: dawn punjab

Leave a Comment

RELATED LATEST NEWS

Top Headlines

ਜ਼ਿਲ੍ਹਾ ਹਸਪਤਾਲ ‘ਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ  ਸਰਕਾਰੀ ਸਿਹਤ ਸੰਭਾਲ ਖੇਤਰ ‘ਚ ਅਹਿਮ ਪ੍ਰਾਪਤੀ – ਡਾ. ਚੀਮਾ  ਐਸ.ਏ.ਐਸ.ਨਗਰ : ਸਿਹਤ

Live Cricket

Rashifal